ਕ੍ਰੋਏਸ਼ੀਆ ''ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 3 ਦੀ ਮੌਤ, 11 ਜ਼ਖ਼ਮੀ

Saturday, Sep 10, 2022 - 12:29 PM (IST)

ਜ਼ਗਰੇਬ (ਏਜੰਸੀ)- ਮੱਧ ਕ੍ਰੋਏਸ਼ੀਆ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਯਾਤਰੀ ਟਰੇਨ ਅਤੇ ਇੱਕ ਮਾਲਗੱਡੀ ਵਿਚਾਲੇ ਹੋਈ ਟੱਕਰ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਟੱਕਰ ਕ੍ਰੋਏਸ਼ੀਆ ਅਤੇ ਬੋਸਨੀਆ ਦੀ ਸਰਹੱਦ ਦੇ ਨੇੜੇ ਨੌਵਸਕਾ ਦੇ ਕੋਲ ਰਾਤ ਕਰੀਬ 9.30 ਵਜੇ ਹੋਈ।

ਇਹ ਵੀ ਪੜ੍ਹੋ: ਦੁਨੀਆ ਦੇ ਕਈ ਦੇਸ਼ਾਂ ਦੀ ਕਰੰਸੀ ’ਤੇ ਮਹਾਰਾਣੀ ਐਲਿਜ਼ਾਬੇਥ ਦੀ ਤਸਵੀਰ, ਹੁਣ ਹੋ ਸਕਦੀ ਹੈ ਤਬਦੀਲੀ!

PunjabKesari

ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਚ ਨੇ ਕਿਹਾ ਟੱਕਰ ਭਿਆਨਕ ਸੀ। ਪਲੇਨਕੋਵਿਕ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਾਲੀ ਥਾਂ ਤੋਂ ਹੁਣ ਤੱਕ ਤਿੰਨ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ, ਪਰ ਕਿਸੇ ਦੀ ਜਾਨ ਨੂੰ ਖ਼ਤਰਾ ਨਹੀਂ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਟੱਕਰ ਕਿਸ ਕਾਰਨ ਹੋਈ।

ਇਹ ਵੀ ਪੜ੍ਹੋ: ਮਹਾਰਾਣੀ ਐਲੀਜ਼ਾਬੇਥ ਦੇ ਸਨਮਾਨ ’ਚ ਪੂਰੇ ਬ੍ਰਿਟੇਨ ’ਚ ਵਜਾਈਆਂ ਗਈਆਂ ਚਰਚ ਦੀਆਂ ਘੰਟੀਆਂ

PunjabKesari

ਪਲੇਨਕੋਵਿਕ ਨੇ ਦੱਸਿਆ ਕਿ ਯਾਤਰੀ ਟਰੇਨ ਇੱਕ ਸਥਾਨਕ ਲਾਈਨ 'ਤੇ ਚੱਲ ਰਹੀ ਸੀ ਅਤੇ ਉਸ ਵਿੱਚ 13 ਲੋਕ ਸਵਾਰ ਸਨ, ਜਦੋਂ ਕਿ ਮਾਲਗੱਡੀ ਵਿੱਚ ਸਿਰਫ਼ ਇੰਜਣ ਡਰਾਈਵਰ ਸਵਾਰ ਸੀ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਵਿਚ ਦੂਜੇ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਟਰੇਨਾਂ ਨੂੰ ਪਟੜੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪਤੀ ਦੀ ਕਬਰ ਦੇ ਨੇੜੇ ਦਫਨਾਈ ਜਾਏਗੀ ਮਹਾਰਾਣੀ ਐਲਿਜ਼ਾਬੈਥ, ਬ੍ਰਿਟੇਨ ’ਚ 12 ਤੇ ਭਾਰਤ ’ਚ 1 ਦਿਨ ਦਾ ਸਰਕਾਰੀ ਸੋਗ


cherry

Content Editor

Related News