ਮੇਰੇ ਕੋਲ ਹੈ ਟਰੰਪ ਦੀ ਰਿਕਾਰਡਿੰਗ ਟੇਪ, ਸ਼ੋਅ ''ਚ ਕਰਾਂਗਾਂ ਖੁਲਾਸਾ : ਟਾਮ ਅਰਨਾਲਡ

06/24/2018 2:42:00 AM

ਨਿਊਯਾਰਕ— ਹਾਲੀਵੁੱਡ ਅਭਿਨੇਤਾ ਟਾਮ ਅਰਨਾਲਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੇਪ ਰਿਕਾਰਡਿੰਗ ਹਨ। ਹਾਲੇ ਤਕ ਇਸ ਰਿਕਾਰਡਿੰਗ ਨੂੰ ਕਿਸੇ ਨੇ ਨਹੀਂ ਸੁਣਿਆ ਹੈ। ਟਰੰਪ ਦੇ ਮੁੱਖ ਵਿਰੋਧੀ ਟਾਮ ਨੇ ਸੀ.ਐੱਨ.ਐੱਨ. ਨੂੰ ਦਿੱਤੇ ਇੰਟਰਵਿਊ 'ਚ ਇਹ ਖੁਲਾਸਾ ਕੀਤਾ ਹੈ।
ਟਾਮ ਨੂੰ 1994 'ਚ ਆਈ ਕਾਮੇਡੀ ਫਿਲਮ 'ਟੂ ਲਾਈ' 'ਚ ਬਿਹਤਰੀਨ ਭੂਮਿਕਾ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਤੋਂ ਪੁੱਛਿਆ ਗਿਆ, 'ਕੀ ਤੁਹਾਡੇ ਕੋਲ ਰਾਸ਼ਟਰਪਤੀ ਦੀ ਕੋਈ ਰਿਕਾਰਡਿੰਗ ਹੈ ਜਿਸ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ।' ਇਸ 'ਤੇ ਟਾਮ ਨੇ ਆਪਣੇ ਕੋਲ ਟੇਪ ਰਿਕਾਰਡਿੰਗ ਹੋਣ ਦੀ ਗੱਲ ਮੰਨੀ ਹੈ।
ੁਉਹ ਟਰੰਪ ਨੂੰ ਲੈ ਕੇ 'ਵਾਇਸਲੈਂਡ' ਨਾਂ ਤੋਂ ਇਕ ਸ਼ੋਅ ਲੈ ਕੇ ਆ ਰਹੇ ਹਨ ਜੋ ਇਨ੍ਹਾਂ ਟੇਪ ਰਿਕਾਰਡਿੰਗ 'ਤੇ ਕੇਂਦਰਿਤ ਹਨ। ਹਾਲਾਂਕਿ ਉਨ੍ਹਾਂ ਨੇ ਇਹ ਜ਼ਾਹਿਰ ਨਹੀਂ ਕੀਤਾ ਕਿ ਇਨ੍ਹਾਂ ਟੇਪ ਰਿਕਾਰਡਿੰਗ 'ਚ ਕੀ ਹੈ? ਪਰ ਮੰਨਿਆ ਜਾ ਰਿਹਾ ਹੈ ਕਿ ਇਸ 'ਚ ਟਰੰਪ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਮੱਗਰੀ ਹੋ ਸਕਦੀ ਹੈ।


Related News