ਮਾਲਵਿਕਾ ਕ੍ਰਿਸਟੀ ਨੂੰ ਹਰਾ ਕੇ ਹਰਾ ਕੇ ਯੂਐਸ ਓਪਨ ਦੇ ਸੈਮੀਫਾਈਨਲ ''ਚ ਪਹੁੰਚੀ

Saturday, Jun 29, 2024 - 02:25 PM (IST)

ਮਾਲਵਿਕਾ ਕ੍ਰਿਸਟੀ ਨੂੰ ਹਰਾ ਕੇ ਹਰਾ ਕੇ ਯੂਐਸ ਓਪਨ ਦੇ ਸੈਮੀਫਾਈਨਲ ''ਚ ਪਹੁੰਚੀ

ਫੋਰਟ ਵਰਥ (ਅਮਰੀਕਾ), (ਭਾਸ਼ਾ) ਭਾਰਤੀ ਖਿਡਾਰਨ ਮਾਲਵਿਕਾ ਬੰਸੋਦ ਨੇ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ 'ਤੇ ਤਿੰਨ ਗੇਮਾਂ ਦੀ ਰੋਮਾਂਚਕ ਜਿੱਤ ਨਾਲ ਯੂਐਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਨਾਗਪੁਰ ਦੀ 22 ਸਾਲਾ ਮਾਲਵਿਕਾ ਨੇ 2014 ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਤਮਗਾ ਜੇਤੂ ਕ੍ਰਿਸਟੀ ਨੂੰ 10-21, 21-15, 21-10 ਨਾਲ ਹਰਾਇਆ। 

49ਵੀਂ ਰੈਂਕਿੰਗ ਵਾਲੀ ਮਾਲਵਿਕਾ ਨੇ ਹਿਲੋ ਓਪਨ 2022 ਵਿੱਚ ਕ੍ਰਿਸਟੀ ਨੂੰ ਹਰਾਇਆ ਸੀ ਜਦੋਂ ਸਕਾਟਿਸ਼ ਸ਼ਟਲਰ ਨੇ ਸੱਟ ਕਾਰਨ ਦੂਜੀ ਗੇਮ ਤੋਂ ਰਿਟਾਇਰ ਹੋਣ ਦਾ ਫੈਸਲਾ ਕੀਤਾ। ਭਾਰਤੀ ਖਿਡਾਰਨ ਇਸ ਤੋਂ ਪਹਿਲਾਂ ਦੋ ਵਾਰ ਕ੍ਰਿਸਟੀ ਤੋਂ ਹਾਰ ਚੁੱਕੀ ਹੈ। ਇਸ ਸਾਲ ਅਜ਼ਰਬਾਈਜਾਨ ਇੰਟਰਨੈਸ਼ਨਲ ਚੈਲੰਜਰ ਜਿੱਤਣ ਵਾਲੀ ਭਾਰਤੀ ਖਿਡਾਰਨ ਦਾ ਸਾਹਮਣਾ ਹੁਣ ਜਾਪਾਨ ਦੇ ਛੇਵਾਂ ਦਰਜਾ ਪ੍ਰਾਪਤ ਨਾਤਸੁਕੀ ਨਿਦਾਇਰਾ ਨਾਲ ਹੋਵੇਗਾ। 

ਪੁਰਸ਼ ਸਿੰਗਲਜ਼ ਵਿੱਚ ਪ੍ਰਿਯਾਂਸ਼ੂ ਰਾਜਾਵਤ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਚੌਥਾ ਦਰਜਾ ਪ੍ਰਾਪਤ ਚੀਨ ਦੇ ਲੇਈ ਲੈਨ ਜ਼ੀ ਦੀ ਚੁਣੌਤੀ ਨੂੰ ਪਾਰ ਨਹੀਂ ਕਰ ਸਕਿਆ ਅਤੇ ਕਰੀਬ ਇੱਕ ਘੰਟੇ ਵਿੱਚ 21-15, 11-21, 18-21 ਨਾਲ ਹਾਰ ਗਿਆ। ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਰੂਈ ਹਿਰੋਕਾਮੀ ਅਤੇ ਯੂਨਾ ਕਾਟੋ ਦੀ ਛੇਵਾਂ ਦਰਜਾ ਪ੍ਰਾਪਤ ਜਾਪਾਨੀ ਜੋੜੀ ਤੋਂ 17-21, 21-17, 19-21 ਨਾਲ ਹਾਰ ਗਈ ਅਤੇ ਆਖਰੀ ਅੱਠਾਂ ਵਿੱਚ ਆਪਣੀ ਮੁਹਿੰਮ ਦਾ ਅੰਤ ਹੋ ਗਿਆ। 


author

Tarsem Singh

Content Editor

Related News