ਸੂਡਾਨ ਦੀ ਫ਼ੌਜ ਤੇ ਨੀਮ ਫ਼ੌਜੀ ਬਲਾਂ ਵਿਚਾਲੇ ਝੜਪ, ਭਾਰਤੀਆਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ

Saturday, Apr 15, 2023 - 04:28 PM (IST)

ਸੂਡਾਨ ਦੀ ਫ਼ੌਜ ਤੇ ਨੀਮ ਫ਼ੌਜੀ ਬਲਾਂ ਵਿਚਾਲੇ ਝੜਪ, ਭਾਰਤੀਆਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ

ਖਾਰਤੂਮ (ਭਾਸ਼ਾ)- ਅਫਰੀਕੀ ਦੇਸ਼ ਸੂਡਾਨ ਦੀ ਰਾਜਧਾਨੀ ਖਾਰਤੂਮ 'ਚ ਨੀਮ ਫ਼ੌਜੀ ਬਲ ਅਤੇ ਫ਼ੌਜ ਵਿਚਾਲੇ ਬੀਤੇ ਦਿਨੀਂ ਵਧੇ ਤਣਾਅ ਤੋਂ ਬਾਅਦ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਬੀਬੀਸੀ ਦੀ ਰਿਪੋਰਟ ਮੁਤਾਬਕ ਸ਼ਹਿਰ ਦੇ ਮੱਧ ਵਿਚ ਫ਼ੌਜੀ ਹੈੱਡਕੁਆਰਟਰ ਨੇੜੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਹੈ। ਉਥੇ ਹੀ ਸੂਡਾਨ ਸਥਿਤ ਭਾਰਤੀ ਦੂਤਘਰ ਨੇ ਇੱਥੇ ਰਹਿਣ ਵਾਲੇ ਭਾਰਤੀਆਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ। ਭਾਰਤੀ ਦੂਤਘਰ ਨੇ ਟਵੀਟ ਕਰਦੇ ਹੋਏ ਲਿਖਿਆ, “ਗੋਲੀਬਾਰੀ ਅਤੇ ਝੜਪਾਂ ਦੇ ਮੱਦੇਨਜ਼ਰ, ਸਾਰੇ ਭਾਰਤੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਹੁਤ ਜ਼ਿਆਦਾ ਸਾਵਧਾਨੀ ਵਰਤਣ, ਘਰਾਂ ਦੇ ਅੰਦਰ ਰਹਿਣ ਅਤੇ ਤੁਰੰਤ ਪ੍ਰਭਾਵ ਨਾਲ ਬਾਹਰ ਨਿਕਲਣਾ ਬੰਦ ਕਰਨ। ਕਿਰਪਾ ਕਰਕੇ ਸ਼ਾਂਤ ਰਹੋ ਅਤੇ ਅੱਪਡੇਟ ਦੀ ਉਡੀਕ ਕਰੋ।'

ਇਹ ਵੀ ਪੜ੍ਹੋ: ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨੀਆਂ ਲਈ ਚਿੰਤਾ ਵਾਲੀ ਗੱਲ, ਸਰਕਾਰ ਲੈ ਸਕਦੀ ਹੈ ਇਹ ਫ਼ੈਸਲਾ

PunjabKesari

ਪੈਰਾਮਿਲਟਰੀ ਰੈਪਿਡ ਸਪੋਰਟ ਫੋਰਸਿਜ਼ (ਆਰ.ਐੱਸ.ਐੱਫ.) ਦਾ ਕਹਿਣਾ ਹੈ ਕਿ ਉਸ ਨੇ ਹਵਾਈ ਅੱਡੇ 'ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਖਾਰਤੂਮ ਦੇ ਦੱਖਣ ਵਿਚ ਉਸ ਦੇ ਇਕ ਕੈਂਪ 'ਤੇ ਹਮਲਾ ਕੀਤਾ ਗਿਆ ਸੀ। ਫ਼ੌਜ ਨੇ ਕਿਹਾ ਹੈ ਕਿ ਆਰ.ਐੱਸ.ਐੱਫ. ਦੇ ਲੜਾਕੇ ਫ਼ੌਜ ਦੇ ਹੈੱਡਕੁਆਰਟਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਿਪੋਰਟ 'ਚ ਫ਼ੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਨਬੀਲ ਅਬਦੁੱਲਾ ਦੇ ਹਵਾਲੇ ਨਾਲ ਕਿਹਾ ਗਿਆ ਹੈ, ''ਰੈਪਿਡ ਸਪੋਰਟ ਫੋਰਸ ਦੇ ਲੜਾਕਿਆਂ ਨੇ ਖਾਰਤੂਮ ਅਤੇ ਸੂਡਾਨ ਦੇ ਆਲੇ-ਦੁਆਲੇ ਕਈ ਫ਼ੌਜੀ ਕੈਂਪਾਂ 'ਤੇ ਹਮਲਾ ਕੀਤਾ। ਲੜਾਈ ਜਾਰੀ ਹੈ ਅਤੇ ਫੌਜ ਦੇਸ਼ ਦੀ ਰੱਖਿਆ ਲਈ ਆਪਣੀ ਡਿਊਟੀ ਨਿਭਾ ਰਹੀ ਹੈ।' ਦੱਸ ਦੇਈਏ ਕਿ ਫ਼ੌਜ ਅਤੇ ਨੀਮ ਫੌਜੀ ਬਲਾਂ (ਰੈਪਿਡ ਸਪੋਰਟ ਫੋਰਸਿਜ਼) ਵਿਚਕਾਰ ਮੌਜੂਦਾ ਤਣਾਅ ਇਸ ਗੱਲ 'ਤੇ ਅਸਹਿਮਤੀ ਤੋਂ ਪੈਦਾ ਹੋਇਆ ਹੈ ਕਿ ਜਨਰਲ ਮੁਹੰਮਦ ਹਮਦਾਨ ਦਗਾਲੋ ਦੀ ਅਗਵਾਈ ਵਾਲੀ ਆਰ.ਐੱਸ.ਐਫ. ਨੂੰ ਕਿਵੇਂ ਮਿਲਟਰੀ ਵਿੱਚ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸ ਅਥਾਰਟੀ ਨੂੰ ਪ੍ਰਕਿਰਿਆ ਦੀ ਨਿਗਰਾਨੀ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਨੇ ਭਾਰਤੀ ਫ਼ੌਜੀਆਂ ਦੀ ਸਾਢੇ 6 ਕਰੋੜ ਦੀ ਪੇਂਟਿੰਗ ਦੇ ਨਿਰਯਾਤ 'ਤੇ ਲਾਈ ਪਾਬੰਦੀ, ਜਾਣੋ ਵਜ੍ਹਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News