ਅਫਗਾਨਿਸਤਾਨ ’ਚ ਇਕ ਸਾਲ ਬਾਅਦ ਫਿਰ ਖੁੱਲ੍ਹਣ ਜਾ ਰਹੇ ਹਨ ਸਿਨੇਮਾ ਘਰ
Monday, Aug 29, 2022 - 06:26 PM (IST)
ਕਾਬੁਲ - ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਨੂੰ 15 ਅਗਸਤ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਤਾਲਿਬਾਨ ਦੇ ਆਉਣ ਨਾਲ ਅਫਗਾਨਿਸਤਾਨ ਵਿਚ ਫਿਲਮਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ ਹੁਣ ਖ਼ਬਰ ਹੈ ਕਿ ਅਫਗਾਨ ਫਿਲਮਾਂ ਦੇਸ਼ ਭਰ ਦੇ ਸਿਨੇਮਾਘਰਾਂ 'ਚ ਦਿਖਾਈਆਂ ਜਾਣਗੀਆਂ। ਕਈ ਲੋਕ ਅਫਗਾਨ ਸਿਨੇਮਾ ਘਰਾਂ ਦੇ ਇਕ ਸਾਲ ਬਾਅਦ ਖੁੱਲ੍ਹਣ ਦੀ ਖੁਸ਼ੀ ਮਨਾ ਰਹੇ ਹਨ, ਉਥੇ ਹੀ ਕੁਝ ਲੋਕ ਇਸ ਪ੍ਰਕਿਰਿਆ ’ਚ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਦੇ ਬਾਰੇ ’ਚ ਗੰਭੀਰ ਚਿੰਤਾ ਪ੍ਰਗਟ ਕਰ ਰਹੇ ਹਨ।
ਰਿਪੋਰਟ ਮੁਤਾਬਕ 37 ਫਿਲਮਾਂ ਅਤੇ ਡਾਕੂਮੈਂਟਰੀਜ਼ ਪ੍ਰਦਰਸ਼ਿਤ ਹੋਣ ਦੇ ਲਈ ਲਾਈਨ ’ਚ ਹਨ ਪਰ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਕਿ ਆਤਿਫਾ ਮੁਹੰਮਦੀ ਇਕੋ ਇਕ ਮਹਿਲਾ ਅਦਾਕਾਰਾ ਹੈ, ਜਿਨ੍ਹਾਂ ਨੇ ਹਾਲ ਹੀ ’ਚ ਬਣੀਆਂ ਇਨ੍ਹਾਂ ਫਿਲਮਾਂ ’ਚੋਂ ਇਕ ’ਚ ਭੂਮਿਕਾ ਨਿਭਾਈ ਹੈ।