ਕਰਮਚਾਰੀਆਂ ਦੀ ਖੁਸ਼ੀ ਲਈ ਕੰਪਨੀਆਂ ਨੇ ਦਿੱਤੀ ਤਨਖਾਹ ਖੁਦ ਤੈਅ ਕਰਨ ਦੀ ਛੋਟ

09/14/2019 2:23:59 PM

ਲੰਡਨ— ਚੰਗੇ ਕਰਮਚਾਰੀ ਜਲਦੀ ਨੌਕਰੀ ਨਾ ਛੱਡ ਦੇਣ, ਇਸ ਲਈ ਵਿਦੇਸ਼ਾਂ 'ਚ ਕੰਪਨੀਆਂ ਨਵੇਂ-ਨਵੇਂ ਤਰੀਕੇ ਅਪਣਾ ਰਹੀਆਂ ਹਨ। ਬ੍ਰਿਟੇਨ ਅਤੇ ਯੂਰਪ 'ਚ ਕੁਝ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਆਪਣੀ ਸੈਲਰੀ ਖੁਦ ਹੀ ਤੈਅ ਕਰਨ ਦੇ ਰਹੀਆਂ ਹਨ। ਕਈ ਕੰਪਨੀਆਂ ਕਰਮਚਾਰੀਆਂ ਨੂੰ ਖੁਸ਼ ਰੱਖਣ ਲਈ ਮੁਫਤ ਸਿਨੇਮਾ ਟਿਕਟ, ਜਿਮ ਦੇ ਪਾਸ ਵਰਗੀਆਂ ਸਹੂਲਤਾਂ ਦੇ ਰਹੀਆਂ ਹਨ।

ਇਕ ਰਿਸਰਚ ਮੁਤਾਬਕ 84 ਫੀਸਦੀ ਨੌਜਵਾਨ ਆਪਣੇ ਪਹਿਲੇ ਦੋ ਸਾਲਾਂ 'ਚ ਨੌਕਰੀ ਬਦਲ ਲੈਂਦੇ ਹਨ। ਇਸ ਨੂੰ ਰੋਕਣ ਲਈ ਕੰਪਨੀਆਂ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਭੱਤਿਆਂ ਤੇ ਸੁਵਿਧਾਵਾਂ ਦਾ ਮੁਲਾਂਕਣ ਕਰ ਰਹੀਆਂ ਹਨ। ਇਸ ਲਈ ਉਹ ਇਕ 'ਆਰਟੀਫੀਸ਼ੀਅਲ ਡਾਟਾ ਐਨਾਲਸਿਟਕ' ਵਰਤ ਰਹੀਆਂ ਹਨ। ਕੰਪਨੀਆਂ ਡਾਟਾ ਰਾਹੀਂ ਇਹ ਜਾਂਚ ਕਰ ਰਹੀਆਂ ਹਨ ਕਿ ਕਰਮਚਾਰੀ ਕਿਨ੍ਹਾਂ-ਕਿਨ੍ਹਾਂ ਵਿੱਤੀ ਸੁਵਿਧਾਵਾਂ ਦਾ ਵਧੇਰੇ ਲਾਭ ਲੈ ਰਹੇ ਹਨ ਅਤੇ ਕਿਹੜੇ ਉਨ੍ਹਾਂ ਲਈ ਲਾਭਦਾਇਕ ਨਹੀਂ। ਇਸ ਦੇ ਆਧਾਰ 'ਤੇ ਕੰਪਨੀਆਂ ਕਰਮਚਾਰੀਆਂ ਲਈ ਜ਼ਿਆਦਾ ਫਾਇਦੇਮੰਦ ਭੱਤੇ ਤੇ ਸੁਵਿਧਾਵਾਂ ਲਿਆ ਰਹੀਆਂ ਹਨ, ਜਿਨ੍ਹਾਂ ਨਾਲ ਕਰਮਚਾਰੀ ਖੁਸ਼ ਹੋਣ ਅਤੇ ਨੌਕਰੀ ਛੱਡ ਕੇ ਨਾ ਜਾਣ।

ਬ੍ਰਿਟੇਨ ਦੀ ਗ੍ਰਾਂਟਟਰੀ ਕੰਪਨੀ 'ਚ 45 ਕਰਮਚਾਰੀ ਹਨ। ਇਸ ਕੰਪਨੀ ਨੇ ਆਪਣੇ ਕਰਮਚਾਰੀਆਂ ਨਾਲ ਸਾਰਾ ਬਜਟ ਸਾਂਝਾ ਕੀਤਾ ਹੈ। ਸਾਰੇ ਕਰਮਚਾਰੀ ਆਪਣੇ ਕੰਮ ਦਾ ਮੁਲਾਂਕਣ ਖੁਦ ਹੀ ਕਰਕੇ ਆਪਣੀ ਤਨਖਾਹ ਤੈਅ ਕਰਦੇ ਹਨ। ਬ੍ਰਿਟੇਨ ਦੇ 'ਹਿਊਮਨ ਰਿਸੋਰਸ ਪ੍ਰੋਫੈਸ਼ਨਲਸ ਆਰਗੇਨਾਇਜ਼ੇਸ਼ਨ' ਨੇ ਕਿਹਾ ਕਿ ਇਸ ਨਾਲ ਸੈਲਰੀ 'ਚ ਪਾਰਦਰਸ਼ਤਾ ਆਵੇਗੀ ਪਰ ਇਸ ਨੂੰ ਕਾਫੀ ਸਾਵਧਾਨੀ ਨਾਲ ਲਾਗੂ ਕਰਨਾ ਪਵੇਗਾ , ਨਹੀਂ ਤਾਂ ਉਲਟਾ ਪ੍ਰਭਾਵ ਵੀ ਹੋ ਸਕਦਾ ਹੈ। ਬ੍ਰਿਟੇਨ ਦੇ ਪਾਡ ਗਰੁੱਪ ਨੇ ਕਿਹਾ ਕਿ ਕਦੇ-ਕਦੇ ਕਰਮਚਾਰੀ ਮਾਰਕਿਟ ਰੇਟ ਤੋਂ ਜ਼ਿਆਦਾ ਪੈਸਾ ਮੰਗ ਲੈਂਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਉਹ ਲਾਲਚੀ ਹਨ। ਫਿਲਹਾਲ ਇਹ ਸੁਵਿਧਾ ਸਿਰਫ ਟੈੱਕ ਕੰਪਨੀਜ਼ 'ਚ ਹੈ। ਜੇਕਰ ਇਹ ਤਰੀਕਾ ਸਫਲ ਹੁੰਦਾ ਹੈ ਤਾਂ ਕਾਫੀ ਕੰਪਨੀਆਂ ਇਸ ਨੂੰ ਜ਼ਰੂਰ ਅਪਨਾਉਣਗੀਆਂ।


Related News