ਭਾਈ ਸੰਤੋਖ਼ ਸਿੰਘ ਮੈਂਗੜਾ ਦੀ ਬੇਵਕਤੀ ਮੌਤ ''ਤੇ ਫਰਾਂਸ ''ਚ ਵਸਦੇ ਭਾਈਚਾਰੇ ''ਚ ਸੋਗ ਦੀ ਲਹਿਰ
Friday, Dec 16, 2022 - 05:12 AM (IST)
ਰੋਮ (ਕੈਂਥ) : ਬੇਗ਼ਮਪੁਰਾ ਏਡ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਉਘੇ ਸਮਾਜ ਸੇਵਕ, ਯੂਰਪੀਨ ਕਬੱਡੀ ਖੇਡ ਜਗਤ ਵਿੱਚ ਵੱਡਾ ਨਾਮ,ਦੇ ਛੋਟੇ ਵੀਰ ਸੰਤੋਖ਼ ਸਿੰਘ ਮੈਂਗੜਾ ਦੀ ਆਪਣੇ ਸੁਆਸਾ ਪੂਰਤੀ ਕਰਦੇ ਹੋਏ ਗੁਰੂ ਦੇ ਹੁਕਮਾਂ ਮੁਤਾਬਿਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ।
ਇਹ ਖ਼ਬਰ ਵੀ ਪੜ੍ਹੋ - ਲਤੀਫ਼ਪੁਰਾ ਦੀ ਕਾਰਵਾਈ ਬਣੀ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ, ਘੱਟ ਗਿਣਤੀ ਕਮਿਸ਼ਨ ਨੇ ਵੀ ਲਿਆ ਨੋਟਿਸ
ਫਰਾਂਸ ਦੀਆਂ ਸਮਾਜਿਕ, ਧਾਰਮਿਕ, ਰਾਜਨੀਤਕ ਸ਼ਖ਼ਸੀਅਤਾਂ ਵੱਲੋਂ ਅਫਸੋਸ ਪ੍ਰਗਟ ਕੀਤਾ ਗਿਆ। ਇਹ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ ਕਿਉਂਕਿ ਮੈਂਘੜਾ ਪਰਿਵਾਰ ਦੀਆਂ ਗਰੀਬ ਸਮਾਜ ਸਮਾਜ ਵਾਸਤੇ ਬਹੁਤ ਵੱਡੇ ਕਾਰਜ ਅੱਜ ਵੀ ਨਿਰੰਤਰ ਜਾਰੀ ਹਨ। ਮਾਨਵਤਾ ਦੀ ਭਲਾਈ ਲਈ ਲੋੜਵੰਦਾਂ ਦੀ ਮਦਦ ਕਰਨਾ, ਪੰਜਾਬ ਭਾਰਤ ਨਹੀਂ ਅੰਤਰਰਾਸ਼ਟਰੀ ਪੱਧਰ ਤੇ ਵੀ ਜਿੱਥੇ ਕਿੱਤੇ ਬਿਪਤਾ ਪੈਂਦੀ ਹੈ ਦੁਨੀਆਂ ਦੇ ਹਰ ਮੋਰਚੇ ਬੇਗ਼ਮਪੁਰਾ ਏਡ ਦੀ ਟੀਮ ਖੜੀ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਦੇ ਗੁਰਮੁਖ ਪਰਿਵਾਰ ਨੂੰ ਭਾਈ ਸੰਤੋਖ਼ ਸਿੰਘ ਜੀ ਦਾ ਇਕ ਦਮ ਤੁਰ ਜਾਣਾ ਬਹੁਤ ਹੀ ਦੁਖਦਾਇਕ ਹੈ।
ਇਹ ਖ਼ਬਰ ਵੀ ਪੜ੍ਹੋ - ਲਾੜਿਆਂ ਨੇ ਕਾਇਮ ਕੀਤੀ ਮਿਸਾਲ, ਦਾਜ 'ਚ ਹੋਈ ਲੱਖਾਂ ਰੁਪਏ ਦੀ ਪੇਸ਼ਕਸ਼ ਤਾਂ ਦਿੱਤਾ ਇਹ ਜਵਾਬ, ਖੱਟੀ ਵਾਹਵਾਹੀ
ਵਰਲਡਵਾਈਡ ਬਸਪਾ ਸਪੋਰਟਰ ਟੀਮ ਫਰਾਂਸ ਵੱਲੋਂ ਭਾਈ ਰਾਮਮੈਂਗੜਾ ਦੇ ਪਰਿਵਾਰ ਨਾਲ ਘਰ ਜਾ ਕੇ ਦੁੱਖ ਪ੍ਰਗਟ ਕੀਤਾ ਗਿਆ। ਪਰਿਵਾਰ ਗਹਿਰੇ ਸਦਮੇ ਵਿਚ ਹੈ। ਅਕਾਲਪੁਰਖ ਅੱਗੇ ਅਰਦਾਸ ਹੈ ਕੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।