ਕੋਲੋਰਾਡੋ ਗੋਲ਼ੀਬਾਰੀ : ਅੰਨ੍ਹੇਵਾਹ ਗੋਲ਼ੀਆਂ ਚਲਾ 10 ਲੋਕਾਂ ਦੀ ਜਾਨ ਲੈਣ ਵਾਲਾ ਵਿਅਕਤੀ ਪੁਲਸ ਨੇ ਕੀਤਾ ਕਾਬੂ
Tuesday, Mar 23, 2021 - 10:33 PM (IST)
ਕੋਲੋਰਾਡੋ - ਸਥਾਨਕ ਪੁਲਸ ਨੇ ਕੋਲੋਰਾਡੋ ਦੇ ਬਾਲਡਰ ਵਿਚ 10 ਲੋਕਾਂ ਦੀ ਹੱਤਿਆ ਦੇ ਮਾਮਲੇ ਵਿਚ 21 ਸਾਲਾਂ ਇਕ ਵਿਅਕਤੀ ਦੀ ਸ਼ੱਕੀ ਰੂਪ ਵਜੋਂ ਪਛਾਣ ਕੀਤੀ ਹੈ। ਅਧਿਕਾਰੀਆਂ ਨੇ 9 ਮ੍ਰਿਤਕਾਂ ਦੀ ਸ਼ਨਾਖਤ ਵੀ ਕੀਤੀ ਹੈ। ਉਸ ਤੋਂ ਪਹਿਲਾਂ ਮ੍ਰਿਤਕ ਦੇ ਰੂਪ ਵਿਚ ਇਕ ਪੁਲਸ ਅਧਿਕਾਰੀ ਦੀ ਪਛਾਣ ਕੀਤੀ ਗਈ ਸੀ। ਅਧਿਕਾਰੀਆਂ ਨੇ ਆਖਿਆ ਕਿ ਮਾਰੇ ਗਏ ਲੋਕਾਂ ਵਿਚ 20 ਸਾਲ ਤੋਂ ਲੈ ਕੇ 65 ਸਾਲ ਦੇ ਮਰਦ ਅਤੇ ਔਰਤਾਂ ਹਨ।
ਇਹ ਵੀ ਪੜ੍ਹੋ - ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਸ਼ਰਾਬ ਪੀਣ ਦੀ ਉਮਰ ਕੀਤੀ 21 ਸਾਲ, ਪਹਿਲਾਂ ਸੀ ਇੰਨੀ
ਸੁਪਰ-ਮਾਰਕਿਟ ਵਿਚ ਹੋਈ ਇਸ ਭੀਸ਼ਣ ਘਟਨਾ ਨਾਲ ਪੂਰਾ ਦੇਸ਼ ਸਦਮੇ ਵਿਚ ਹੈ। ਅਮਰੀਕਾ ਵਿਚ ਬੀਤੇ ਕੁਝ ਮਹੀਨਿਆਂ ਵਿਚ ਫਾਇਰਿੰਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਤੋਂ ਬਾਅਦ ਦੇਸ਼ ਵਿਚ ਮੁੜ ਤੋਂ ਬੰਦੂਕਾਂ 'ਤੇ ਬੈਨ ਲਗਾਉਣ ਦੀ ਚਰਚਾ ਛਿੜ ਗਈ ਹੈ। ਸੋਮਵਾਰ ਸੁਪਰ-ਮਾਰਕਿਟ ਵਿਚ ਹੋਈ ਇਸ ਗੋਲੀਬਾਰੀ ਨਾਲ ਦੁਕਾਨਦਾਰ ਅਤੇ ਗਾਹਕ ਦੋਹਾਂ ਵੀ ਘਬਰਾ ਗਏ। ਹਮਲਾਵਰ ਵੱਲੋਂ ਕੀਤੀ ਗਈ ਫਾਇਰਿੰਗ ਵਿਚ ਇਕ ਪੁਲਸ ਕਰਮੀ ਵੀ ਮਾਰਿਆ ਗਿਆ। ਹਾਲਾਂਕਿ ਪੁਲਸ ਨੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਜ਼ਖਮੀ ਹਾਲਾਤ ਵਿਚ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਇਲਾਜ ਤੋਂ ਬਾਅਦ ਉਸ ਨੂੰ ਜਲਦ ਹੀ ਭੇਜਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ - ਨਿਊਯਾਰਕ ਦੇ ਇਕ ਏਅਰਪੋਰਟ 'ਤੇ ਧੂੜ ਚੱਟ ਰਿਹੈ ਟਰੰਪ ਦਾ ਬੋਇੰਗ ਜਹਾਜ਼, ਇੰਜਣ ਹੋਏ ਖਰਾਬ
ਹਮਲੇ ਦੇ ਪਿੱਛੇ ਦਾ ਕਾਰਣ ਅਜੇ ਸਪੱਸ਼ਟ ਨਹੀਂ
ਜਾਂਚ ਕਰ ਰਹੇ ਅਧਿਕਾਰੀਆਂ ਨੂੰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਆਖਿਰ 21 ਸਾਲਾਂ ਵਿਅਕਤੀ ਨੇ ਇਹ ਹਮਲਾ ਕਿਉਂ ਕੀਤਾ। ਇਸ ਨੂੰ ਅੰਜ਼ਾਮ ਦੇਣ ਪਿੱਛੇ ਉਸ ਦਾ ਕੀ ਕਾਰਣ ਸੀ? ਪੁਲਸ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦੇ ਨਾਲ ਕੋਈ ਹੋਰ ਵਿਅਕਤੀ ਵੀ ਸੀ ਜਾਂ ਨਹੀਂ। ਹਾਲਾਂਕਿ ਸ਼ੁਰੂਆਤੀ ਜਾਂਚ ਵਿਚ ਇਹ ਪਤਾ ਲੱਗ ਰਿਹਾ ਹੈ ਕਿ ਉਹ ਇਕੱਲਾ ਹੀ ਸੀ।
ਇਹ ਵੀ ਪੜ੍ਹੋ - ਰਿਪੋਰਟ 'ਚ ਦਾਅਵਾ, 'ਭਾਰਤ ਤੇ ਪਾਕਿ ਦੇ ਰਿਸ਼ਤਿਆਂ 'ਚ ਜਲਦ ਹੋਵੇਗਾ ਸੁਧਾਰ, UAE ਕਰੇਗਾ ਵਿਚੋਲਗੀ