ਗਵਰਨਰ ਕੂਪਰ ਨੇ ਹੈਰਿਸ ਦਾ ਉਪ-ਰਾਸ਼ਟਰਪਤੀ ਉਮੀਦਵਾਰ ਬਣਨ ਦੀ ਦੌੜ ਤੋਂ ਖ਼ੁਦ ਨੂੰ ਕੀਤਾ ਬਾਹਰ

Tuesday, Jul 30, 2024 - 05:41 PM (IST)

ਗਵਰਨਰ ਕੂਪਰ ਨੇ ਹੈਰਿਸ ਦਾ ਉਪ-ਰਾਸ਼ਟਰਪਤੀ ਉਮੀਦਵਾਰ ਬਣਨ ਦੀ ਦੌੜ ਤੋਂ ਖ਼ੁਦ ਨੂੰ ਕੀਤਾ ਬਾਹਰ

ਵਾਸ਼ਿੰਗਟਨ (ਏਪੀ)- ਉੱਤਰੀ ਕੈਰੋਲੀਨਾ ਦੇ ਗਵਰਨਰ ਰਾਏ ਕੂਪਰ ਨੇ ਸੰਭਾਵੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਦੋ ਲੋਕਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੂਪਰ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਜੇਕਰ ਉਹ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਚੁਣੇ ਜਾਂਦੇ ਹਨ ਤਾਂ ਰਾਜ ਤੋਂ ਬਾਹਰ ਚਲੇ ਜਾਣ 'ਤੇ ਉਨ੍ਹਾਂ ਦੇ ਰਿਪਬਲਿਕਨ ਲੈਫਟੀਨੈਂਟ ਗਵਰਨਰ ਰਾਜ ਦੀ ਵਾਗਡੋਰ ਸੰਭਾਲ ਲੈਣਗੇ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀਆਂ ਨੂੰ ਦਾਖਲ਼ਾ ਨਾ ਦੇਣ ਕਾਰਣ ਕੈਨੇਡਾ ਦੇ ਕਾਲਜ ਸੰਕਟ 'ਚ, ਬਦ ਤੋਂ ਬਦਤਰ ਹੋਏ ਹਾਲਾਤ

ਦੋਵਾਂ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੋਲਦਿਆਂ ਕਿਹਾ ਕਿ ਕੂਪਰ (67) ਨੇ ਹੈਰਿਸ ਨੂੰ ਸੰਭਾਵੀ ਉਪ-ਰਾਸ਼ਟਰਪਤੀ ਉਮੀਦਵਾਰ ਮੰਨੇ ਜਾਣ ਤੋਂ ਪਹਿਲਾਂ ਆਪਣਾ ਨਾਮ ਵਾਪਸ ਲੈ ਲਿਆ ਸੀ। 'ਡੈਮੋਕ੍ਰੇਟਿਕ ਗਵਰਨਰਜ਼ ਐਸੋਸੀਏਸ਼ਨ' ਦੇ ਸਾਬਕਾ ਪ੍ਰਧਾਨ ਰਹੇ ਕੂਪਰ ਉਦੋਂ ਤੋਂ ਹੀ ਹੈਰਿਸ ਦੇ ਨਜ਼ਦੀਕੀ ਰਹੇ ਹਨ, ਜਦੋਂ ਤੋਂ ਉਹ ਦੋਵੇਂ ਰਾਜ ਦੇ ਅਟਾਰਨੀ ਜਨਰਲ ਸਨ। ਉੱਤਰੀ ਕੈਰੋਲੀਨਾ ਦੇ ਸੰਵਿਧਾਨ ਦੇ ਤਹਿਤ ਰਾਜ ਦੇ ਲੈਫਟੀਨੈਂਟ ਗਵਰਨਰ ਮਾਰਕ ਰੌਬਿਨਸਨ, ਕੂਪਰ ਦੇ ਰਾਜ ਤੋਂ ਬਾਹਰ ਜਾਣ 'ਤੇ ਕਾਰਜਕਾਰੀ ਗਵਰਨਰ ਬਣ ਸਕਦੇ ਹਨ ਅਤੇ ਡੈਮੋਕ੍ਰੇਟਸ ਦੀਆਂ ਸ਼ਕਤੀਆਂ ਹਾਸਲ ਕਰ ਸਕਦੇ ਹਨ। ਕੂਪਰ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਜੇਕਰ ਰੌਬਿਨਸਨ ਪ੍ਰਚਾਰ ਕਰਨ ਲਈ ਰਾਜ ਤੋਂ ਬਾਹਰ ਜਾਂਦਾ ਹੈ ਤਾਂ ਉਹ ਰਾਜ ਦਾ ਕੰਟਰੋਲ ਆਪਣੇ ਹੱਥ ਲੈ ਸਕਦਾ ਹੈ। 'ਨਿਊਯਾਰਕ ਟਾਈਮਜ਼' ਨੇ ਸਭ ਤੋਂ ਪਹਿਲਾਂ ਇਹ ਰਿਪੋਰਟ ਦਿੱਤੀ ਸੀ ਕਿ ਕੂਪਰ ਨੇ ਆਪਣੇ ਆਪ ਨੂੰ ਉਪ ਰਾਸ਼ਟਰਪਤੀ ਦੀ ਦੌੜ ਤੋਂ ਦੂਰ ਕਰ ਲਿਆ ਸੀ। ਹੈਰਿਸ ਦੀ ਮੁਹਿੰਮ ਟੀਮ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News