ਪਾਕਿ ਦੇ ਕਰਾਚੀ ’ਚ ਗੈਸ ਸਟੇਸ਼ਨ ਮੁੜ ਖੁੱਲ੍ਹਦਿਆਂ ਹੀ ਸੀ. ਐੱਨ. ਜੀ. ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ

Tuesday, Jul 06, 2021 - 01:14 PM (IST)

ਕਰਾਚੀ (ਬਿਊਰੋ)– ਕਰਾਚੀ ’ਚ ਸੀ. ਐੱਨ. ਜੀ. ਸਟੇਸ਼ਨਾਂ ’ਤੇ ਆਪਣੇ ਵਾਹਨਾਂ ਨੂੰ ਭਰਨ ਲਈ ਲਾਈਨ ’ਚ ਲੱਗੇ ਉਪਭੋਗਤਾਵਾਂ ਨੂੰ ਸੀ. ਐੱਨ. ਜੀ. ਗੈਸ 16 ਰੁਪਏ ਪ੍ਰਤੀ ਕਿਲੋ ਦੇ ਵਾਧੇ ਨਾਲ ਵੇਚੀ ਜਾ ਰਹੀ ਹੈ, ਜੋ ਲਗਭਗ ਦੋ ਹਫਤਿਆਂ ਬਾਅਦ ਸੋਮਵਾਰ ਨੂੰ ਮੁੜ ਖੁੱਲ੍ਹੇ ਹਨ।

ਦਿ ਨਿਊਜ਼ ਇੰਟਰਨੈਸ਼ਨਲ ਨੇ ਜਿਓ ਨਿਊਜ਼ ਦੇ ਹਵਾਲੇ ਨਾਲ ਦੱਸਿਆ ਕਿ ਉਪਭੋਗਤਾ ਚਿੰਤਤ ਸਨ ਕਿਉਂਕਿ ਸੀ. ਐੱਨ. ਜੀ. ਪੰਪ ਸਟੇਸ਼ਨਾਂ ਦੇ ਮਾਲਕਾਂ ਨੇ ਸੀ. ਐੱਨ. ਜੀ. ਦੀ ਕੀਮਤ ਵਧਾ ਦਿੱਤੀ ਸੀ, ਜਿਨ੍ਹਾਂ ਨੇ ਕੀਮਤਾਂ ’ਚ ਵਾਧੇ ਦੇ ਮੁੱਖ ਕਾਰਨ ਦੇ ਰੂਪ ’ਚ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ’ਤੇ ਵਿਕਰੀ ਟੈਕਸ ’ਚ ਵਾਧੇ ਦਾ ਹਵਾਲਾ ਦਿੱਤਾ ਸੀ।

ਸ਼ਹਿਰ ਦੇ ਸੀ. ਐੱਨ. ਜੀ. ਸਟੇਸ਼ਨ 22 ਜੂਨ ਤੋਂ ਬੰਦ ਹੋਣ ਤੋਂ ਬਾਅਦ ਸੋਮਵਾਰ ਨੂੰ ਮੁੜ ਖੁੱਲ੍ਹ ਗਏ ਤੇ ਐਤਵਾਰ ਰਾਤ ਤੋਂ ਹੀ ਸਟੇਸ਼ਨਾਂ ਦੇ ਬਾਹਰ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ। ਇਸ ਕਦਮ ਨਾਲ ਪਾਕਿਸਤਾਨ ਦੀ ਸੀ. ਐੱਨ. ਜੀ. ਐਸੋਸੀਏਸ਼ਨ ’ਚ ਦਹਿਸ਼ਤ ਫੈਲ ਗਈ, ਜਿਸ ਨੇ ਇਕ ਐਮਰਜੰਸੀ ਬੈਠਕ ਸੱਦੀ ਤੇ ਆਪਣੀਆਂ ਮੁਸ਼ਕਿਲਾਂ ਨੂੰ ਸੰਘੀ ਸਰਕਾਰ ਨੂੰ ਭੇਜਣ ਦਾ ਫ਼ੈਸਲਾ ਕੀਤਾ।

ਗਿਆਸੂਦੀਨ ਪਰਾਚਾ ਦੀ ਪ੍ਰਧਾਨਗੀ ’ਚ ਹੋਈ ਬੈਠਕ ਦੌਰਾਨ ਇਸ ਗੱਲ ’ਤੇ ਚਰਚਾ ਹੋਈ ਕਿ ਐੱਲ. ਐੱਨ. ਜੀ. ਦੇ ਆਯਾਤ ਮੁੱਲ ’ਚ ਵਾਧੇ ਤੇ ਐੱਲ. ਐੱਨ. ਜੀ. ’ਤੇ ਲਗਾਈ ਜੀ. ਐੱਸ. ਟੀ. ’ਚ ਵਾਧੇ ਕਾਰਨ ਸੀ. ਐੱਨ. ਜੀ. ਦੀ ਕੀਮਤ ’ਚ 18 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਬੈਠਕ ’ਚ ਦੱਸਿਆ ਗਿਆ ਕਿ ਜਿਥੇ ਸੀ. ਐੱਨ. ਜੀ. ਕਿਲੋ ’ਚ ਵਿਕ ਰਹੀ ਸੀ, ਉਥੇ ਇਸ ਦੀ ਕੀਮਤ ’ਚ 30 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News