ਜਦੋਂ ਐਂਬੂਲੈਂਸ ਦੇ ਇੰਤਜ਼ਾਰ ''ਚ ਸੜਕ ਵਿਚਾਲੇ ਤੜਫਦਾ ਰਿਹਾ ਜ਼ਖ਼ਮੀ

09/29/2016 1:28:31 PM

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ਦੇ ਪਿੱਟ ਮੀਡੋਸ ਸ਼ਹਿਰ ''ਚ ਐਤਵਾਰ ਨੂੰ ਵਾਪਰੇ ਸੜਕ ਹਾਦਸੇ ''ਚ ਇੱਕ ਵਿਅਕਤੀ ਗੰਭੀਰ ਰੂਪ ''ਚ ਜ਼ਖ਼ਮੀ ਹੋ ਗਿਆ। ਇਸ ਹਾਦਸੇ ਤੋਂ ਪਿੱਛੋਂ ਹੱਦ ਤਾਂ ਉਦੋਂ ਹੋ ਗਈ, ਜਦੋਂ ਜ਼ਖ਼ਮੀ ਨੂੰ ਐਂਬੂਲੈਂਸ ਦੇ ਇੰਤਜ਼ਾਰ ''ਚ ਇੱਕ ਘੰਟਾ ਸੜਕ ਵਿਚਾਲੇ ਹੀ ਤੜਫਣਾ ਪਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਰਿਚਰਡ ਸਟੈਫਨੀ ਨੇ ਦੱਸਿਆ ਕਿ ਪਿੱਟ ਮੀਡੋਸ ਰੋਡ ''ਤੇ ਜਦੋਂ ਉਹ ਆਪਣੇ ਗਰੁੱਪ ਨਾਲ ਸਾਈਕਲਿੰਗ ਕਰ ਰਿਹਾ ਸੀ ਤਾਂ ਇਸ ਦੌਰਾਨ ਉਸ ਦਾ ਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੇ ਗੰਭੀਰ ਸੱਟਾਂ ਲੱਗ ਗਈਆਂ। ਹਾਦਸੇ ਤੋਂ ਬਾਅਦ ਉਸ ਦੇ ਗਰੁੱਪ ਮੈਂਬਰਾਂ ਨੇ ਹਸਪਤਾਲ ''ਚ ਫੋਨ ਕਰਕੇ ਘਟਨਾ ਬਾਰੇ ਸੂਚਨਾ ਦਿੱਤੀ ਅਤੇ ਐਂਬੂਲੈਂਸ ਦੀ ਮੰਗ ਕੀਤੀ। ਸਟੈਫਨੀ ਮੁਤਾਬਕ ਕਿ ਐਂਬੂਲੈਂਸ ਦੇ ਪਹੁੰਚਣ ਤੱਕ ਵੈਨਕੂਵਰ ਫਾਇਰ ਡਿਪਾਰਟਮੈਂਟ ਦੇ ਸਾਬਕਾ ਕਪਤਾਨ ਬਿੱਲ ਲੀਲੈੱਸ, ਜਿਹੜੇ ਕਿ ਉਨ੍ਹਾਂ ਦੇ ਗੁੱਰਪ ''ਚ ਸ਼ਾਮਲ ਸਨ, ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਉਸ ਦੀ ਗਰਦਨ ਨੂੰ ਆਪਣੀਆਂ ਲੱਤਾਂ ''ਤੇ ਰੱਖ ਕੇ ਉਹ ਸੜਕ ''ਤੇ ਬੈਠ ਗਏ। ਉਸ ਨੇ ਦੱਸਿਆ ਕਿ ਉਹ ਕਾਫੀ ਦੇਰ ਐਂਬੂਲੈਂਸ ਦਾ ਇੰਤਜ਼ਾਰ ਕਰਦਾ ਰਿਹਾ ਪਰ ਸਭ ਵਿਆਰਥ ਅਤੇ ਇਸ ਦੌਰਾਨ ਉਸ ਨੂੰ ਸਾਹ ਲੈਣ ''ਚ ਤਕਲੀਫ ਹੋ ਰਹੀ ਸੀ ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਦਰਦ ਨਾਲ ਇੱਥੇ ਹੀ ਦਮ ਤੋੜ ਦੇਵੇਗਾ। ਕਾਫੀ ਚਿਰ ਇੰਤਜ਼ਾਰ ਤੋਂ ਬਾਅਦ ਜਦੋਂ ਐਂਬੂਲੈਂਸ ਨਾ ਆਈ ਤਾਂ ਮੈਂਬਰਾਂ ਨੇ ਇੱਕ ਵਾਰ ਫਿਰ ਤੋਂ ਹਸਪਤਾਲ ਫੋਨ ਕੀਤਾ ਅਤੇ ਮੁੜ ਤੋਂ ਐਂਬੂਲੈਂਸ ਦੀ ਮੰਗ ਕੀਤੀ ਅਤੇ ਕਰੀਬ ਇੱਕ ਘੰਟੇ ਬਾਅਦ ਐਂਬੂਲੈਂਸ ਉੱਥੇ ਪਹੁੰਚੀ।

Related News