ਗਲੋਬਲ ਅਰਥਵਿਵਸਥਾ ''ਤੇ ਛਾਏ ਸੰਕਟ ਦੇ ਬੱਦਲ : IMF ਮੁੱਖੀ

Wednesday, Jun 13, 2018 - 04:38 AM (IST)

ਬਰਲਿਨ — ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਮੁੱਖੀ ਕ੍ਰਿਸਟਿਨ ਲਗਾਰਡੇ ਨੇ ਅਮਰੀਕੀ ਦੀ ਸੁਰੱਖਿਆਵਾਦੀ ਵਪਾਰਕ ਨੀਤੀਆਂ 'ਤੇ ਹਮਲਾ ਬੋਲਦੇ ਹੋਏ ਚਿਤਾਵਨੀ ਦਿੱਤੀ ਕਿ ਗੋਲਬਲ ਅਰਥਵਿਵਸਥਾ 'ਤੇ ਸੰਕਟ ਦੇ ਬਦਲ ਛਾ ਗਏ ਹਨ। ਲਗਾਰਡੇ ਨੇ ਸੋਮਵਾਰ ਨੂੰ ਕਿਹਾ, 'ਗਲੋਬਲ ਅਰਥਵਿਵਸਥਾ 'ਤੇ ਜੋ ਸਭ ਤੋਂ ਵੱਡੀ ਮੁਸੀਬਤ ਮੈਂ ਦੇਖ ਰਹੀ ਹਾਂ, ਉਹ ਆਤਮ-ਵਿਸ਼ਵਾਸ ਦੀ ਖਸਤਾ ਹਾਲਤ ਹੈ, ਜਿਸ ਤਰ੍ਹਾਂ ਨਾਲ ਵਪਾਰ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਨਾਲ ਸਬੰਧਾਂ ਨੂੰ ਪ੍ਰਬੰਧਿਤ ਕੀਤਾ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਨਾਲ ਬਹੁ-ਪੱਖੀ ਸੰਗਠਨ ਕੰਮ ਕਰ ਰਹੇ ਹਨ।' ਆਈ. ਐੱਮ. ਐੱਫ. ਚੀਫ ਨੇ ਇਹ ਟਿੱਪਣੀ ਬਰਲਿਨ 'ਚ ਗਲੋਬਲ ਬੈਂਕ, ਗਲੋਬਲ ਵਪਾਰ ਸੰਗਠਨ, ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ, ਅੰਤਰਰਾਸ਼ਟਰੀ ਲੇਬਰ ਸੰਸਥਾ ਅਤੇ ਅਫਰੀਕੀ ਵਿਕਾਸ ਬੈਂਕ ਦੇ ਅਧਿਕਾਰੀਆਂ ਅਤੇ ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਨਾਲ ਸਾਲਾਨਾ ਬੈਠਕ ਤੋਂ ਬਾਅਦ ਕੀਤੀ।
ਆਈ. ਐੱਮ. ਐੱਫ. ਨੇ 2018 ਅਤੇ 2019 'ਚ ਗਲੋਬਲ ਅਰਥਵਿਵਸਥਾ 3.9 ਫੀਸਦੀ ਵਧਣ ਦਾ ਅੰਦਾਜ਼ਾ ਜਤਾਇਆ ਹੈ। ਲਗਾਰਡੇ ਦਾ ਕਹਿਣਾ ਹੈ, ਜਿਨ੍ਹਾਂ ਖਤਰਿਆਂ ਦੇ ਬਾਰੇ 'ਚ ਅਸੀਂ 6 ਮਹੀਨੇ ਪਹਿਲਾਂ ਸੰਕੇਤ ਦਿੱਤੇ ਸਨ, ਉਹ ਹੁਣ ਅੱਗੇ ਵਧ ਗਏ ਹਨ।' ਜ਼ਿਕਰਯੋਗ ਹੈ ਕਿ ਕੈਨੇਡਾ 'ਚ ਹੋਏ ਜੀ-7 ਸ਼ਿਖਰ ਸੰਮੇਲਨ ਦੇ ਖਤਮ ਹੋਣ ਤੋਂ ਬਾਅਦ ਡੋਨਾਲਡ ਟਰੰਪ ਨੇ ਮੈਂਬਰ ਦੇਸ਼ਾਂ ਦੇ ਸਾਂਝਾ ਬਿਆਨ ਤੋਂ ਖੁਦ ਨੂੰ ਵੱਖ ਕਰ ਲਿਆ ਸੀ। ਜਿਸ ਤੋਂ ਬਾਅਦ ਵਪਾਰਕ ਸਬੰਧ ਹੋਰ ਖਰਾਬ ਹੋ ਗਏ ਹਨ।


Related News