ਚੀਨ ''ਚ ਕੋਲੇ ਦੀ ਖਾਣ ''ਚ ਜ਼ਬਰਦਸਤ ਧਮਾਕਾ ! 8 ਮਜ਼ਦੂਰਾਂ ਦੀ ਮੌਤ, 38 ਹਾਲੇ ਵੀ ਫ਼ਸੇ

Saturday, May 23, 2026 - 09:29 AM (IST)

ਚੀਨ ''ਚ ਕੋਲੇ ਦੀ ਖਾਣ ''ਚ ਜ਼ਬਰਦਸਤ ਧਮਾਕਾ ! 8 ਮਜ਼ਦੂਰਾਂ ਦੀ ਮੌਤ, 38 ਹਾਲੇ ਵੀ ਫ਼ਸੇ

ਇੰਟਰਨੈਸ਼ਨਲ ਡੈਸਕ- ਚੀਨ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਉੱਤਰੀ ਸੂਬੇ ਸ਼ਾਨਸ਼ੀ 'ਚ ਇੱਕ ਕੋਲਾ ਖਾਣ ਵਿੱਚ ਹੋਏ ਭਿਆਨਕ ਧਮਾਕੇ ਕਾਰਨ ਘੱਟੋ-ਘੱਟ 8 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ 38 ਹੋਰ ਮਜ਼ਦੂਰ ਹਾਲੇ ਵੀ ਖਾਣ ਦੇ ਅੰਦਰ ਫਸੇ ਹੋਏ ਹਨ। ਸਰਕਾਰੀ ਨਿਊਜ਼ ਏਜੰਸੀ 'ਸ਼ਿਨਹੂਆ' ਮੁਤਾਬਕ ਇਹ ਹਾਦਸਾ ਚਾਂਗਝੀ ਸ਼ਹਿਰ ਦੀ ਲਿਊਸ਼ੇਨਿਊ ਕੋਲਾ ਖਾਣ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਵਾਪਰਿਆ।

ਜਿਸ ਵੇਲੇ ਇਹ ਧਮਾਕਾ ਹੋਇਆ, ਉਸ ਸਮੇਂ ਖਾਣ ਦੇ ਅੰਦਰ ਕਰੀਬ 247 ਮਜ਼ਦੂਰ ਕੰਮ ਕਰ ਰਹੇ ਸਨ। ਸ਼ਨੀਵਾਰ ਸਵੇਰ ਤੱਕ ਰਾਹਤ ਅਤੇ ਬਚਾਅ ਟੀਮਾਂ ਵੱਲੋਂ 201 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਲਾਪਤਾ ਮਜ਼ਦੂਰਾਂ ਨੂੰ ਬਚਾਉਣ ਲਈ ਪੂਰੀ ਤਾਕਤ ਲਗਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਫਿਲਹਾਲ ਧਮਾਕੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਹੁਣ ਵਿਆਹ ਕਰਾ ਕੇ ਕੈਨੇਡਾ ਜਾਣ ਵਾਲੇ ਜੋੜੇ ਹੋ ਜਾਣ ਸਾਵਧਾਨ ! ਲੱਗ ਸਕਦੈ 5 ਸਾਲ ਤੱਕ ਦਾ ਬੈਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News