ਕੋਲੰਬੀਆ : ਕੋਲਾ ਖਾਨ ''ਚ ਧਮਾਕਾ, 11 ਲੋਕਾਂ ਦੀ ਮੌਤ ਤੇ ਕਈ ਜ਼ਖਮੀ

04/05/2020 9:38:03 AM

ਬੋਗੋਟਾ (ਬਿਊਰੋ): ਕੋਲੰਬੀਆ ਵਿਚ ਬੀਤੇ ਦਿਨ ਬੋਗੋਟਾ ਦੇ ਨੇੜੇ ਕੁਕੁਨੁਬਾ ਵਿਚ ਕੋਲੇ ਦੀ ਇਕ ਖਾਨ ਵਿਚ ਧਮਾਕਾ ਹੋਇਆ। ਇਸ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਕੋਰੋਨਾਵਾਇਸ ਗਲੋਬਲ ਮਹਾਮਾਰੀ ਦੇ ਕਾਰਨ ਦੇਸ਼ ਵਿਚ ਸਿਹਤ ਐਮਰਜੈਂਸੀ ਲਾਗੂ ਹੋਣ ਦੇ ਬਾਵਜੂਦ ਕੰਮ ਕਰ ਰਹੇ ਮਾਈਨਰ ਇਸ ਹਾਦਸੇ ਵਿਚ ਜ਼ਖਮੀ ਹੋਏ। ਕੋਲੰਬੀਆ ਵਿਚ ਸਰਕਾਰ ਦੇ ਆਦੇਸ਼ ਦੇ ਬਾਅਦ ਜ਼ਿਆਦਾਤਰ ਲੋਕਾਂ ਨੂੰ ਵੱਖੜੇ ਰਹਿਣ ਲਈ ਕਿਹਾ ਗਿਆ ਹੈ ਪਰ ਖਣਨ ਕੰਮ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।

ਕੁੰਡਿਨਾਮਾਰਸਾ ਵਿਭਾਗ ਵਿਚ ਅੱਗ ਬੁਝਾਊ ਵਿਭਾਗ ਦੇ ਪ੍ਰਮੁੱਖ ਕੈਪਟਨ ਅਲਵਾਰੋਫਰਫਾਨ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਹ ਹਾਦਸਾ ਵੈਧ ਰੂਪ ਨਾਲ ਸੰਚਾਲਿਤ ਕੋਲਾ ਖਾਨ ਵਿਚ ਵਾਪਰਿਆ।ਭਾਵੇਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਹਾਦਸਾ ਕਿਹੜੇ ਕਾਰਨ ਵਾਪਰਿਆ। ਹਾਦਸੇ ਦੇ ਬਾਅਦ ਰਾਸ਼ਟਰੀ ਖਣਨ ਏਜੰਸੀ ਨੇ ਕੁਕੁਨੁਬਾ ਵਿਚ ਭੂਮੀਗਤ ਕੋਲਾ ਖਾਨ ਗਤੀਵਿਧੀਆਂ 'ਤੇ ਰੋਕ ਲਗਾ ਦਿੱਤੀ ਹੈ। ਏਜੰਸੀ ਨੇ ਦੱਸਿਆ ਕਿ ਇਸ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੋਲੰਬੀਆ ਦੇ ਸੈਨ ਕਾਯੇਟਾਨੋ ਵਿਚ ਇਕ ਕੋਲਾ ਖਾਨ ਵਿਚ ਹੋਏ ਇਸੇ ਤਰ੍ਹਾਂ ਦੇ ਹਾਦਸੇ ਵਿਚ 6 ਮਾਈਨਰਾਂ ਦੀ ਮੌਤ ਹੋ ਗਈ ਸੀ।


Vandana

Content Editor

Related News