ਅਮਰੀਕਾ ’ਚ ਡਕੈਤੀ ਦੀ ਘਟਨਾ ਦੌਰਾਨ ਜ਼ਖਮੀ ਭਾਰਤੀ ਦੀ ਹਾਲਤ ਸਥਿਰ

Sunday, Dec 31, 2017 - 03:02 PM (IST)

ਅਮਰੀਕਾ ’ਚ ਡਕੈਤੀ ਦੀ ਘਟਨਾ ਦੌਰਾਨ ਜ਼ਖਮੀ ਭਾਰਤੀ ਦੀ ਹਾਲਤ ਸਥਿਰ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਹਥਿਆਰਬੰਦ ਡਕੈਤਾਂ ਵਲੋਂ ਗੈਸ ਸਟੇਸ਼ਨ ’ਤੇ ਡਕੈਤੀ ਦੌਰਾਨ ਗੋਲੀ ਨਾਲ ਜ਼ਖਮੀ ਹੋਏ ਭਾਰਤੀ ਨਾਗਰਿਕ ਦੀ ਹਾਲਤ ਹੁਣ ਸਥਿਰ ਹੈ ਅਤੇ ਇਥੇ ਇਕ ਭਾਰਤੀ ਵਿਦਿਆਰਥੀ ਨੂੰ ਵੀ ਗੋਲੀ ਲੱਗੀ ਸੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸ਼ਿਕਾਗੋ ਵਿਚ ਭਾਰਤ ਦੀ ਕੌਂਸਲ ਜਨਰਲ ਨੀਤਾ ਭੂਸ਼ਣ ਸਫਾਰਤਖਾਨੇ ਦੇ ਹੋਰ ਅਧਿਕਾਰੀਆਂ ਨਾਲ ਜ਼ਖਮੀ ਬਕਰ ਸਈਦ ਨੂੰ ਦੇਖਣ ਕਲ ਹਸਪਤਾਲ ਪਹੁੰਚੀ ਸੀ। ਇਨ੍ਹਾਂ ਨੂੰ ਉਸ ਘਟਨਾ ਦੌਰਾਨ ਦੋ ਗੋਲੀਆਂ ਲੱਗੀਆਂ ਸਨ।

ਕੌਂਸਲ ਜਨਰਲ ਨੇ ਇਕ ਟਵੀਟ ’ਚ ਕਿਹਾ ਹੈ ਉਹ ਹੋਸ਼ ਵਿਚ ਹਨ ਅਤੇ ਠੀਕ ਹੋ ਰਹੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਨੀਤਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਸ਼ਾਬਾਸ਼ ਨੀਤਾ। ਇਸ ਤਰ੍ਹਾਂ ਨਾਲ ਸਾਨੂੰ ਆਪਣੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ। 28 ਦਸੰਬਰ ਨੂੰ ਡੋਲਟਨ ਦੇ ਕਲਾਰਕ ਅਤੇ ਲਾਂਗਲੇ ਗੈਸ ਸਟੇਸ਼ਨ ’ਤੇ ਹਥਿਆਰਬੰਦ ਡਕੈਤਾਂ ਨੇ ਚੋਰੀ ਦੀ ਕੋਸ਼ਿਸ਼ ਕੀਤੀ ਸੀ।

 

 


Related News