ਅਗਲੇ 3 ਦਿਨਾਂ ਲਈ ਭਾਰੀ ਮੀਂਹ ਤੇ ਤੂਫਾਨ ਦੀ ਚੇਤਾਵਨੀ ਜਾਰੀ, ਉਡਾਣਾਂ ਵੀ ਰੱਦ ! ਚੀਨ ''ਚ ਅਲਰਟ ਜਾਰੀ

Friday, Jul 10, 2026 - 05:53 PM (IST)

ਅਗਲੇ 3 ਦਿਨਾਂ ਲਈ ਭਾਰੀ ਮੀਂਹ ਤੇ ਤੂਫਾਨ ਦੀ ਚੇਤਾਵਨੀ ਜਾਰੀ, ਉਡਾਣਾਂ ਵੀ ਰੱਦ ! ਚੀਨ ''ਚ ਅਲਰਟ ਜਾਰੀ

ਬੀਜਿੰਗ (ਭਾਸ਼ਾ): ਚੀਨ ਸਰਕਾਰ ਨੇ ਸ਼ੁੱਕਰਵਾਰ ਨੂੰ ਰਾਜਧਾਨੀ ਬੀਜਿੰਗ ਅਤੇ ਗੁਆਂਢੀ ਹੇਬੇਈ ਸੂਬੇ ਲਈ ਭਾਰੀ ਤੂਫ਼ਾਨ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮੌਨਸੂਨ ਅਤੇ 'ਬਾਵੀ' ਤੂਫ਼ਾਨ ਦੇ ਪ੍ਰਭਾਵ ਕਾਰਨ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਉੱਤਰੀ ਚੀਨ ਦੇ ਕਈ ਹਿੱਸਿਆਂ ਵਿੱਚ ਮੂਸਲਾਧਾਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਐਮਰਜੈਂਸੀ ਮੈਨੇਜਮੈਂਟ ਮੰਤਰਾਲੇ (MEM) ਨੇ ਚੇਤਾਵਨੀ ਦਿੱਤੀ ਹੈ ਕਿ ਬੀਜਿੰਗ ਅਤੇ ਹੇਬੇਈ ਦੇ ਕੁਝ ਇਲਾਕਿਆਂ ਵਿੱਚ 300 ਤੋਂ 350 ਮਿਲੀਮੀਟਰ ਤੱਕ ਭਾਰੀ ਮੀਂਹ ਪੈ ਸਕਦਾ ਹੈ। ਸਰਕਾਰ ਨੇ ਸਬੰਧਤ ਵਿਭਾਗਾਂ ਨੂੰ ਭੂ-ਵਿਗਿਆਨਕ ਆਫ਼ਤਾਂ ਦੇ ਖਤਰੇ ਨੂੰ ਦੇਖਦੇ ਹੋਏ ਐਮਰਜੈਂਸੀ ਪ੍ਰਤੀਕਿਰਿਆ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਪੜ੍ਹੋ ਇਹ ਅਹਿਮ ਖ਼ਬਰ- PM ਮੋਦੀ ਦੇ ਸਨਮਾਨ 'ਚ ਆਕਲੈਂਡ ਦਾ ਸਕਾਈ ਟਾਵਰ 'ਭਾਰਤੀ ਤਿਰੰਗੇ' 'ਚ ਪ੍ਰਕਾਸ਼ਮਾਨ

ਚੀਨ ਦੇ ਰਾਸ਼ਟਰੀ ਨਿਰੀਖਣ ਕੇਂਦਰ ਨੇ ਸਾਲ 2026 ਦੇ ਇਸ ਨੌਵੇਂ ਤੂਫ਼ਾਨ 'ਬਾਵੀ' ਲਈ 'ਓਰੇਂਜ ਅਲਰਟ' ਨੂੰ ਮੁੜ ਤੋਂ ਲਾਗੂ ਕਰ ਦਿੱਤਾ ਹੈ। ਅਨੁਮਾਨ ਹੈ ਕਿ ਇਹ ਤੂਫ਼ਾਨ ਪੂਰਬੀ ਚੀਨ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਬਾਰਿਸ਼ ਲੈ ਕੇ ਆਵੇਗਾ। ਪ੍ਰਸ਼ਾਸਨ ਨੇ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਦਲ, ਲੋੜੀਂਦਾ ਸਾਮਾਨ ਅਤੇ ਉਪਕਰਨ ਤਾਇਨਾਤ ਕਰਨ ਦੇ ਨਾਲ-ਨਾਲ ਨਿਰੀਖਣ ਤੇਜ਼ ਕਰਨ ਦੇ ਹੁਕਮ ਦਿੱਤੇ ਹਨ।

ਤੂਫ਼ਾਨ ਦੇ ਚੀਨੀ ਤੱਟ ਦੇ ਨੇੜੇ ਪਹੁੰਚਣ ਕਾਰਨ ਘੱਟੋ-ਘੱਟ 10 ਹਵਾਈ ਅੱਡਿਆਂ 'ਤੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ, ਜ਼ੋਸ਼ਾਨ ਹਵਾਈ ਅੱਡੇ 'ਤੇ 14 ਉਡਾਣਾਂ ਅਤੇ ਵੇਨਜ਼ੂ ਵਿੱਚ 17 ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ।ਯਾਤਰੀਆਂ ਦੀ ਸਹੂਲਤ ਲਈ ਏਅਰ ਚਾਈਨਾ, ਚਾਈਨਾ ਸਾਊਦਰਨ ਏਅਰਲਾਈਨਜ਼ ਅਤੇ ਚਾਈਨਾ ਈਸਟਰਨ ਸਮੇਤ ਕਈ ਪ੍ਰਮੁੱਖ ਏਅਰਲਾਈਨਾਂ ਨੇ ਟਿਕਟਾਂ ਦੀ ਮੁੜ ਬੁਕਿੰਗ ਜਾਂ ਰਿਫੰਡ ਲਈ ਫੀਸ ਮੁਆਫੀ ਦੀਆਂ ਨੀਤੀਆਂ ਜਾਰੀ ਕੀਤੀਆਂ ਹਨ। ਇਹ ਤੂਫ਼ਾਨ ਫੂਜੀਆਨ ਸੂਬੇ ਦੇ ਫੂਕਿੰਗ ਅਤੇ ਜ਼ੇਜੀਆੰਗ ਦੇ ਵੇਨਲਿੰਗ ਦੇ ਵਿਚਕਾਰ ਕਿਸੇ ਵੀ ਥਾਂ 'ਤੇ ਦਸਤਕ ਦੇ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News