ਕਾਂਗੋ ''ਚ ਧਾਰਮਿਕ ਫਿਰਕੇ ਦੇ ਪ੍ਰਦਰਸ਼ਨਕਾਰੀਆਂ ''ਤੇ ਹਥਿਆਰਬੰਦ ਬਲਾਂ ਦੀ ਕਾਰਵਾਈ ''ਚ 43 ਲੋਕਾਂ ਦੀ ਮੌਤ
Saturday, Sep 02, 2023 - 12:57 PM (IST)
ਡਕਾਰ (ਭਾਸ਼ਾ)- ਕਾਂਗੋ ਦੇ ਸ਼ਹਿਰ ਗੋਮਾ ਵਿੱਚ ਇੱਕ ਧਾਰਮਿਕ ਫਿਰਕੇ ਦੇ ਪ੍ਰਦਰਸ਼ਨਕਾਰੀਆਂ ਦੇ ਇਕੱਠ ਦੌਰਾਨ ਹੋਈ ਹਿੰਸਾ ਵਿੱਚ 40 ਤੋਂ ਵੱਧ ਲੋਕਾੰ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਾਂਗੋ ਦੇ ਸੰਚਾਰ ਮੰਤਰਾਲਾ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਤ ਹਿੰਸਾ ਵਿੱਚ 43 ਲੋਕਾਂ ਦੀ ਮੌਤ ਹੋ ਗਈ ਅਤੇ 56 ਜ਼ਖ਼ਮੀ ਹੋ ਗਏ। ਬੁੱਧਵਾਰ ਨੂੰ ਫੌਜ ਨੇ 7 ਲੋਕਾਂ ਦੀ ਮੌਤ ਦੀ ਮੁੱਢਲੀ ਜਾਣਕਾਰੀ ਦਿੱਤੀ ਸੀ। ਸੈਂਕੜੇ ਗੰਭੀਰ ਰੂਪ ਨਾਲ ਜ਼ਖ਼ਮੀ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ 220 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਮੂਲ ਦੇ ਥਰਮਨ ਨੇ ਜਿੱਤੀ ਰਾਸ਼ਟਰਪਤੀ ਚੋਣ, PM ਮੋਦੀ ਨੇ ਦਿੱਤੀ ਵਧਾਈ
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਦੀ ਮਹਿਲਾ ਬੁਲਾਰਾ ਰਵੀਨਾ ਸ਼ਾਮਦਾਸਾਨੀ ਨੇ ਸ਼ੁੱਕਰਵਾਰ ਨੂੰ ਕਿਹਾ, "ਲੋਕਾਂ ਨੂੰ ਖ਼ੁਦ ਨੂੰ ਸੁਤੰਤਰ ਰੂਪ ਵਿੱਚ ਪ੍ਰਗਟ ਕਰਨ ਅਤੇ ਸ਼ਾਂਤੀਪੂਰਵਕ ਇਕੱਠੇ ਹੋਣ ਦਾ ਅਧਿਕਾਰ ਹੈ। ਭਾਵੇਂ ਹੀ ਉਹ ਸੰਯੁਕਤ ਰਾਸ਼ਟਰ ਅਤੇ ਹੋਰਾਂ ਦੇ ਵਿਰੋਧ ਵਿੱਚ ਹੋਣ।' ਇਹ ਵਿਰੋਧ ਪ੍ਰਦਰਸ਼ਨ 'ਨੈਚੁਰਲ ਜੂਡੈਕ ਐਂਡ ਮੈਸਿਅਨਿਕ ਫੇਥ ਟੂਵਰਡ ਦਿ ਨੇਸ਼ਨਜ਼' ਨਾਮਕ ਇੱਕ ਫਿਰਕੇ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜਿਸ ਨੂੰ ਆਮ ਬੋਲਚਾਲ ਵਿੱਚ ਵਾਜਾਲੇਂਡੋ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਸਮਰਥਕ ਈਸਟ ਅਫਰੀਕਨ ਕਮਿਊਨਿਟੀ ਦੇ ਖੇਤਰੀ ਸੰਗਠਨ ਅਤੇ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਗੋਮਾ ਦੇ ਮੇਅਰ ਫੌਸਟਿਨ ਨੇਪੇਂਡਾ ਕਪੇਂਡੇ ਨੇ 23 ਅਗਸਤ ਨੂੰ ਵਿਰੋਧ ਪ੍ਰਦਰਸ਼ਨ ਦੇ ਐਲਾਨ ਦੇ ਤੁਰੰਤ ਬਾਅਦ ਉਸ 'ਤੇ ਪਾਬੰਦੀ ਲਗਾ ਦਿੱਤੀ ਸੀ। ਕਾਂਗੋ ਦੇ ਰੱਖਿਆ ਬਲ ਵੱਡੇ ਚੌਰਾਹੇ 'ਤੇ ਇਕੱਠੇ ਹੋਏ ਸਨ, ਜਦੋਂ ਬੁੱਧਵਾਰ ਸਵੇਰੇ 4 ਵਜੇ ਦੇ ਕਰੀਬ ਹਿੰਸਾ ਭੜਕ ਗਈ।
ਇਹ ਵੀ ਪੜ੍ਹੋ: ਚਿਲੀ 'ਚ ਟਰੇਨ ਨੇ ਮਿੰਨੀ ਬੱਸ ਨੂੰ ਮਾਰੀ ਟੱਕਰ, 6 ਲੋਕਾਂ ਦੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8