ਡਰੱਗਜ਼ ਨਾਲ 300 ਮਿਲੀਅਨ ਅਮਰੀਕੀਆਂ ਦੀ ਮੌਤ ਦਾ ਦਾਅਵਾ

Friday, Sep 19, 2025 - 01:39 AM (IST)

ਡਰੱਗਜ਼ ਨਾਲ 300 ਮਿਲੀਅਨ ਅਮਰੀਕੀਆਂ ਦੀ ਮੌਤ ਦਾ ਦਾਅਵਾ

ਇੰਟਰਨੈਸ਼ਨਲ ਡੈਸਕ - ਟਰੰਪ ਨੇ ਦਾਅਵਾ ਕੀਤਾ ਕਿ 2024 ’ਚ ਡਰੱਗਜ਼ ਨਾਲ 300 ਮਿਲੀਅਨ ਅਮਰੀਕੀਆਂ (30 ਕਰੋੜ) ਦੀ ਮੌਤ ਹੋਈ। ਇਹ ਅੰਕੜਾ ਅਮਰੀਕਾ ਦੀ ਕੁੱਲ ਆਬਾਦੀ (34 ਕਰੋੜ) ਦੇ ਬਰਾਬਰ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਦੇ ਅੰਕੜਿਆਂ ਮੁਤਾਬਕ 2024 ’ਚ ਸਿਰਫ 79,383 ਮੌਤਾਂ ਹੋਈਆਂ ਸਨ। ਇਸ ’ਤੇ ਟਰੰਪ ਦਾ ਮਜ਼ਾਕ ਵੀ ਉੱਡ ਰਿਹਾ ਹੈ।

ਹਲਾਂਕਿ, ਟਰੰਪ ਨੇ ਫਰਵਰੀ 2025 ’ਚ ‘ਮੇਕ ਅਮਰੀਕਾ ਹੈਲਦੀ ਅਗੇਨ ਕਮਿਸ਼ਨ’ ਸਥਾਪਤ ਕੀਤਾ, ਜਿਸ ’ਚ ਕਿਹਾ ਗਿਆ ਕਿ ਨੌਜਵਾਨਾਂ ’ਚ ਡਰੱਗਜ਼ ਦੀ ਵਰਤੋਂ ਨਾਲ 77 ਫੀਸਦੀ ਮਿਲਟਰੀ ਸੇਵਾ ਲਈ ਅਯੋਗ ਹਨ। 1 ਅਪ੍ਰੈਲ ਨੂੰ ਟਰੰਪ ਸਰਕਾਰ ਨੇ ਰਾਸ਼ਟਰੀ ਨਸ਼ਾ ਕੰਟਰੋਲ ਰਣਨੀਤੀ ਜਾਰੀ ਕੀਤੀ, ਜਿਸ ’ਚ ਡਰੱਗ ਓਵਰਡੋਜ਼ ਮੌਤਾਂ ਨੂੰ ਘੱਟ ਕਰਨ ਅਤੇ ਗ਼ੈਰ-ਕਾਨੂੰਨੀ ਡਰੱਗਜ਼ ਦੀ ਵਰਤੋਂ ਘਟਾਉਣ ’ਤੇ ਜ਼ੋਰ ਦਿੱਤਾ।

31 ਜੁਲਾਈ ਨੂੰ ਟਰੰਪ ਨੇ ਕੈਨੇਡਾ ’ਤੇ ਟੈਰਿਫ ਵਧਾ ਕੇ 25 ਫੀਸਦੀ ਤੋਂ 35 ਫੀਸਦੀ ਕਰਨ ਦੇ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ। ਉਨ੍ਹਾਂ ਕਿਹਾ ਕਿ ਫੈਂਟੇਨਾਇਲ ਦੀ ਸਮੱਗਲਿੰਗ ਨਾਲ ਨੈਸ਼ਨਲ ਐਮਰਜੈਂਸੀ ਪੈਦਾ ਹੋ ਗਈ ਹੈ। 4 ਸਤੰਬਰ ਨੂੰ ਟਰੰਪ ਨੇ ਡਰੱਗਜ਼ ਸਮੱਗਲਰਾਂ ਨੂੰ ‘ਵਾਰ ਐਨਿਮੀ’ (ਯੁੱਧ ਦੁਸ਼ਮਣ) ਮੰਨ ਕੇ ਫੌਜੀ ਕਾਰਵਾਈ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਉਹ ਡਰੱਗ ਸਮੱਗਲਰਾਂ ਨੂੰ ਬਿਨਾਂ ਮੁਕੱਦਮੇ ਦੇ ਮਾਰਨ ਦੀ ਪਾਵਰ ਰੱਖਦੇ ਹਨ।
 


author

Inder Prajapati

Content Editor

Related News