ਇਸਰਾਈਲੀ ਹਮਲੇ ’ਚ ਮਾਰਿਆ ਗਿਆ ਇਸਲਾਮਿਕ ਜੇਹਾਦ ਗਰੁੱਪ ਦਾ ਕਮਾਂਡਰ
Tuesday, Nov 12, 2019 - 11:16 PM (IST)

ਯੇਰੂਸ਼ਲਮ (ਭਾਸ਼ਾ)–ਇਸਰਾਈਲ ਦੀਆਂ ਸੁਰੱਖਿਆ ਫੋਰਸਾਂ ਨੇ ਮੰਗਲਵਾਰ ਇਸਲਾਮਿਕ ਜੇਹਾਦ ਗਰੁੱਪ ਦੇ ਇਕ ਕਮਾਂਡਰ ਨੂੰ ਮਾਰ ਦਿੱਤਾ। ਇਸਰਾਈਲੀ ਸੁਰੱਖਿਆ ਫੋਰਸਾਂ ਵਲੋਂ ਜਾਰੀ ਇਕ ਬਿਆਨ ਮੁਤਾਬਕ 42 ਸਾਲਾ ਬਹਾ ਅਬੂ ਅਲ ਨੂੰ ਇਕ ਸੰਖੇਪ ਮੁਕਾਬਲੇ ਦੌਰਾਨ ਢੇਰ ਕੀਤਾ ਗਿਆ। ਪਿਛਲੇ ਕੁਝ ਮਹੀਨਿਆਂ ਦੌਰਾਨ ਇਸਰਾਈਲ ’ਤੇ ਹੋਏ ਰਾਕੇਟ ਹਮਲਿਆਂ ਲਈ ਬਹਾ ਜ਼ਿੰਮੇਵਾਰ ਸੀ। ਫਲਸਤੀਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ 4 ਬੱਚੇ ਅਤੇ ਗੁਆਂਢੀ ਹਮਲੇ ਵਿਚ ਜ਼ਖ਼ਮੀ ਹੋਏ ਹਨ।