ਕਾਂਗਰਸ ਪਾਰਟੀ ਵੱਲੋਂ ਇਟਲੀ ''ਚ 11 ਮੈਂਬਰੀ ਕਮੇਟੀ ਦਾ ਐਲਾਨ

Thursday, Sep 09, 2021 - 01:18 PM (IST)

ਕਾਂਗਰਸ ਪਾਰਟੀ ਵੱਲੋਂ ਇਟਲੀ ''ਚ 11 ਮੈਂਬਰੀ ਕਮੇਟੀ ਦਾ ਐਲਾਨ

ਮਿਲਾਨ/ਇਟਲੀ (ਸਾਬੀ ਚੀਨੀਆ): ਪੰਜਾਬ ਵਿਧਾਨ ਸਭਾ ਚੌਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਵੱਲੋਂ ਜਿੱਥੇ ਪੰਜਾਬ ਵਿਚ ਸਰਗਰਮੀਆਂ ਜੋਰਾਂ 'ਤੇ ਹਨ, ਉਥੇ ਵਿਦੇਸ਼ਾਂ ਵਿਚ ਵੀ ਪਾਰਟੀ ਪ੍ਰਚਾਰ ਲਈ ਯੂਨਿਟ ਕਾਇਮ ਕੀਤੇ ਜਾ ਰਹੇ ਹਨ। ਕਾਂਗਰਸ ਪਾਰਟੀ ਵਲੋਂ ਸੀਨੀਅਰ ਆਗੂ ਰਾਜਵਿੰਦਰ ਸਿੰਘ ਤੇ ਇਟਲੀ ਇਕਾਈ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ ਦੀ ਅਗਵਾਈ ਹੇਠ ਇਟਲੀ ਵਿਚ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਮਾਣ ਦੀ ਗੱਲ, ਭਾਰਤੀ ਮੂਲ ਦੇ ਹੇਮੰਤ ਧਨਜੀ ਆਸਟ੍ਰੇਲੀਆ ਸੁਪਰੀਮ ਕੋਰਟ ਦੇ ਬਣੇ ਜੱਜ

ਚੁਣੇ ਹੋਏ ਅਹੁੱਦੇਦਾਰਾਂ ਵਿਚ ਪ੍ਰਭਜੋਤ ਸਿੰਘ (ਚੈਅਰਮੈਨ), ਹਰਕੀਤ ਸਿੰਘ ਮਾਧੋਝੰਡਾ ਨੂੰ (ਮੁੱਖ ਬੁਲਾਰਾ), ਸੁਖਚੈਨ ਸਿੰਘ ਠੀਕਰੀਵਾਲ (ਜਰਨਲ ਸੈਕਟਰੀ), ਵੇਦ ਵਿਰਾਟ ਸ਼ਰਮਾ (ਖਜਾਨਚੀ), ਨਿਸ਼ਾਨ ਸਿੰਘ (ਸੈਕਟਰੀ), ਮੁਲਕ ਰਾਜ ਵਰਤੀਆ (ਸਲਾਹਕਾਰ), ਸੋਢੀ ਮਕੌੜਾ (ਸੂਬਾ ਪ੍ਰਧਾਨ), ਹਰਪ੍ਰੀਤ ਸਿੰਘ (ਸੂਬਾ ਪ੍ਰਧਾਨ), ਸਤਪਾਲ ਸਿੰਘ, ਹਰਪਿੰਦਰ ਸਿੰਘ ਅਤੇ ਬਲਦੇਵ ਰਾਜ ਆਦਿ ਨੂੰ ਜਿਲ੍ਹਾ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਚੁਣੇ ਹੋਏ ਅਹੁੱਦੇਦਾਰਾਂ ਨੇ ਆਖਿਆ ਕਿ ਉਹ ਕਾਂਗਰਸ ਹਾਈਕਮਾਂਡ ਵੱਲੋ ਸੌਪੀ ਹੋਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਹੋਏ ਵੱਧ ਤੋ ਵੱਧ ਐਨ.ਆਰ.ਆਈਜ਼ ਨੂੰ ਪਾਰਟੀ ਗਤੀਵਧੀਆਂ ਤੋਂ ਜਾਣੂ ਕਰਵਾਉਣਗੇ।


author

Vandana

Content Editor

Related News