ਹਾਲੇ ਹੋਰ ਧੂੰਆਂ ਕੱਢੇਗੀ ਗਰਮੀ ! 3,700 ਲੋਕਾਂ ਦੀ ਮੌਤ ਮਗਰੋਂ WHO ਨੇ ਯੂਰਪ ਲਈ ਜਾਰੀ ਕੀਤਾ ALERT

Wednesday, Jul 08, 2026 - 02:05 PM (IST)

ਹਾਲੇ ਹੋਰ ਧੂੰਆਂ ਕੱਢੇਗੀ ਗਰਮੀ ! 3,700 ਲੋਕਾਂ ਦੀ ਮੌਤ ਮਗਰੋਂ WHO ਨੇ ਯੂਰਪ ਲਈ ਜਾਰੀ ਕੀਤਾ ALERT

ਇੰਟਰਨੈਸ਼ਨਲ ਡੈਸਕ- ਯੂਰਪ ਅਜੇ ਜੂਨ ਦੀ ਭਿਆਨਕ ਹੀਟਵੇਵ ਤੋਂ ਪੂਰੀ ਤਰ੍ਹਾਂ ਉੱਭਰ ਵੀ ਨਹੀਂ ਸਕਿਆ ਹੈ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਇਕ ਹੋਰ ਖ਼ਤਰਨਾਕ ਗਰਮੀ ਦੀ ਲਹਿਰ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਸੰਗਠਨ ਨੇ ਕਿਹਾ ਹੈ ਕਿ ਅਟਲਾਂਟਿਕ ਮਹਾਸਾਗਰ 'ਤੇ ਨਵੀਂ ਤੀਬਰ ਹੀਟਵੇਵ ਬਣ ਰਹੀ ਹੈ, ਜਿਸ ਨਾਲ ਆਉਣ ਵਾਲੇ ਹਫ਼ਤੇ ਯੂਰਪ ਲਈ ਹੋਰ ਜ਼ਿਆਦਾ ਜਾਨਲੇਵਾ ਸਾਬਿਤ ਹੋ ਸਕਦੇ ਹਨ। ਹੀਟਵੇਵ ਦੌਰਾਨ ਫਰਾਂਸ, ਨੀਦਰਲੈਂਡ ਅਤੇ ਬੈਲਜੀਅਮ ਵਿਚ ਤਕਰੀਬਨ 3,700 ਮੌਤਾਂ ਦਰਜ ਕੀਤੀਆਂ ਗਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅੰਕੜਾ ਅਜੇ ਸ਼ੁਰੂਆਤੀ ਹੈ ਅਤੇ ਹੋਰ ਵਧ ਸਕਦਾ ਹੈ।

43 ਡਿਗਰੀ ਤੱਕ ਪਹੁੰਚੇਗਾ ਤਾਪਮਾਨ
ਮੌਸਮ ਦੀ ਭਵਿੱਖਬਾਣੀ ਅਨੁਸਾਰ ਅਗਲੇ ਕੁਝ ਦਿਨਾਂ ਵਿਚ ਪੁਰਤਗਾਲ ਅਤੇ ਦੱਖਣੀ ਸਪੇਨ ਦੇ ਕਈ ਹਿੱਸਿਆਂ ’ਚ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇੰਨੀ ਜ਼ਿਆਦਾ ਗਰਮੀ ਆਮ ਜਨਜੀਵਨ, ਬਿਜਲੀ ਵਿਵਸਥਾ ਅਤੇ ਸਿਹਤ ਸੇਵਾਵਾਂ ’ਤੇ ਭਾਰੀ ਦਬਾਅ ਪਾ ਸਕਦੀ ਹੈ। ਡਬਲਿਊ.ਐੱਚ.ਓ. ਦੇ ਯੂਰਪੀ ਖੇਤਰੀ ਡਾਇਰੈਕਟਰ ਹੈਂਸ ਕਲੂਗੇ ਨੇ ਦੱਸਿਆ ਕਿ 20 ਤੋਂ 28 ਜੂਨ ਦੇ ਵਿਚਕਾਰ ਆਈ ਹੀਟਵੇਵ ਯੂਰਪ ਦੇ ਇਤਿਹਾਸ ਦੀਆਂ ਸਭ ਤੋਂ ਗੰਭੀਰ ਗਰਮੀ ਦੀਆਂ ਲਹਿਰਾਂ ਵਿਚੋਂ ਇਕ ਰਹੀ।

PunjabKesari

ਇਹ ਵੀ ਪੜ੍ਹੋ- ਸ਼ਾਰਜਾਹ ਤੋਂ ਆਉਂਦਾ ਜਹਾਜ਼ ਹਵਾ ਵਿਚਾਲੇ ਹੋ ਗਿਆ 'ਗ਼ਾਇਬ' ! ਹਾਲੇ ਤੱਕ ਨਹੀਂ ਲੱਗੀ ਕੋਈ ਉੱਘ-ਸੁੱਘ

ਹਰ ਦੇਸ਼ ਨਹੀਂ ਤਿਆਰ
ਡਬਲਿਊ. ਐੱਚ. ਓ. ਨੇ ਦੱਸਿਆ ਕਿ ਉਸ ਦੇ ਯੂਰਪੀ ਮੈਂਬਰ ਦੇਸ਼ਾਂ 'ਚੋਂ ਅੱਧੇ ਤੋਂ ਵੀ ਘੱਟ ਦੇਸ਼ਾਂ ਕੋਲ ਹੀਟਵੇਵ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ‘ਹੀਟ-ਹੈਲਥ ਐਕਸ਼ਨ ਪਲਾਨ’ ਹਨ। ਜਿਨ੍ਹਾਂ ਦੇਸ਼ਾਂ ਨੇ ਪਹਿਲਾਂ ਤੋਂ ਅਜਿਹੀਆਂ ਯੋਜਨਾਵਾਂ ਲਾਗੂ ਕੀਤੀਆਂ ਸਨ, ਉੱਥੇ ਲੋਕਾਂ ਦੀ ਬਿਹਤਰ ਸੁਰੱਖਿਆ ਹੋ ਸਕੀ ਅਤੇ ਪ੍ਰਸ਼ਾਸਨ ਨੇ ਤੇਜ਼ੀ ਨਾਲ ਪ੍ਰਤੀਕਿਰਿਆ ਦਿੱਤੀ।

ਬਜ਼ੁਰਗ ਅਤੇ ਬੇਘਰ ਸਭ ਤੋਂ ਜ਼ਿਆਦਾ ਖ਼ਤਰੇ ’ਚ
ਸੰਗਠਨ ਨੇ ਚਿੰਤਾ ਪ੍ਰਗਟਾਈ ਕਿ ਬਿਰਧ ਆਸ਼ਰਮਾਂ (ਓਲਡ ਏਜ ਹੋਮਜ਼) ਵਿਚ ਰਹਿਣ ਵਾਲੇ ਬਜ਼ੁਰਗ, ਬੇਘਰ ਲੋਕ ਅਤੇ ਸਮਾਜਿਕ ਤੌਰ ’ਤੇ ਇਕੱਲੇ ਰਹਿ ਰਹੇ ਸੀਨੀਅਰ ਨਾਗਰਿਕ ਅਜੇ ਵੀ ਲੋੜੀਂਦੀ ਸੁਰੱਖਿਆ ਅਤੇ ਸਹਾਇਤਾ ਤੋਂ ਵਾਂਝੇ ਹਨ। ਡਬਲਿਊ.ਐੱਚ.ਓ. ਨੇ ਸਰਕਾਰਾਂ ਨੂੰ ਇਨ੍ਹਾਂ ਵਰਗਾਂ ਤੱਕ ਸਮੇਂ ਸਿਰ ਰਾਹਤ ਅਤੇ ਸਿਹਤ ਸੇਵਾਵਾਂ ਪਹੁੰਚਾਉਣ ਦੀ ਅਪੀਲ ਕੀਤੀ ਹੈ।

PunjabKesari

ਜਲਵਾਯੂ ਪਰਿਵਰਤਨ ਨੂੰ ਦੱਸਿਆ ਵੱਡਾ ਕਾਰਨ
ਵਿਗਿਆਨੀਆਂ ਦਾ ਕਹਿਣਾ ਹੈ ਕਿ ਜੂਨ ਦੀ ਰਿਕਾਰਡਤੋੜ ਹੀਟਵੇਵ ਦੇ ਪਿੱਛੇ ਜਲਵਾਯੂ ਪਰਿਵਰਤਨ (ਕਲਾਈਮੇਟ ਚੇਂਜ) ਮੁੱਖ ਕਾਰਨ ਰਿਹਾ ਹੈ। ਬਹੁਤ ਜ਼ਿਆਦਾ ਗਰਮੀ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ, ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਦੇਸ਼ਾਂ ਵਿਚ ਸਿਹਤ ਸੇਵਾਵਾਂ ’ਤੇ ਭਾਰੀ ਦਬਾਅ ਪਿਆ।

ਦੋ ਮੋਰਚਿਆਂ ’ਤੇ ਕੰਮ ਕਰਨ ਦੀ ਲੋੜ
ਡਬਲਿਊ.ਐੱਚ.ਓ. ਅਨੁਸਾਰ ਯੂਰਪ ਨੂੰ ਹੁਣ ਦੋ ਮੋਰਚਿਆਂ ’ਤੇ ਕੰਮ ਕਰਨਾ ਹੋਵੇਗਾ। ਪਹਿਲਾ, ਹਾਲੀਆ ਹੀਟਵੇਵ ਦੌਰਾਨ ਸਾਹਮਣੇ ਆਈਆਂ ਕਮੀਆਂ ਨੂੰ ਅਗਲੀ ਗਰਮੀ ਦੀ ਲਹਿਰ ਤੋਂ ਪਹਿਲਾਂ ਦੂਰ ਕਰਨਾ ਅਤੇ ਦੂਜਾ, ਅਜਿਹੀ ਸਿਹਤ ਪ੍ਰਣਾਲੀ ਵਿਕਸਿਤ ਕਰਨਾ, ਜੋ ਭਵਿੱਖ ਵਿਚ ਆਉਣ ਵਾਲੀ ਅਤਿ ਦੀ ਗਰਮੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰ ਸਕੇ।

PunjabKesari

ਇਹ ਵੀ ਪੜ੍ਹੋ- ਰਿਸ਼ਵਤ ਲੈ-ਲੈ ਜੋੜ ਲਿਆ 2700 ਕਰੋੜ ! ਹੁਣ ਅਦਾਲਤ ਨੇ ਨਾਨਜਿੰਗ ਦੇ ਅਫ਼ਸਰ ਨੂੰ ਸੁਣਾਈ 'ਸਜ਼ਾ-ਏ-ਮੌਤ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News