ਭਾਰਤੀਆਂ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਕਾਲਜ ਸੰਸਥਾਪਕ ਖਿਲਾਫ ਉੱਠੀ ਮੰਗ

11/16/2019 1:44:16 PM

ਮਿਨੀਪੋਲਿਸ— ਮਿਨੀਸੋਟਾ 'ਚ ਇਕ ਨਿਜੀ 'ਲਿਬਰਲ ਆਰਟਸ ਕਾਲਜ' ਦੇ ਪ੍ਰਧਾਨ ਨੇ ਭਾਰਤੀ ਅਮਰੀਕੀਆਂ ਦੇ ਖਿਲਾਫ ਕਥਿਤ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਅਧਿਆਪਕ, ਲੇਖਕ ਤੇ ਕਾਲਜ ਸੰਸਥਾਪਕ ਐਡਵਰਡ ਡਫੀਲਡ ਨੀਲ ਦਾ ਨਾਂ ਕੰਪਲੈਕਸ ਤੋਂ ਹਟਾਉਣ ਦੀ ਮੰਗ ਕੀਤੀ ਹੈ। ਕਾਲਜ ਪ੍ਰਧਾਨ ਨੇ ਵਰਕਰਾਂ ਤੇ ਪੱਤਰਕਾਰਾਂ ਦੇ ਵਿਰੋਧ ਦੇ ਕਾਰਨ ਆਪਣੇ ਨਿਆਸੀ ਬੋਰਡ ਨੂੰ ਇਹ ਅਪੀਲ ਕੀਤੀ ਹੈ।

'ਸਟਾਰ ਟ੍ਰਿਬਿਊਨ' ਦੀ ਖਬਰ ਮੁਤਾਬਕ ਮੈਕਾਲੇਸਟਰ ਕਾਲਜ ਦੇ ਨੇਤਾ ਬ੍ਰਇਨ ਰੋਸੇਨਬਰਗ ਨੇ 1800 ਦੇ ਦਹਾਕੇ 'ਚ ਸਕੂਲ ਸੰਸਥਾਪਕ ਨੀਲ ਵਲੋਂ ਵਿਅਕਤ ਕੀਤੇ ਗਏ ਨਸਲੀ ਤੇ ਮਹਿਲਾ ਵਿਰੋਧੀ ਵਿਚਾਰਾਂ 'ਤੇ ਚਿੰਤਾਂ ਵਿਅਕਤ ਕਰਦੇ ਹੋਏ ਇਸ ਹਫਤੇ ਬੋਰਡ ਨੂੰ ਦੱਸਿਆ ਕਿ ਵਿਦਿਆਰਥੀ ਵਰਕਰਾਂ ਤੇ ਪੱਤਰਕਾਰਾਂ ਦੇ ਦਬਾਅ ਤੋਂ ਬਾਅਦ ਉਨ੍ਹਾਂ ਨੇ ਮਾਨਵਿਕੀ ਭਵਨ ਤੋਂ ਸੰਸਥਾਪਕ ਦਾ ਨਾਂ ਹਟਾਉਣ ਦਾ ਫੈਸਲਾ ਲਿਆ ਹੈ। ਭਵਨ ਦਾ ਨਾਂ 2013 'ਚ 'ਨੀਲ ਹਾਲ' ਰੱਖਿਆ ਗਿਆ ਸੀ। ਰੋਜ਼ੇਨਬਰਗ ਨੇ ਅਖਬਾਰ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਨ੍ਹਾਂ ਦੀ ਇਹ ਸਿਫਾਰਿਸ਼ 'ਸੰਸਥਾਪਕ ਦੇ ਇਤਿਹਾਸਿਕ ਲੇਖਿਆਂ 'ਚ ਝਲਕ ਰਹੀ ਉਨ੍ਹਾਂ ਦੀ ਨਸਲੀ ਵਿਚਾਰਧਾਰਾ 'ਤੇ ਆਧਾਰਿਤ ਹੈ, ਜੋ ਉਸ ਦੌਰ ਦੇ ਮਾਨਕਾਂ ਦੇ ਹਿਸਾਬ ਨਾਲ ਚੋਟੀ 'ਤੇ ਸੀ। ਵਿਦਿਆਰਥੀਆਂ ਦੇ ਪ੍ਰਕਾਸ਼ਨ 'ਮੈਕ ਵੀਕਲੀ' 'ਚ ਇਕ ਵਿਸ਼ੇਸ਼ ਲੇਖ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ 'ਚ ਨੀਲ ਦੇ ਪ੍ਰਕਾਸ਼ਿਤ ਲੇਕਾਂ 'ਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦੇ ਬਾਰੇ 'ਚ ਕੀਤੀਆਂ ਗਈਆਂ ਉਨ੍ਹਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਦਾ ਹਵਾਲਾ ਦਿੱਤਾ ਗਿਆ ਸੀ।


Baljit Singh

Content Editor

Related News