ਬ੍ਰਿਕਸ ਸੰਮੇਲਨ ਦੀ ਕਵਰੇਜ਼ ਕਰ ਰਹੇ ਪੱਤਰਕਾਰਾਂ ਨੂੰ ਚੀਨ ਨੇ ਦਿੱਤਾ ਖਾਸ ਤੋਹਫਾ(ਵੀਡੀਓ)

09/04/2017 2:48:13 PM

ਬੀਜਿੰਗ— ਚੀਨ ਵਿਚ ਅੱਜ ਤੋਂ ਭਾਵ ਸੋਮਵਾਰ ਤੋਂ ਤਿੰਨ ਦਿਨਾਂ ਦੇ 9ਵੇਂ ਬ੍ਰਿਕਸ ਸੰਮੇਲਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸੰਮੇਲਨ ਵਿਚ ਭਾਗ ਲੈਣ ਵਾਲੇ ਦੇਸ਼ਾਂ ਵਿਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਮੁੱਖ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਾਰੇ ਰਾਸ਼ਟਰੀ ਮਹਿਮਾਨਾਂ ਦਾ ਸਵਾਗਤ ਕੀਤਾ।
ਇਨ੍ਹਾਂ ਮਹਿਮਾਨਾਂ ਦੇ ਸਵਾਗਤ ਦੇ ਇਲਾਵਾ ਇਸ ਸੰਮੇਲਨ ਦੀ ਕਵਰੇਜ਼ ਕਰ ਰਹੇ ਪੱਤਰਕਾਰਾਂ ਦਾ ਵੀ ਚੀਨ ਵੱਲੋਂ ਸਵਾਗਤ ਕੀਤਾ ਗਿਆ ਹੈ। ਇਨ੍ਹਾਂ ਪੱਤਰਕਾਰਾਂ ਨੂੰ ਚੀਨ ਵੱਲੋਂ ਇਕ ਖਾਸ ਤੋਹਫਾ ਦਿੱਤਾ ਗਿਆ ਹੈ।
ਇਸ ਖਾਸ ਤੋਹਫੇ ਵਿਚ ਪੱਤਰਕਾਰਾਂ ਨੂੰ ਇਕ ਬੈਗ ਦਿੱਤਾ ਗਿਆ ਹੈ, ਜਿਸ 'ਤੇ ਅੰਗਰੇਜੀ ਵਿਚ 'ਬ੍ਰਿਕਸ' ਲਿਖਿਆ ਹੈ। ਇਸ ਬੈਗ ਅੰਦਰ ਕਈ ਪੈੱਨ, ਡਾਇਰੀਆਂ, ਫਾਇਲਾਂ, ਸਪੈਸ਼ਲ ਬਕਸੇ ਅਤੇ ਹੋਰ ਕਈ ਚੀਜ਼ਾਂ ਹਨ। ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ ਕਿ ਇਸ ਬੈਗ ਅੰਦਰ ਕੀ-ਕੀ ਸਾਮਾਨ ਤੋਹਫੇ ਦੇ ਰੂਪ ਵਿਚ ਦਿੱਤਾ ਗਿਆ ਹੈ।

 


Related News