ਪਾਕਿ ਪੱਤਰਕਾਰ ਨੇ ਕੀਤਾ ਖੁਲਾਸਾ- ਹੜ੍ਹਾਂ ਵਿਚਾਲੇ ਪਾਕਿਸਤਾਨੀ ਪੰਜਾਬ ਦਾ CM ਕਰ ਰਿਹਾ ਸ਼ਾਹੀ ਖਰਚ

09/11/2022 11:25:19 PM

ਲਾਹੌਰ (ਇੰਟ.) : ਪਾਕਿਸਤਾਨ ’ਚ ਇਕ ਪਾਸੇ ਜਿੱਥੇ ਦੇਸ਼ ਦੇ ਕਈ ਹਿੱਸਿਆਂ 'ਚ ਆਏ ਹੜ੍ਹਾਂ ਨੇ ਆਮ ਆਦਮੀ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ, ਉਥੇ ਹੀ ਪਾਕਿਸਤਾਨ ਦੇ ਕਈ ਨੇਤਾਵਾਂ ਦੇ ਸ਼ਾਹੀ ਖਰਚਿਆਂ ਵਿਚ ਕੋਈ ਕਮੀ ਨਹੀਂ ਆਈ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਇਕ ਵਕਤ ਦੀ ਰੋਟੀ ਵੀ ਮੁਸ਼ਕਿਲ ਨਾਲ ਨਸੀਬ ਹੋ ਰਹੀ ਹੈ।

ਪਾਕਿਸਤਾਨ ਦੇ ਇਕ ਪੱਤਰਕਾਰ ਅਜ਼ਾਜ਼ ਸਈਦ ਦਾ ਕਹਿਣਾ ਹੈ ਕਿ ਖੈਬਰ ਪਖਤੂਨਖਵਾ ’ਚ ਹਰ ਮਹੀਨੇ ਕਰੀਬ 35 ਪਾਕਿਸਤਾਨੀ ਮਰ ਰਹੇ ਹਨ, ਜਿਨ੍ਹਾਂ ’ਚ ਆਮ ਨਾਗਰਿਕਾਂ ਤੋਂ ਇਲਾਵਾ ਪੁਲਸ ਮੁਲਾਜ਼ਮ ਅਤੇ ਫੌਜੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੜ੍ਹ, ਅੱਤਵਾਦ ਅਤੇ ਆਰਥਿਕ ਸੰਕਟ ਨੇ ਪਾਕਿਸਤਾਨ ਨੂੰ ਤਬਾਹ ਕਰ ਦਿੱਤਾ ਹੈ। ਇਸ ਦਰਮਿਆਨ ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਆਈਆਂ ਖ਼ਬਰਾਂ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਤਿੱਤਰ, ਬਟੇਰ, ਬੱਕਰੀ, ਮਟਨ ਆਦਿ ਲਈ ਕਰੀਬ 6 ਕਰੋੜ ਰੁਪਏ ਦਾ ਠੇਕਾ ਦਿੱਤਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਸਿੱਖਾਂ ਨੂੰ ਖ਼ਤਰਾ! ਬੋਲੇ- ਇੱਥੇ ਸਾਡੇ ਲਈ ਕੋਈ ਥਾਂ ਨਹੀਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News