ਵਾਤਾਵਰਣ ਦੇ ਹਿਸਾਬ ਨਾਲ ਤਾਪਮਾਨ ਬਦਲੇਗਾ ਇਹ ਕੱਪੜਾ, ਤੁਹਾਨੂੰ ਰੱਖੇਗਾ ਠੰਡਾ ਜਾਂ ਗਰਮ

Monday, Feb 11, 2019 - 08:09 PM (IST)

ਵਾਤਾਵਰਣ ਦੇ ਹਿਸਾਬ ਨਾਲ ਤਾਪਮਾਨ ਬਦਲੇਗਾ ਇਹ ਕੱਪੜਾ, ਤੁਹਾਨੂੰ ਰੱਖੇਗਾ ਠੰਡਾ ਜਾਂ ਗਰਮ

ਵਾਸ਼ਿੰਗਟਨ (ਏਜੰਸੀਆਂ)–ਵਿਗਿਆਨੀਆਂ ਨੇ ਇਕ ਅਜਿਹਾ ਫੈਬ੍ਰਿਕ ਤਿਆਰ ਕੀਤਾ ਹੈ, ਜੋ ਆਟੋਮੈਟੀਕਲੀ ਯਾਨੀ ਆਪਣੇ-ਆਪ ਹੀ ਕੱਪੜੇ ’ਚੋਂ ਨਿਕਲਣ ਵਾਲੀ ਹੀਟ ਨੂੰ ਰੈਗੂਲੇਟ ਕਰ ਲਵੇਗਾ। ਅਜਿਹਾ ਹੋਣ ’ਤੇ ਉਸ ਕੱਪੜੇ ਨੂੰ ਪਹਿਨਣ ਵਾਲੇ ਵਿਅਕਤੀ ਨੂੰ ਵਾਤਾਵਰਣ ਅਤੇ ਵੈਦਰ ਕੰਡੀਸ਼ਨ ਮੁਤਾਬਕ ਠੰਡਾ ਜਾਂ ਗਰਮ ਰਹਿਣ ’ਚ ਮਦਦ ਮਿਲੇਗੀ। ਇਸ ਖਾਸ ਫੈਬ੍ਰਿਕ ਨੂੰ ਤਿਆਰ ਕਰਨ ਵਾਲੇ ਖੋਜਕਾਰਾਂ ਦੀ ਮੰਨੀਏ ਤਾਂ ਜਦੋਂ ਵਾਤਾਵਰਣ ਗਰਮ ਅਤੇ ਨਮੀ ਭਰਿਆ ਹੋਵੇਗਾ ਤਾਂ ਇਸ ਫੈਬ੍ਰਿਕ ’ਚੋਂ ਹੀਟ ਨਿਕਲ ਜਾਵੇਗੀ ਅਤੇ ਜਦੋਂ ਵਾਤਾਵਰਣ ਠੰਡਾ ਤੇ ਡ੍ਰਾਈ ਹੋਵੇਗਾ, ਉਦੋਂ ਇਹ ਫੈਬ੍ਰਿਕ ਹੀਟ ਯਾਨੀ ਗਰਮੀ ਨੂੰ ਬਾਹਰ ਕੱਢਣ ਤੋਂ ਰੋਕ ਦੇਵੇਗਾ। ਇਸ ਤਰ੍ਹਾਂ ਇਹ ਕੱਪੜਾ ਕਿਸੇ ਵੀ ਸੀਜ਼ਨ ’ਚ ਪਹਿਨਿਆ ਜਾ ਸਕਦਾ ਹੈ, ਗਰਮੀ ’ਚ ਵੀ ਅਤੇ ਸਰਦੀ ’ਚ ਵੀ।

ਮੈਰੀਲੈਂਡ ਯੂਨੀਵਰਸਿਟੀ ਦੇ ਪ੍ਰੋਫੈਸਰ ਯੂ ਹੂਆਂਗ ਵਾਂਗ ਨੇ ਕਿਹਾ ਕਿ ਇਹ ਪਹਿਲੀ ਟੈਕਨਾਲੋਜੀ ਹੈ, ਜਿਸ ਰਾਹੀਂ ਸਾਨੂੰ ਇਨਫ੍ਰਾਰੈੱਡ ਰੇਜ਼ ਨੂੰ ਡਾਈਨੈਮੀਕਲੀ ਦਾਖਲ ਕਰਵਾਉਣ ਦਾ ਮੌਕਾ ਮਿਲੇਗਾ। ਇਸ ਨਵੀਂ ਟੈਕਸਟਾਈਲ ਦੇ ਬੇਸ ਦਾ ਧਾਗਾ ਅਜਿਹੇ ਫਾਈਬਰ ਤੋਂ ਬਣਿਆ ਹੈ, ਜੋ ਵੱਖ-ਵੱਖ ਸਿੰਥੈਟਿਕ ਮਟੀਰੀਅਲ ਤੋਂ ਬਣਿਆ ਹੈ-ਪਹਿਲਾ, ਜੋ ਪਾਣੀ ਆਬਜ਼ਰਵ ਕਰਦਾ ਹੈ ਅਤੇ ਦੂਜਾ, ਜੋ ਉਸ ਨੂੰ ਪਿੱਛੇ ਹਟਾਉਂਦਾ ਹੈ। ਇਸ ਧਾਗੇ ਦੇ ਸਟ੍ਰੈਂਡਸ ਕਾਰਬਨ ਨੈਨੋਟਿਊਬਜ਼ ਨਾਲ ਕੋਟੇਡ ਹਨ, ਜੋ ਬੇਹੱਦ ਹਲਕਾ ਹੈ, ਕਾਰਬਨ ਬੇਸਡ ਹੈ ਤੇ ਸੁਚਾਲਕ ਮੈਟਲ ਹੈ। 


author

Sunny Mehra

Content Editor

Related News