ਚੀਨ ਦੀ ਸੰਸਦ ''ਚ ਵਿਵਾਦਤ ਹਾਂਗਕਾਂਗ ਸੁਰੱਖਿਆ ਬਿੱਲ ਪਾਸ, ਅਗਸਤ ਤੱਕ ਬਣ ਸਕਦੈ ਕਾਨੂੰਨ

Thursday, May 28, 2020 - 08:19 PM (IST)

ਚੀਨ ਦੀ ਸੰਸਦ ''ਚ ਵਿਵਾਦਤ ਹਾਂਗਕਾਂਗ ਸੁਰੱਖਿਆ ਬਿੱਲ ਪਾਸ, ਅਗਸਤ ਤੱਕ ਬਣ ਸਕਦੈ ਕਾਨੂੰਨ

ਬੀਜ਼ਿੰਗ (ਰਾਇਟਰ) - ਚੀਨ ਦੀ ਸੰਸਦ ਵਿਚ ਸੈਸ਼ਨ ਦੇ ਆਖਰੀ ਦਿਨ ਨੈਸ਼ਨਲ ਪੀਪਲਸ ਕਾਂਗਰਸ (ਐਨ. ਪੀ. ਸੀ.) ਨੇ ਹਾਂਗਕਾਂਗ ਲਈ ਨਵੇਂ ਵਿਵਾਦਤ ਸੁਰੱਖਿਆ ਕਾਨੂੰਨ ਸਮੇਤ ਕਈ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਬਿੱਲ ਕਮਿਊਨਿਸਟ ਪਾਰਟੀ ਦੀ ਸਥਾਈ ਕਮੇਟੀ ਨੇ ਪਾਸ ਕੀਤਾ ਹੈ ਅਤੇ ਅਗਸਤ ਤੱਕ ਕਾਨੂੰਨ ਬਣ ਸਕਦਾ ਹੈ।

ਇਸ ਨਵੇਂ ਕਾਨੂੰਨ ਨਾਲ ਚੀਨੀ ਸੁਰੱਖਿਆ ਏਜੰਸੀਆਂ ਪਹਿਲੀ ਵਾਰ ਹਾਂਗਕਾਂਗ ਵਿਚ ਆਪਣੇ ਅਦਾਰੇ ਖੋਲ ਸਕਣਗੀਆਂ। ਇਹੀ ਨਹੀਂ ਚੀਨ ਦੇ ਰਾਸ਼ਟਰੀ ਗੀਤ ਦਾ ਅਪਮਾਨ ਕਰਨਾ ਵੀ ਜ਼ੁਰਮ ਦੇ ਦਾਇਰੇ ਵਿਚ ਆ ਜਾਵੇਗਾ। ਅਮਰੀਕਾ, ਬਿ੍ਰਟੇਨ ਅਤੇ ਯੂਰਪੀ ਸੰਘ ਨੇ ਨਵੇਂ ਸੁਰੱਖਿਆ ਕਾਨੂੰਨ ਦੀ ਨਿੰਦਾ ਕਰਦੇ ਹੋਏ ਇਸ ਨੂੰ ਹਾਂਗਕਾਂਗ ਵਾਸੀਆਂ ਦੀ ਆਜ਼ਾਦੀ 'ਤੇ ਹਮਲਾ ਦੱਸਿਆ। ਉਥੇ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਾਂਗਕਾਂਗ ਲਈ ਚੀਨ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤੋਂ ਨਾਖੁਸ਼ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕਾਂਗਰਸ ਨੂੰ ਸੂਚਿਤ ਕੀਤਾ ਕਿ ਟਰੰਪ ਪ੍ਰਸ਼ਾਸਨ ਹੁਣ ਹਾਂਗਕਾਂਗ ਨੂੰ ਚੀਨੀ ਭੂ-ਭਾਗ ਦਾ ਖੁਦਮੁਖਤਿਆਰੀ ਖੇਤਰ ਨਹੀਂ ਮੰਨਦਾ, ਜਿਸ ਨਾਲ ਪਹਿਲਾਂ ਬਿ੍ਰਟਿਸ਼ ਕਲੋਨੀ ਨੂੰ ਅਮਰੀਕਾ ਵੱਲੋਂ ਦਿੱਤੇ ਵਾਪਰ ਅਤੇ ਵਿੱਤੀ ਦਰਜੇ ਵਿਚ ਤਰਜ਼ੀਹ ਨੂੰ ਵਾਪਸ ਲੈਣ ਦੀ ਸੰਭਾਵਨਾ ਪੈਦਾ ਹੋ ਗਈ ਹੈ।

ਅਮਰੀਕਾ ਅਤੇ ਚੀਨ ਵਿਚਾਲੇ ਵਧੀ ਤਣਾਤਣੀ
ਹਾਂਗਕਾਂਗ ਵਿਚ ਨਵੇਂ ਸੁਰੱਖਿਆ ਕਾਨੂੰਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਾਲੇ ਤਣਾਤਣੀ ਹੋਰ ਵਧ ਗਈ ਹੈ। ਇਸ ਕਾਨੂੰਨ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਏ ਜਾਣ ਵਿਚਾਲੇ ਅਮਰੀਕਾ ਅਤੇ ਚੀਨ ਨੇ ਇਕ-ਦੂਜੇ 'ਤੇ ਜਵਾਬੀ ਹਮਲੇ ਕੀਤੇ।


author

Khushdeep Jassi

Content Editor

Related News