ਆਮ ਖਾਣ ਵਾਲੇ ਪਦਾਰਥ ਪੇਟ ਅਤੇ ਅੰਤੜੀਆਂ ਲਈ ਹੋ ਸਕਦੇ ਹਨ ਨੁਕਸਾਨਦੇਹ

Tuesday, May 14, 2019 - 09:25 PM (IST)

ਆਮ ਖਾਣ ਵਾਲੇ ਪਦਾਰਥ ਪੇਟ ਅਤੇ ਅੰਤੜੀਆਂ ਲਈ ਹੋ ਸਕਦੇ ਹਨ ਨੁਕਸਾਨਦੇਹ

ਮੈਲਬੋਰਨ (ਭਾਸ਼ਾ)–ਇਕ ਅਧਿਐਨ ’ਚ ਇਹ ਪਾਇਆ ਗਿਆ ਹੈ ਕਿ ਜਿਹੜੀਆਂ ਖੁਰਾਕੀ ਵਸਤਾਂ ਜਿਵੇਂ ਚਿਊਂਗਮ ਅਤੇ ਮੇਓਨੀਜ (ਜੋ ਕਿ ਅੰਤਿਆਂ ਅਤੇ ਤੇਲ ਨਾਲ ਤਿਆਰ ਕੀਤੀ ਚਟਨੀ ਜਿਹੀ ਹੁੰਦੀ ਹੈ), ਦੀ ਆਮ ਖਾਣ ਦੀ ਆਦਤ ਨਾਲ ਮਨੁੱਖਾਂ ਦੀ ਸਿਹਤ ਅਤੇ ਉਨ੍ਹਾਂ ਦੀਆਂ ਅੰਤੜੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀਆਂ ਹਨ। ਜਨਰਲ ਫਰੰਟੀਅਰਜ਼ ਇਨ ਨਿਊਟ੍ਰੀਸ਼ਨ ਵਿਚ ਪ੍ਰਕਾਸ਼ਤ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਟਾਈਟੈਨੀਅਮ ਡਾਇਆਕਸਾਈਡ ਨੈਨੋਪਾਰਟੀਕਲਜ਼ ਦੀ ਵਧੇਰੇ ਮਾਤਰਾ ਖੁਰਾਕ ਪਦਾਰਥਾਂ ਅਤੇ ਦਵਾਈਆਂ ’ਚ ਸਫੈਦ ਰੰਗ ਦੇਣ ਵਾਸਤੇ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਕੋਈ 900 ਤੋਂ ਵੱਧ ਖੁਰਾਕ ਪਦਾਰਥ ਤਿਆਰ ਹੁੰਦੇ ਹਨ ਜਿਵੇਂ ਚਿਊਂਗਮ ਅਤੇ ਮੇਓਨੀਜ, ਜਿਨ੍ਹਾਂ ਦੀ ਹਰ ਰੋਜ਼ ਲੋਕਾਂ ਵਲੋਂ ਭਾਰੀ ਮਾਤਰਾ ’ਚ ਖਪਤ ਹੁੰਦੀ ਹੈ। ਇਹ ਪ੍ਰਗਟਾਵਾ ਆਸਟਰੇਲੀਆ ’ਚ ਸਿਡਨੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕੀਤਾ ਹੈ।


author

Sunny Mehra

Content Editor

Related News