ਮੋਦੀ ਦੇ 'ਹਾਓਡੀ ਮੋਦੀ' ਇਵੈਂਟ 'ਚ ਇਸ ਕਮੇਡੀਅਨ ਨੂੰ ਨਹੀਂ ਮਿਲੀ ਐਂਟਰੀ, ਵੀਡੀਓ

09/25/2019 1:41:23 AM

ਵਾਸ਼ਿੰਗਟਨ - ਭਾਰਤੀ ਮੂਲ ਦੇ ਅਮਰੀਕੀ ਸਟੈਂਡਅਪ ਕਮੇਡੀਅਨ ਹਸਨ ਮਿਨਹਾਜ਼ ਨੂੰ ਉਸ ਸਟੇਡੀਅਮ 'ਚ ਐਂਟਰੀ ਨਹੀਂ ਮਿਲੀ, ਜਿੱਥੇ ਪੀ. ਐੱਮ. ਨਰਿੰਦਰ ਮੋਦੀ ਦਾ ਹਾਓਡੀ ਮੋਦੀ ਇਵੈਂਟ ਹੋਇਆ ਸੀ। ਸ਼ੋਸ਼ਲ ਮੀਡੀਆ 'ਤੇ ਹਸਨ ਮਿਨਹਾਜ਼ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਟੈੱਕਸਾਸ ਦੇ ਹਿਊਸਟਨ ਦੇ ਐੱਨ. ਆਰ. ਜੀ. ਸਟੇਡੀਅਮ ਦੇ ਬਾਹਰ ਦੀ ਹੈ। ਟਵਿੱਟਰ 'ਤੇ ਪਾਈ ਗਈ ਇਸ ਵੀਡੀਓ 'ਚ ਦੇਖਣ ਨੂੰ ਮਿਲ ਰਿਹਾ ਹੈ ਹਸਨ ਮਿਨਹਾਜ਼ ਆਪਣੇ ਕ੍ਰਿਊ ਦੇ ਨਾਲ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਐਂਟਰੀ ਨਹੀਂ ਮਿਲ ਰਹੀ। ਹਸਨ ਮਿਨਹਾਜ਼ ਦੀ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

 


ਹਸਨ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਦਿਆਂ ਲਿੱਖਿਆ ਕਿ ਹਾਓਡੀ ਮੋਦੀ ਕਹਿਣ ਦਾ ਮੌਕਾ ਨਾ ਮਿਲ ਸਕਿਆ, ਇਸ ਤਰ੍ਹਾਂ ਹਸਨ ਮਿਨਹਾਜ਼ ਨੇ ਜਿਹੜੀ ਵੀਡੀਓ ਸ਼ੇਅਰ ਕੀਤੀ ਹੈ, ਇਸ 'ਚ ਹਸਨ ਮਿਨਹਾਜ਼ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਇਸ ਸ਼ੋਅ ਤੋਂ ਮਹਿਰੂਮ ਰੱਖਿਆ ਗਿਆ ਹੈ। ਉਂਝ ਵੀ ਹਸਨ ਮਿਨਹਾਜ਼ ਨੂੰ ਆਪਣੇ ਤਿੱਖੇ ਵਿਅੰਗਾਂ ਲਈ ਜਾਣਿਆ ਜਾਂਦਾ ਹੈ ਅਤੇ ਉਹ ਨੇਤਾਵਾਂ ਨੂੰ ਆਪਣੇ ਵਿਅੰਗਾਂ ਦੇ ਤੀਰਾਂ ਨਾਲ ਅਸਹਿਜ ਕਰ ਜਾਂਦੇ ਹਨ। ਨੈੱਟਫਲਿਕਸ 'ਤੇ ਉਨ੍ਹਾਂ ਦਾ ਸ਼ੋਅ Patriot Act ਕਾਫੀ ਮਸ਼ਹੂਰ ਹੈ।

 


Khushdeep Jassi

Content Editor

Related News