''''ਟਰੰਪ ਦਾ ਦਿਮਾਗ ਫਿਰ ਗਿਐ..!'''', ਇਰਾਨ ''ਤੇ ਹਮਲੇ ਬਾਰੇ ਤਾਜ਼ਾ ਬਿਆਨ ''ਤੇ ਘਿਰੇ ਅਮਰੀਕੀ ਰਾਸ਼ਟਰਪਤੀ
Monday, Apr 06, 2026 - 10:09 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਚੱਲ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ, ਸਗੋਂ ਦਿਨੋ-ਦਿਨ ਹੋਰ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਦੋਵਾਂ ਪਾਸਿਓਂ ਜਾਰੀ ਹਮਲਿਆਂ ਤੇ ਜ਼ੁਬਾਨੀ ਜੰਗ ਕਾਰਨ ਤਣਾਅ ਹੋਰ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਮੰਗਲਵਾਰ ਨੂੰ ਕਿਸੇ ਵੱਡੇ ਹਮਲੇ ਬਾਰੇ ਦਿੱਤੇ ਗਏ ਬਿਆਨ ਨੇ ਸਥਿਤੀ ਹੋਰ ਭਿਆਨਕ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਇਰਾਨ ਨੇ ਹੋਰਮੁਜ਼ ਦੀ ਖਾੜੀ ਨਾ ਖੋਲ੍ਹੀ ਤਾਂ ਮੰਗਲਵਾਰ ਰਾਤੀਂ 8 ਵਜੇ ਇਰਾਨ ਦੇ ਪਾਵਰ ਪਲਾਂਟਾਂ ਤੇ ਹੋਰ ਅਹਿਮ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਅਮਰੀਕੀ ਸੀਨੇਟਰ ਬਰਨੀ ਸੈਂਡਰਸ ਨੇ ਇਰਾਨ ਨੂੰ ਲੈ ਕੇ ਡੋਨਾਲਡ ਟਰੰਪ ਦੇ ਹਾਲੀਆ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ। ਸੈਂਡਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕਰਦੇ ਹੋਏ ਕਿਹਾ ਕਿ ਈਸਟਰ ਸੰਡੇ ਦੇ ਦਿਨ ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਚਿੰਤਾਜਨਕ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ- 'ਇਹ ਇਕ ਖ਼ਤਰਨਾਕ ਅਤੇ ਦਿਮਾਗੀ ਤੌਰ ’ਤੇ ਅਸੰਤੁਲਿਤ ਵਿਅਕਤੀ ਦੀਆਂ ਬੇਤੁਕੀਆਂ ਗੱਲਾਂ ਹਨ। ਕਾਂਗਰਸ ਨੂੰ ਤੁਰੰਤ ਕਾਰਵਾਈ ਕਰਨੀ ਹੋਵੇਗੀ। ਇਸ ਜੰਗ ਨੂੰ ਖਤਮ ਕਰੋ।'' ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ (ਅਮਰੀਕੀ ਸੰਸਦ) ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਸ ਜੰਗ ਨੂੰ ਖ਼ਤਮ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਹੁਣ ਹਰ ਸ਼ਨੀਵਾਰ-ਐਤਵਾਰ ਹੋਵੇਗੀ ਛੁੱਟੀ ! ਤੇਲ ਦੀ ਕਿੱਲਤ ਵਿਚਾਲੇ ਬਾਲੇਨ ਸਰਕਾਰ ਦਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
