ਨਛੱਤਰ ਸਿੰਘ ਕਲਸੀ ਦੇ NRI ਸਭਾ ਯੂ. ਕੇ. ਦਾ ਪ੍ਰਧਾਨ ਬਣਨ ’ਤੇ IOC ’ਚ ਖੁਸ਼ੀ ਦੀ ਲਹਿਰ

10/30/2021 11:30:53 PM

ਚੰਡੀਗੜ੍ਹ/ਯੂ. ਕੇ. (ਬਿਊਰੋ)-ਇੰਡੀਅਨ ਓਵਰਸੀਜ਼ ਕਾਂਗਰਸ (ਆਈ. ਓ. ਸੀ.) ਯੂ. ਕੇ. ਦੇ ਬੁਲਾਰੇ ਨਛੱਤਰ ਸਿੰਘ ਕਲਸੀ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐੱਨ. ਆਰ. ਆਈ. ਸਭਾ ਯੂ. ਕੇ. ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਇਸ ਨੂੰ ਲੈ ਕੇ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ’ਚ ਖੁਸ਼ੀ ਦੀ ਲਹਿਰ ਹੈ।

ਇਹ ਵੀ ਪੜ੍ਹੋ : ਸੰਗਰੂਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ-ਪੁੱਤ ਦੀ ਹੋਈ ਮੌਤ

PunjabKesari

ਇਸ ਨਿਯੁਕਤੀ ’ਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਨੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਧਾਨ NRI ਸਭਾ ਪਾਲ ਸਹੋਤਾ ਦਾ ਬਹੁਤ-ਬਹੁਤ ਧੰਨਵਾਦ ਕੀਤਾ।

PunjabKesari

ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਟੀਮ ਨੇ ਵੀ ਨਛੱਤਰ ਸਿੰਘ ਕਲਸੀ ਨੂੰ ਐੱਨ. ਆਰ. ਆਈ. ਸਭਾ ਯੂ. ਕੇ. ਦਾ ਪ੍ਰਧਾਨ ਬਣਨ ’ਤੇ ਬਹੁਤ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।


Manoj

Content Editor

Related News