ਹੁਣ ਬਾਰਡਰ ਨਹੀਂ ਟੱਪ ਸਕਣਗੇ ਪ੍ਰਵਾਸੀ, ਨਵੀਂ ਸਰਹੱਦੀ ਕੰਧ ਦੀ ਉਸਾਰੀ ਸ਼ੁਰੂ

Monday, Mar 24, 2025 - 11:14 AM (IST)

ਹੁਣ ਬਾਰਡਰ ਨਹੀਂ ਟੱਪ ਸਕਣਗੇ ਪ੍ਰਵਾਸੀ, ਨਵੀਂ ਸਰਹੱਦੀ ਕੰਧ ਦੀ ਉਸਾਰੀ ਸ਼ੁਰੂ

ਵਾਸ਼ਿੰਗਟਨ (ਰਾਜ ਗੋਗਨਾ)- ਗੈਰ ਕਾਨੂੰਨੀ ਪ੍ਰਵਾਸੀ ਹੁਣ ਡੌਂਕੀ ਲਾ ਕੇ ਅਮਰੀਕਾ ਵਿਚ ਦਾਖਲ ਨਹੀ ਹੋ ਸਕਣਗੇ। ਰਾਸ਼ਟਰਪਤੀ ਟਰੰਪ ਨੇ ਵੱਡਾ ਕਦਮ ਚੁੱਕਿਆ ਹੈ। ਇਸ ਦੇ ਤਹਿਤ ਨਵਾਂ ਬੈਰੀਅਰ ਯੁਮਾ ਨੇੜੇ ਇੱਕ ਦੂਰ-ਦੁਰਾਡੇ ਮਾਰੂਥਲ ਖੇਤਰ ਵਿੱਚ ਲਗਾਇਆ ਜਾ ਰਿਹਾ ਹੈ। ਜਿੱਥੇ ਸਰਹੱਦੀ ਗਸ਼ਤ ਏਜੰਟਾਂ ਦਾ ਵੀ ਕਹਿਣਾ ਹੈ ਕਿ ਉਹ ਨਿਯਮਿਤ ਤੌਰ 'ਤੇ ਗੈਰਕਾਨੂੰਨੀ ਗਤੀਵਿਧੀਆਂ 'ਤੇ ਧਿਆਨ ਦੇ ਰਹੇ ਹਨ। 

ਐਰੀਜ਼ੋਨਾ-ਮੈਕਸੀਕੋ-ਸਰਹੱਦ ਦੇ ਨਾਲ ਨਵੇਂ ਸਰਹੱਦੀ ਕੰਧ ਬਣਾਉਣ ਲਈ ਵੱਡੇ ਪੈਨਲ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਜਿੱਥੇ ਨਵੇਂ 30-ਫੁੱਟ ਪੈਨਲਾਂ ਦੀ ਸਥਾਪਨਾ ਕੀਤੀ ਗਈ ਹੈ। ਜੋ ਵੈਲਟਨ ਤੋਂ 50 ਮੀਲ ਦੱਖਣ ਵਿੱਚ ਇੱਕ ਦੂਰ-ਦੁਰਾਡੇ ਮਾਰੂਥਲ ਖੇਤਰ ਵਿੱਚ ਸ਼ੁਰੂ ਕੀਤੇ ਗਏ ਹਨ। ਦੱਸਣਯੋਗ ਹੈ ਕਿ ਇਹ ਚਾਰ ਸਾਲਾਂ ਵਿੱਚ ਇਸ ਖੇਤਰ ਵਿੱਚ ਪਹਿਲੀ ਉਸਾਰੀ ਸ਼ੁਰੂ ਹੋਈ ਹੈ। ਕਿਉਂਕਿ ਸਾਰੇ ਪ੍ਰੋਜੈਕਟ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੌਰਾਨ ਰੋਕ ਦਿੱਤੇ ਗਏ ਸਨ। ਹੁਣ ਟਰੰਪ ਸਰਕਾਰ ਦੀ ਅੱਗੇ ਵਧਣ ਦੀ ਪ੍ਰਵਾਨਗੀ ਨਾਲ ਬਾਰਡਰ ਪੈਟਰੋਲ ਮੁੱਖ ਸਰਹੱਦੀ ਸੁਰੱਖਿਆ ਦੀ ਪਹਿਲਕਦਮੀਆਂ ਨੂੰ ਸਖ਼ਤੀ ਨਾਲ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-Trump ਲਈ ਚੁਣੌਤੀ, ਪ੍ਰਸ਼ਾਸਨ ਵਿਰੁੱਧ 150 ਤੋਂ ਵੱਧ ਮੁਕੱਦਮੇ ਦਾਇਰ

ਯੁਮਾ ਸੈਕਟਰ ਲਈ ਇਹ ਐਰੀਜ਼ੋਨਾ-ਮੈਕਸੀਕੋ ਸਰਹੱਦ ਨਾਲ ਸਰਹੱਦੀ ਪਾੜੇ ਨੂੰ ਭਰਨ ਨਾਲ ਸ਼ੁਰੂ ਹੁੰਦਾ ਹੈ। ਕਿੰਨੇ ਮੀਲ ਪੂਰੇ ਕੀਤੇ ਜਾਣੇ ਹਨ, ਅਜੇ ਤੱਜ ਇਹ ਸਪੱਸ਼ਟ ਨਹੀਂ ਹੈ ਪਰ ਯੂਮਾ ਬਾਰਡਰ ਪੈਟਰੋਲ ਦਾ ਉਦੇਸ਼ ਲੰਬੇ ਸਮੇਂ ਤੋਂ ਬਾਈਡੇਨ ਸਰਕਾਰ ਨੂੰ ਇਨ੍ਹਾਂ ਕਮਜ਼ੋਰ ਪਾੜੇ ਨੂੰ ਬੰਦ ਕਰਨਾ, ਟਰੰਪ ਦਾ ਇੱਕ ਪ੍ਰੋਜੈਕਟ ਦੱਸਿਆ ਹੈ ਜੋ ਅਸਲ ਵਿੱਚ ਪਹਿਲੇ ਟਰੰਪ ਪ੍ਰਸ਼ਾਸਨ ਦੌਰਾਨ ਯੋਜਨਾਬੱਧ ਸੀ ਪਰ ਹੁਣ ਟਰੰਪ ਸਰਕਾਰ ਆਉਣ 'ਤੇ ਮੁੜ ਸ਼ੁਰੂ ਕੀਤਾ ਗਿਆ ਹੈ। ਨਵੇਂ ਰਾਸ਼ਟਰਪਤੀ ਟਰੰਪ ਨੇ ਸਾਰੀਆ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੇ ਕਾਰਜਕਾਰੀ ਆਦੇਸ਼ ਦੇ ਕੇ ਡੌਂਕੀ ਲਾਉਣ ਵਾਲੀਆਂ ਸਰਹੱਦਾਂ ਬੰਦ ਕਰ ਦਿਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


 


author

Vandana

Content Editor

Related News