ਘਰ ਅੰਦਰ ਅਚਾਨਕ ਵੜ ਆਈ ਕਾਰ, ਵਾਲ-ਵਾਲ ਬਚਿਆ ਪਰਿਵਾਰ

10/02/2017 10:25:15 AM

ਸਿਡਨੀ (ਬਿਊਰੋ)— ਨਿਊ ਸਾਊਥ ਵੇਲਜ਼ ਵਿਚ ਇਕ ਜੋੜਾ ਉਸ ਸਮੇਂ ਵਾਲ-ਵਾਲ ਬਚ ਗਿਆ, ਜਦੋਂ ਇਕ ਕਾਰ ਨੇ ਉਨ੍ਹਾਂ ਦੇ ਘਰ ਦੀ ਇਕ ਕੰਧ ਨੂੰ ਟੱਕਰ ਮਾਰ ਦਿੱਤੀ। ਉਸ ਸਮੇਂ ਇਹ ਜੋੜਾ ਆਪਣੇ ਘਰ ਅੰਦਰ ਸੋ ਰਿਹਾ ਸੀ। ਕਾਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੇ ਨਸ਼ੇ ਦੀ ਹਾਲਤ ਵਿਚ ਹੈਰੀਏਟ ਸਟ੍ਰੀਟ ਦੇ ਨੇੜੇ ਸਥਿਤ ਇਕ ਘਰ ਦੀ ਕੰਧ ਨੂੰ ਟਕੱਰ ਮਾਰ ਦਿੱਤੀ। ਇਹ ਹਾਦਸਾ ਸੋਮਵਾਰ ਸਵੇਰੇ 2:50 ਦੇ ਕਰੀਬ ਹੋਇਆ। 
ਕਾਰ ਘਰ ਦੀ ਕੰਧ ਨੂੰ ਤੋੜਦੀ ਹੋਈ ਅੰਦਰ ਵੜ ਗਈ ਅਤੇ ਇਕ ਬੈੱਡ ਨਾਲ ਟਕਰਾ ਕੇ ਰੁੱਕ ਗਈ। ਉਸ ਬੈੱਡ 'ਤੇ ਮਿੱਕ ਅਤੇ ਉਸ ਦੀ ਪਤਨੀ ਸੁੱਤੇ ਸਨ ਅਤੇ ਉਹ ਇਸ ਘਰ ਵਿਚ ਕਿਰਾਏਦਾਰ ਦੇ ਤੌਰ 'ਤੇ ਰਹਿ ਰਹੇ ਸਨ। ਖੁਸ਼ਕਿਸਮਤੀ ਨਾਲ ਦੋਹਾਂ ਨੂੰ ਕੋਈ ਸੱਟ ਨਹੀਂ ਲੱਗੀ ਪਰ ਘਰ ਦਾ ਕਾਫੀ ਹਿੱਸੇ ਨੂੰ ਨੁਕਸਾਨ ਪਹੁੰਚਿਆ ਸੀ।

PunjabKesari
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਜਲਦੀ ਨਾਲ ਉੱਥੇ ਪਹੁੰਚੀ ਅਤੇ ਉਨ੍ਹਾਂ ਨੂੰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਡਰਾਈਵਰ ਦੀ ਉਮਰ ਕਰੀਬ 20 ਸਾਲ ਦੀ ਸੀ। ਉਸ ਦੇ ਖੂਨ ਦੇ ਜਾਂਚ ਕਰਵਾਈ ਗਈ ਅਤੇ ਰਿਪੋਰਟ ਵਿਚ ਖੁਲਾਸਾ ਹੋਇਆ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਕਾਰ ਦੇ ਡਰਾਈਵਰ ਦਾ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ। ਹੁਣ ਅਦਾਲਤ ਵਿਚ ਉਸ ਵਿਰੁੱਧ ਮੁਕੱਦਮਾ ਚੱਲੇਗਾ।


Related News