ਰਾਸ਼ਟਰਮੰਡਲ ਖੇਡਾਂ ਦੌਰਾਨ ਵਾਪਰਿਆ ਹਾਦਸਾ, ਲਹੂ-ਲੁਹਾਨ ਹੋਏ ਪੁਲਸ ਅਧਿਕਾਰੀ

04/05/2018 12:56:03 PM

ਗੋਲਡ ਕੋਸਟ— ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ 'ਚ ਬੁੱਧਵਾਰ ਦੀ ਸ਼ਾਮ ਨੂੰ 21ਵੀਆਂ ਰਾਸ਼ਟਰਮੰਡਲ ਖੇਡਾਂ 2018 ਦਾ ਆਗਾਜ਼ ਹੋਇਆ। ਗੋਲਡ ਕੋਸਟ ਦੇ ਕੈਰਾਰਾ ਸਟੇਡੀਅਮ 'ਚ ਖੇਡਾਂ ਦਾ ਉਦਘਾਟਨੀ ਸਮਾਰੋਹ ਕੀਤਾ ਗਿਆ। ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਇਕ ਭਿਆਨਕ ਹਾਦਸਾ ਵਾਪਰਿਆ ਗਿਆ। ਦੋ ਪੁਲਸ ਅਧਿਕਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਮੋਟਰਸਾਈਕਲ 'ਤੇ ਸਵਾਰ ਸਨ ਅਤੇ ਉਨ੍ਹਾਂ ਦੀ ਤੇਜ਼ ਰਫਤਾਰ ਮੋਟਰਸਾਈਕਲ ਗੋਲਡ ਕੋਸਟ ਹਾਈਵੇਅ 'ਤੇ ਹਾਦਸੇ ਦੀ ਸ਼ਿਕਾਰ ਹੋ ਗਈ। 

PunjabKesari
ਦਰਅਸਲ ਉਦਘਾਟਨੀ ਸਮਾਰੋਹ ਦੌਰਾਨ ਸਟੇਡੀਅਮ ਦੇ ਬਾਹਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਇਸ ਉਦਘਾਟਨੀ ਸਮਾਰੋਹ 'ਚ ਬ੍ਰਿਟੇਨ ਦੇ ਪ੍ਰਿੰਸ ਚਾਲਰਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਤੋਂ ਇਲਾਵਾ ਆਸਟ੍ਰੇਲੀਆਈ ਪੀ. ਐੱਮ. ਮੈਲਕਮ ਟਰਨਬੁੱਲ ਅਤੇ ਗਵਰਨਰ ਜਨਰਲ ਵੀ ਉਚੇਚੇ ਤੌਰੇ 'ਤੇ ਪੁੱਜੇ। ਪੁਲਸ ਅਧਿਕਾਰੀ ਮੋਟਰਸਾਈਕਲ ਜ਼ਰੀਏ ਉਨ੍ਹਾਂ ਦੀ ਅਗਵਾਈ ਕਰ ਰਹੇ ਸਨ। ਇਸ ਦੌਰਾਨ ਦੋਹਾਂ ਪੁਲਸ ਅਧਿਕਾਰੀਆਂ ਦੀ ਮੋਟਰਸਾਈਕਲ ਆਪਸ 'ਚ ਟਕਰਾ ਗਈਆਂ। ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਪੁਲਸ ਅਧਿਕਾਰੀ 30 ਮੀਟਰ ਦੂਰ ਜਾ ਡਿੱਗੇ। ਦੋਵੇਂ ਪੁਲਸ ਅਧਿਕਾਰੀ ਲਹੂ-ਲੁਹਾਨ ਹੋ ਗਏ। 27 ਸਾਲਾ ਪੁਲਸ ਅਧਿਕਾਰੀ ਨੂੰ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਜਿਸ ਦੀਆਂ ਲੱਤਾਂ ਗੰਭੀਰ ਜ਼ਖਮੀ ਹੋਈਆਂ ਹਨ। 42 ਸਾਲਾ ਪੁਲਸ ਅਧਿਕਾਰੀ ਨੂੰ ਵੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਓਧਰ ਕੁਈਨਜ਼ਲੈਂਡ ਦੀ ਪ੍ਰੀਮੀਅਰ ਨੇ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਦੋਵੇਂ ਪੁਲਸ ਅਧਿਕਾਰੀ ਛੇਤੀ ਠੀਕ ਹੋ ਜਾਣ।


Related News