ਇਸ ਚੀਜ਼ ਨੇ ਵਧਾਈ ਕੈਨੇਡਾ ਦੇ ਲੋਕਾਂ ਦੀ ਚਿੰਤਾ!

08/25/2017 3:06:36 AM

ਓਟਾਵਾ — ਕੈਨੇਡਾ 'ਚ 5 ਸਾਲ ਤੋਂ ਲੈ ਕੇ 17 ਸਾਲ ਤੱਕ ਦੀ ਉਮਰ ਦੇ ਬੱਚਿਆਂ 'ਚ ਮੋਟਾਪੇ ਦੀ ਦਰ ਹੇਠਲੇ ਪੱਧਰ 'ਤੇ ਆ ਗਈ ਹੈ ਜਦਕਿ ਵੱਡਿਆਂ 'ਚ ਵਾਧਾ ਦਰਜ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਆਂਕੜਿਆਂ 'ਚ ਕੀਤਾ ਗਿਆ। ਦੂਜੇ ਪਾਸੇ ਮਾਹਿਰਾਂ ਨੇ ਕਿਹਾ ਹੈ ਕਿ ਆਂਕੜੇ ਇੱਕਠੇ ਕਰਨ ਲਈ ਵਰਤਿਆ ਗਿਆ ਬੌਡੀ ਮਾਲ ਇੰਡੈਕਸ (ਬੀ. ਐੱਮ. ਆਈ.) ਨੂੰ ਸਿਹਤ ਦੇ ਪੈਮਾਨੇ ਵੱਜੋਂ ਨਹੀਂ ਵਰਤਿਆ ਜਾ ਸਕਦਾ। 
ਬੌਡੀ ਮਾਸ ਇੰਡੈਕਸ ਨੂੰ ਆਮ ਤੌਰ 'ਤੇ ਮੋਟਾਪੇ ਦੀ ਪਛਾਣ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਮੁਤਾਬਕ ਕਿਸੇ ਬੱਚੇ ਜਾਂ ਬਾਲਗ ਦੇ ਸਰੀਰਕ ਭਾਰ ਨੂੰ ਅਤੇ ਉਸ ਦੇ ਕੱਦ ਨਾਲ ਗੁਣਾ ਕੀਤਾ ਜਾਂਦਾ ਹੈ। 18.5 ਫੀਸਦੀ ਤੋਂ 25 ਫੀਸਦੀ ਤੱਕ ਬੌਡੀ ਮਾਸ ਇੰਡੈਕਸ ਨੂੰ ਸਾਧਾਰਨ ਮੰਨਿਆ ਜਾਂਦਾ ਹੈ ਜਦਕਿ 30 ਫੀਸਦੀ ਤੋਂ ਉਪਰ ਦੇ ਆਂਕੜੇ ਮੋਟਾਪੇ ਦੀ ਨਿਸ਼ਾਨੀ ਹਨ। ਤਾਜ਼ਾ ਆਂਕੜਿਆਂ ਮੁਤਾਬਕ ਕੈਨੇਡਾ 'ਚ ਮੋਟਾਪੇ ਦਾ ਸ਼ਿਕਾਰ ਦੀ ਗਿਣਤੀ 15.7 ਫੀਸਦੀ ਤੋਂ ਘੱਟ ਕੇ 14.5 ਫੀਸਦੀ ਰਹਿ ਗਈ ਹੈ। ਕੁੜੀਆਂ ਦੇ ਮਾਮਲੇ 'ਚ ਇਹ ਗਿਣਤੀ 10.8 ਫੀਸਦੀ ਤੋਂ ਘੱਟ ਕੇ 9.5 ਫੀਸਦੀ ਦਰਜ ਕੀਤੀ ਗਈ ਹੈ। ਮੋਟਾਪੇ ਦਾ ਸ਼ਿਕਾਰ ਬੱਚਿਆਂ ਨਾਲ ਸਬੰਧਿਤ ਇਹ ਆਂਕੜੇ 2004 ਤੋਂ 2015 ਤੱਕ ਦੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਬੱਚਿਆਂ ਨੇ ਸਭ ਤੋਂ ਤੇਜ਼ੀ ਨਾਲ ਮੋਟਾਪੇ ਨੂੰ ਦੂਰ ਕੀਤਾ, ਜਿਥੇ 16.8 ਫੀਸਦੀ ਮੋਟੇ ਬੱਚਿਆਂ ਦੀ ਗਿਣਤੀ ਘੱਟ ਕੇ 11.1 ਫੀਸਦੀ ਰਹਿ ਗਈ ਹੈ ਜਦਕਿ ਕੁੜੀਆਂ ਦੇ ਮਾਮਲੇ 'ਚ ਇਹ 11 ਫੀਸਦੀ ਤੋਂ ਘੱਟ ਕੇ 9.1 ਫੀਸਦੀ 'ਤੇ ਆ ਗਈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 'ਚ ਖੋਜੀ ਵਿਗਿਆਨੀ ਨੇ ਕਿਹਾ ਕਿ ਇਹ ਚੰਗੀ ਖਬਰ ਹੈ ਕਿ ਕੈਨੇਡਾ ਦੇ ਬੱਚਿਆਂ 'ਚ ਮੋਟਾਪੇ ਦੀ ਦਰ ਹੇਠਾਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬਾਲਗਾਂ 'ਚ ਮੋਟਾਪਾ ਵਧਣ ਦਾ ਮੁੱਖ ਕਾਰਨ ਇਹ ਹੈ ਕਿ ਜਿਨ੍ਹਾਂ ਦਾ ਭਾਰ ਛੋਟੀ ਉਮਰ 'ਚ ਜ਼ਿਆਦਾ ਹੁੰਦਾ ਹੈ, ਉਮਰ ਵਧਣ 'ਤੇ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਸਿਹਤ ਨੂੰ ਬੌਡੀ ਮਾਸ ਇੰਡੈਕਸ ਦੀ ਕਮੇਟੀ 'ਤੇ ਨਹੀਂ ਪਰਖਿਆ ਜਾਣਾ ਚਾਹੀਦਾ ਹੈ। ਵਿਗਿਆਨੀ ਮੁਤਾਬਕ ਬਾਲਗਾਂ ਦੇ ਮਾਮਲੇ 'ਚ ਬਹਿਸ ਚਲਦੀ ਆਈ ਹੈ ਅਤੇ ਹੁਣ ਇਹ ਪ੍ਰਵਾਨ ਕੀਤਾ ਜਾਣ ਲੱਗਾ ਹੈ ਕਿ ਮੋਟਾਪਾ ਤੈਅ ਕਰਨ ਲਈ ਕਿਸੇ ਵਿਅਕਤੀ ਦੇ ਲੱਕ ਦੇ ਘੇਰੇ ਵੱਲ ਧਿਆਨ ਕੇਂਦਰਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਨੂੰ ਡਾਇਬਟੀਜ਼ ਦੀ ਦੂਜੀ ਕਿਸਮ ਹੋਣ ਦਾ ਖਤਰਾ ਵਧ ਹੁੰਦੀ ਹੈ। ਬੱਚਿਆਂ ਦੇ ਮਾਮਲੇ 'ਚ ਬੌਡੀ ਮਾਸ ਇੰਡੈਕਸ ਬਿਲਕੁਲ ਕਾਰਗਾਰ ਸਾਬਤ ਨਹੀਂ ਹੁੰਦਾ। ਮਿਸਾਲ ਵੱਜੋਂ ਇਕ ਅੱਲ੍ਹੜ ਉਮਕ ਦਾ ਮੁੰਡਾ ਜੋ ਫੁੱਟਬਾਲ ਜਾਂ ਹਾਕੀ ਦਾ ਖਿਡਾਰੀ ਹੈ, ਉਸ ਦਾ ਭਾਰ ਅਤੇ ਕੱਦ ਉਸ ਨੂੰ ਮੋਟਾਪੇ ਦਾ ਸ਼ਿਕਾਰ ਬੱਚਿਆਂ ਦੀ ਸ਼੍ਰੇਣੀ 'ਚ ਪਾ ਸਕਦੇ ਹਨ, ਕਿਉਂਕਿ ਅਜਿਹੇ ਖਿਡਾਰੀਆਂ ਦੇ ਸਰੀਰ 'ਚ ਪੱਠੇ ਜ਼ਿਆਦਾ ਉਭਰੇ ਹਨ ਅਤੇ ਫੈਟ ਨਹੀਂ ਹੁੰਦੀ।


Related News