ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਲੜਕੇ ਵੱਲੋਂ 10 ਸਾਲ ਪਹਿਲਾਂ ਕੀਤੀ ਗਈ 2020 ਦੀ ਭਵਿੱਖਬਾਣੀ

Tuesday, Dec 29, 2020 - 08:00 PM (IST)

ਵਰਜੀਨੀਆ (ਇੰਟ.)- ਸੋਸ਼ਲ ਮੀਡੀਆ 'ਤੇ ਇਕ ਪੋਸਟ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਹ ਲਿਖਿਆ ਗਿਆ ਹੈ ਕਿ ਅੱਜ ਤੋਂ 10 ਸਾਲ ਪਹਿਲਾਂ ਇਕ 5ਵੀਂ ਜਮਾਤ ਦੇ ਵਿਦਿਆਰਥੀ ਨੇ 2020 ਬਾਰੇ ਭਵਿੱਖਬਾਣੀ ਕੀਤੀ ਸੀ। ਕੇਵਿਨ ਨਾਂ ਦੇ ਨੌਜਵਾਨ ਨੇ ਇਹ ਭਵਿੱਖਬਾਣੀ ਆਪਣੀ ਕਿਤਾਬ ਵਿਚ 2010 ਵਿਚ ਕੀਤੀ ਸੀ। ਉਸ ਦੀ ਭਵਿੱਖਬਾਣੀ ਵਾਲੀ ਕਿਤਾਬ ਦਾ ਇਕ ਪ੍ਰਿੰਟ ਸ਼ਾਰਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹੁਣ ਤੱਕ ਇਸ ਪੋਸਟ ਨੂੰ ਕਈ ਲੋਕਾਂ ਵਲੋਂ ਲਾਈਕ ਅਤੇ ਰੀਟਵੀਟ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ

ਕੇਵਿਨ ਦੀ ਭਵਿੱਖਬਾਣੀ ਦੀ ਪੋਸਟ ਤੋਂ ਬਾਅਦ ਉਸ ਨੇ ਇਕ ਹੋਰ ਟਵੀਟ ਕੀਤਾ ਹੈ ਜਿਸ ਵਿਚ ਉਸ ਨੇ ਪੁਰਾਣੀ ਪੋਸਟ ਵਾਲੀ ਤਸਵੀਰ ਨੂੰ ਦੁਬਾਰਾ ਟਵੀਟ ਕਰਦੇ ਹੋਏ ਲਿਖਿਆ ਹੈ, 'ਸੌਰੀ ਗਾਇਜ਼'।

PunjabKesari
ਤੁਹਾਨੂੰ ਦੱਸ ਦਈਏ ਕਿ ਕੇਵਿਨ ਦੀ ਕਿਤਾਬ 'ਮਾਏ ਪ੍ਰੀਡਕਸ਼ਨ ਫਾਰ ਈਅਰ' 2020 (My Prediction for year 2020) ਦੇ ਕਵਰ ਦੀ ਤਸਵੀਰ ਟਵਿੱਟਰ ’ਤੇ ਵਾਇਰਲ ਹੋ ਰਹੀ ਹੈ। ਕੇਵਿਨ ਦੀ ਇਸ ਕਿਤਾਬ ’ਚ ਇਹ ਵੀ ਲਿਖਿਆ ਗਿਆ 2020 ’ਚ ਸਾਰੇ ਲੋਕ ਸ਼ਾਂਤੀ ਨਾਲ ਰਹਿਣਗੇ ਅਤੇ ਮਨੁੱਖਤਾ ਹਰ ਬੀਮਾਰੀ ਦਾ ਇਲਾਜ ਕਰੇਗੀ ਪਰ ਹਕੀਕਤ ’ਚ ਇਸ ਭਵਿੱਖਬਾਣੀ ਦਾ ਬਿਲਕੁੱਲ ਉਲਟਾ ਹੋਇਆ ਹੈ। 

ਇਹ ਵੀ ਪੜ੍ਹੋ -ਪਾਕਿ ’ਚ ਵੀ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਦਿੱਤੀ ਦਸਤਕ, 6 ਮਾਮਲੇ ਆਏ ਸਾਹਮਣੇ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News