16 ਸਾਲ ਪਹਿਲਾਂ ਪਤੀ ਦੀ ਵੀ ਹੋਈ ਸੀ ਜਹਾਜ਼ ਹਾਦਸੇ 'ਚ ਮੌਤ, ਦਰਦਨਾਕ ਹੈ ਕੋ-ਪਾਇਲਟ ਅੰਜੂ ਖਾਤੀਵਾੜਾ ਦੀ ਕਹਾਣੀ

Monday, Jan 16, 2023 - 01:31 PM (IST)

16 ਸਾਲ ਪਹਿਲਾਂ ਪਤੀ ਦੀ ਵੀ ਹੋਈ ਸੀ ਜਹਾਜ਼ ਹਾਦਸੇ 'ਚ ਮੌਤ, ਦਰਦਨਾਕ ਹੈ ਕੋ-ਪਾਇਲਟ ਅੰਜੂ ਖਾਤੀਵਾੜਾ ਦੀ ਕਹਾਣੀ

ਕਾਠਮੰਡੂ : ਨੇਪਾਲ ਦੇ ਖੋਜ ਅਤੇ ਬਚਾਅ ਕਰਮਚਾਰੀਆਂ ਨੇ ਐਤਵਾਰ ਨੂੰ ਹਾਦਸਾਗ੍ਰਸਤ ਹੋਏ ਜਹਾਜ਼ ਵਿੱਚ ਸਵਾਰ 4 ਲਾਪਤਾ ਲੋਕਾਂ ਨੂੰ ਲੱਭਣ ਲਈ ਸੋਮਵਾਰ ਸਵੇਰੇ ਖੋਜ ਮੁਹਿੰਮ ਮੁੜ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਬਚਾਅ ਮੁਹਿੰਮ ਰੋਕ ਦਿੱਤੀ ਗਈ ਸੀ। ਹਾਦਸਾਗ੍ਰਸਤ ਹੋਏ ATR-72 ਜਹਾਜ਼ ਵਿੱਚ ਚਾਲਕ ਦਲ ਦੇ 4 ਮੈਂਬਰਾਂ ਸਮੇਤ 72 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 68 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ।

ਇਹ ਵੀ ਪੜ੍ਹੋ: ਇਟਲੀ 'ਚ ਭਾਰਤੀਆਂ ਨਾਲ ਵਾਪਰਿਆ ਦਰਦਨਾਕ ਭਾਣਾ, ਨਹਿਰ 'ਚ ਕਾਰ ਡਿੱਗਣ ਕਾਰਨ 2 ਮੁੰਡਿਆ ਤੇ 1 ਕੁੜੀ ਦੀ ਮੌਤ

ਉਥੇ ਹੀ ਇਸ ਹਾਦਸੇ 'ਚ ਮਾਰੀ ਗਈ ਕੋ-ਪਾਇਲਟ ਅੰਜੂ ਖਾਤੀਵਾੜਾ ਦੀ ਕਹਾਣੀ ਬਹੁਤ ਦਰਦਨਾਕ ਰਹੀ। ਇਸ ਫਲਾਈਟ ਨੂੰ ਸੁਰੱਖਿਅਤ ਲੈਂਡ ਕਰਵਾਉਣ ਤੋਂ ਬਾਅਦ ਅੰਜੂ ਕੋ-ਪਾਇਲਟ ਤੋਂ ਕੈਪਟਨ ਬਣਨ ਵਾਲੀ ਸੀ। ਇਸ ਤੋਂ ਪਹਿਲਾਂ ਅੰਜੂ ਨੇਪਾਲ ਦੇ ਲਗਭਗ ਸਾਰੇ ਹਵਾਈ ਅੱਡਿਆਂ 'ਤੇ ਜਹਾਜ਼ ਨੂੰ ਸਫਲਤਾਪੂਰਵਕ ਲੈਂਡ ਕਰਵਾ ਚੁੱਕੀ ਹੈ। ਦੱਸ ਦੇਈਏ ਕਿ ਜਹਾਜ਼ ਨੂੰ ਸੀਨੀਅਰ ਕੈਪਟਨ ਕਮਲ ਕੇਸੀ ਉਡਾ ਰਹੇ ਸਨ, ਜਦੋਂ ਕਿ ਅੰਜੂ ਜਹਾਜ਼ ਵਿੱਚ ਕੋ-ਪਾਇਲਟ ਸੀ। ਕਮਲ ਕੇਸੀ ਕੋਲ ਏਅਰਕ੍ਰਾਫਟ ਪਾਇਲਟਿੰਗ ਦਾ 35 ਸਾਲਾਂ ਦਾ ਤਜ਼ਰਬਾ ਸੀ ਅਤੇ ਉਹ ਹਵਾਬਾਜ਼ੀ ਖੇਤਰ ਵਿੱਚ ਆਪਣੇ ਕਰੀਅਰ ਦੌਰਾਨ ਕਈ ਪਾਇਲਟਾਂ ਨੂੰ ਸਿਖਲਾਈ ਵੀ ਦੇ ਚੁੱਕੇ ਸਨ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਦੁਖਦਾਇਕ ਖ਼ਬਰ, ਸੜਕ ਹਾਦਸੇ 'ਚ ਪੰਜਾਬੀ ਗੱਭਰੂ ਦੀ ਮੌਤ

ਇੰਨਾ ਹੀ ਨਹੀਂ 16 ਸਾਲ ਪਹਿਲਾਂ ਇਸੇ ਯੇਤੀ ਏਅਰਲਾਈਨਜ਼ ਦੇ ਜਹਾਜ਼ ਹਾਦਸੇ 'ਚ ਅੰਜੂ ਦੇ ਪਤੀ ਦੀਪਕ ਪੋਖਰੇਲ ਦੀ ਵੀ ਮੌਤ ਹੋ ਗਈ ਸੀ। ਦੀਪਕ ਵੀ ਕੋ-ਪਾਇਲਟ ਵਜੋਂ ਤਾਇਨਾਤ ਸਨ। ਉਦੋਂ ਇਹ ਘਟਨਾ 21 ਜੂਨ 2006 ਨੂੰ ਵਾਪਰੀ ਸੀ। ਇਸ ਜਹਾਜ਼ (9N-AEQ) ਨੇ ਪਾਲਗੰਜ ਤੋਂ ਸੁਰਖੇਤ ਲਈ ਉਡਾਣ ਭਰੀ ਸੀ ਪਰ ਲੈਂਡਿੰਗ ਤੋਂ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ 'ਚ ਚਾਲਕ ਦਲ ਦੇ 4 ਮੈਂਬਰ ਅਤੇ 6 ਯਾਤਰੀ ਮਾਰੇ ਗਏ ਸਨ।

ਇਹ ਵੀ ਪੜ੍ਹੋ: ਸ਼ੇਖੀ ਮਾਰਨ ਲਈ ਫੁੱਲ ਰੇਸ 'ਤੇ ਭਜਾਈ ਗੱਡੀ ਨੇ ਸਿੱਖ ਔਰਤ ਨੂੰ ਮਾਰੀ ਟੱਕਰ, ਹੁਣ ਹੋਈ 6 ਸਾਲ ਦੀ ਕੈਦ

ਦੱਸ ਦੇਈਏ ਕਿ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਵਿੱਚ ਹੋਇਆ ਇਹ ਹਿਮਾਲੀਅਨ ਦੇਸ਼ ਵਿੱਚ ਸਭ ਤੋਂ ਘਾਤਕ ਜਹਾਜ਼ ਹਾਦਸਾ ਹੈ। ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ (CAAN) ਨੇ ਦੱਸਿਆ ਕਿ ਯੇਤੀ ਏਅਰਲਾਈਨਜ਼ ਦੇ 9N-ANC ATR-72 ਜਹਾਜ਼ ਨੇ ਸਵੇਰੇ 10.33 ਵਜੇ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਕਰੀਬ 11 ਵਜੇ ਪੋਖਰਾ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਿਆ। ਪੋਖਰਾ ਇਸ ਹਿਮਾਲੀਅਨ ਦੇਸ਼ ਵਿੱਚ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ਹੈ। ਜਹਾਜ਼ 'ਚ 68 ਯਾਤਰੀ ਅਤੇ ਚਾਲਕ ਦਲ ਦੇ 4 ਮੈਂਬਰ ਸਵਾਰ ਸਨ।


author

cherry

Content Editor

Related News