ਨਿਊਯਾਰਕ ਟਾਈਮਜ਼ ਦੇ ਲੇਖ ਦੀ ਨਿੰਦਾ ਕਰਦੇ ਹੋਏ ਟਰੰਪ ਨੇ ਕਿਹਾ ਇਹ ''ਸ਼ਬਦ''
Monday, Sep 10, 2018 - 01:13 AM (IST)

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਟਾਈਮਜ਼ ਦੇ ਇਕ ਲੇਖ ਦੀ ਨਿੰਦਾ ਕਰਦੇ ਹੋਏ 2 ਵੱਖ-ਵੱਖ ਮੌਕਿਆਂ 'ਤੇ Anonymous ਸ਼ਬਦ ਬੋਲਣ ਦੀ ਕੋਸ਼ਿਸ਼ ਕੀਤੀ ਪਰ ਉਹ ਸਹੀ ਢੰਗ ਨਾਲ ਬੋਲ ਨਾ ਪਾਏ। ਜ਼ਿਕਰਯੋਗ ਹੈ ਕਿ ਅਪ-ਐਂਡ 'ਆਈ. ਐੱਮ. ਪਾਰਟ ਆਫ ਦਿ ਰੈਸੀਸਟੇਂਸ ਇਨਸਾਈਡ ਦਿ ਟਰੰਪ ਐਡਮਿਨਸਟ੍ਰੇਸ਼ਨ' ਨੂੰ ਕਿਸੇ ਉੱਚ ਅਧਿਕਾਰੀ ਨੇ ਲਿੱਖਿਆ ਸੀ। ਇਸ ਲੇਖ 'ਚ ਟਰੰਪ ਪ੍ਰਸ਼ਾਸਨ ਦੀ ਨਿੰਦਾ ਕੀਤੀ ਗਈ ਹੈ।
ਮੋਂਟਾਨਾ 'ਚ ਵੀਰਵਾਰ ਨੂੰ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਉਸ ਲੇਖ ਦੀ ਨਿੰਦਾ ਕੀਤੀ ਜਿਸ 'ਚ ਵ੍ਹਾਈਟ ਹਾਊਸ ਦੇ ਅੰਦਰ ਦੀ ਜ਼ਿੰਦਗੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਵਾਇਰਲ ਹੋਈ ਇਕ ਵੀਡੀਓ 'ਚ ਟਰੰਪ ਨਿਊਯਾਰਕ ਟਾਈਮਜ਼ 'ਚ ਪ੍ਰਕਾਸ਼ਿਤ ਲੇਖ ਦਾ ਜ਼ਿਕਰ ਕਰਦੇ ਹਨ। ਇਸ 'ਚ Anonymous ਦਾ ਉਹ ਸਹੀ ਢੰਗ ਨਾਲ ਇਸਤੇਮਾਲ ਨਹੀਂ ਕਰ ਪਾਉਂਦੇ। ਅਜਿਹਾ ਲੱਗਦਾ ਹੈ ਕਿ ਉਹ Anonmus ਬੋਲ ਰਹੇ ਹੋਣ। ਇਸ ਸ਼ਬਦ ਨੂੰ ਬੋਲਦੇ ਹੋਏ ਜਦੋਂ ਉਨ੍ਹਾਂ ਦੀ ਜ਼ੁਬਾਨ ਲੜਖੜ੍ਹਾ ਜਾਂਦੀ ਹੈ ਤਾਂ ਲੱਗਦਾ ਹੈ ਕਿ Anonmus ਬੋਲ ਰਹੇ ਹਨ। ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੇ ਬਾਰੇ 'ਚ 5 ਸਤੰਬਰ ਨੂੰ ਨਿਊਯਾਰਕ ਟਾਈਮਜ਼ 'ਚ ਇਕ ਲੇਖ ਛਪਿਆ ਸੀ ਪਰ ਨਿਊਯਾਰਕ ਟਾਈਮਜ਼ ਨੇ ਲੇਖਕ ਦਾ ਨਾਂ ਜਨਤਕ ਨਹੀਂ ਕੀਤਾ ਸੀ ਪਰ ਦਾਅਵਾ ਕੀਤਾ ਗਿਆ ਸੀ ਕਿ ਇਹ ਲੇਖ ਟਰੰਪ ਦੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੇ ਲਿਖਿਆ ਹੈ। ਲੇਖ ਛਪਣ ਤੋਂ ਬਾਅਦ ਡੋਨਾਲਡ ਟਰੰਪ ਨੇ ਯੂ. ਐੱਸ. ਡਿਪਾਰਟਮੈਂਟ ਆਫ ਜਸਟਿਸ ਤੋਂ ਇਸ ਲੇਖ ਅਤੇ ਲੇਖਕ 'ਚ ਜਾਂਚ ਪੜਤਾਲ ਕਰਨ ਦੀ ਮੰਗ ਕੀਤੀ ਸੀ।