ਜਲਵਾਯੂ ਦੂਤ ਨੇ ਕਿਹਾ, ਦੁਨੀਆ ਨੂੰ ਬਚਾਉਣ ਲਈ ‘ਆਤਮਘਾਤੀ ਸਮਝੌਤਾ’ ਖਤਮ ਕਰਨ ਅਮਰੀਕਾ-ਚੀਨ

Thursday, Jul 22, 2021 - 04:24 PM (IST)

ਜਲਵਾਯੂ ਦੂਤ ਨੇ ਕਿਹਾ, ਦੁਨੀਆ ਨੂੰ ਬਚਾਉਣ ਲਈ ‘ਆਤਮਘਾਤੀ ਸਮਝੌਤਾ’ ਖਤਮ ਕਰਨ ਅਮਰੀਕਾ-ਚੀਨ

ਲੰਡਨ– ਅਮਰੀਕੀ ਜਲਵਾਯੂ ਰਾਜਦੂਤ ਜਾਨ ਕੈਰੀ ਨੇ ਚੀਨ ਨੂੰ ਗਰੀਨਗਾਊਸ ਗੈਸ ਨਿਕਾਸੀ ਨੂੰ ਤੁਰੰਤ ਘੱਟ ਕਰਨ ’ਚ ਅਮਰੀਕਾ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦੀ ਮੁੜ ਉਸਾਰੀ ਕਰਨ ਵਾਲੇ ਅੰਤਰਰਾਸ਼ਟਰੀ ਗੰਠਬੰਧਨਾਂ ਨੂੰ ਜਲਵਾਯੂ ਪਰਿਵਰਤਣ ਖਿਲਾਫ ਲੜਨ ਲਈ ਇਕ ਮਾਡਲ ਦੇ ਰੂਪ ’ਚ ਦੱਸਿਆ ਗਿਆ ਹੈ। ਕੈਰੀ ਨੇ ਵਧਦੇ ਤਾਪਮਾਨ ਨੂੰ ਰੋਕਣ ਅਤੇ ਦੁਨੀਆ ਨੂੰ ਬਰਬਾਦ ਹੋਣ ਤੋਂ ਰੋਕਣ ਲਈ ਜ਼ਰੂਰੀ ਕਾਰਵਾਈਆਂ ਦੀ ਗਤੀ ਵਧਾਉਣ ਦੀ ਗਲੋਬਲ ਨੇਤਾਵਾਂ ਨੂੰ ਚੁਣੌਤੀ ਦਿੱਤੀ। 

ਉਨ੍ਹਾਂ ਇਥੇ ਯੂਨੈਕਸੋ ਦੇ ਵਿਸ਼ਵ ਵਿਰਾਸਤੀ ਜਗ੍ਹਾ ਕਿਊ ਗਾਰਡਨਸ ’ਚ ਦਿੱਤੇ ਇਕ ਭਾਸ਼ਣ ਦੌਰਾਨ ਕਿਹਾ ਕਿ ਸਹਿਯੋਗੀਆਂ, ਸਾਂਝੇਦਾਰਾਂ, ਮੁਕਾਬਲੇਬਾਜ਼ਾਂ ਅਤੇ ਇਥੋਂ ਤਕ ਕਿ ਦੁਸ਼ਮਣਾਂ ਨੂੰ ਵੀ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਕਿਊ ਗਾਰਡਨਸ ’ਚ ਪੌਦਿਆਂ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣ ਲਈ ਵਿਗਿਆਨੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਵਾਯੂ ਸੰਕਟ ਸਾਡੇ ਆਪਣੇ ਸਮੇਂ ਦੀ ਪ੍ਰੀਖਿਆ ਹੈ ਅਤੇ ਭਲੇ ਹੀ ਚੀਜ਼ਾਂ ਹੌਲੀ ਗਤੀ ਨਾਲ ਸਾਹਮਣੇ ਆ ਰਹੀਆਂ ਹੋਣ ਪਰ ਕੁਝ ਲਈ ਇਹ ਪ੍ਰੀਖਿਆ ਕਿਸੇ ਵੀ ਪਿਛਲੀ ਪ੍ਰੀਖਿਆ ਦੀ ਤਰ੍ਹਾਂ ਹੀ ਤੀਬਰ ਅਤੇ ਹੋਂਦ ਨਾਲ ਜੁੜੀ ਹੋਈ ਹੈ। ਕੈਰੀ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਵਿਸ਼ਵ ’ਚ ਗਰੀਨ ਹਾਊਸ ਗੈਸ ਦੇ ਸਭ ਤੋਂ ਵੱਡੀ ਨਿਕਾਸੀ ਹੈ ਜਿਸ ਦਾ ਅਰਥ ਹੈ ਕਿ ਜੇਕਰ ਉਹ ਨਿਕਾਸਨੀ ਘੱਟ ਕਰਨ ਦਾ ਬੀੜਾ ਨਹੀਂ ਚੁੱਕਣਗੇ ਤਾਂ ਜਲਵਾਯੂ ਪਰਿਵਰਤਣ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ’ਚ ਨਾਕਾਮ ਹੋ ਜਾਣਗੇ। 


author

Rakesh

Content Editor

Related News