ਸੁਲੇਮਾਨੀ ਨੂੰ ਮਾਰਨ ਦਾ ਪਲਾਨ ਬਣਾਉਣ ਵਾਲੇ CIA ਅਫਸਰ ਦੀ ਮੌਤ - ਈਰਾਨੀ ਮੀਡੀਆ

01/28/2020 10:10:02 PM

ਕਾਬੁਲ - ਅਫਗਾਨਿਸਤਾਨ ਦੇ ਗਜ਼ਨੀ ਸੂਬੇ ਵਿਚ ਸੋਮਵਾਰ ਨੂੰ ਅਮਰੀਕਾ ਦਾ ਫੌਜੀ ਜੈੱਟ ਕ੍ਰੈਸ਼ ਹੋ ਗਿਆ ਸੀ। ਹੁਣ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਕ੍ਰੈਸ਼ ਵਿਚ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰੇ ਜਾਣ ਦੀ ਯੋਜਨਾ ਬਣਾਉਣ ਵਾਲੇ ਸੀ. ਆਈ. ਏ. ਦੇ ਇਕ ਪ੍ਰਮੁੱਖ ਟਾਪ ਅਫਸਰ ਮਾਇਕਲ ਡੀ ਐਂਡ੍ਰੀਆ ਦੀ ਮੌਤ ਹੋ ਗਈ। ਇਹ ਦਾਅਵਾ ਈਰਾਨੀ ਮੀਡੀਆ ਅਤੇ ਕੇ੍ਰਮਲਿਨ ਨਾਲ ਜੁਡ਼ੀ ਨਿਊਜ਼ ਵੈੱਬਸਾਈਟ ਨੇ ਕੀਤਾ ਹੈ। ਦੱਸ ਦਈਏ ਕਿ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਈਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦਾ ਸਕੰਲਪ ਲਿਆ ਸੀ ਅਤੇ ਇਰਾਕ ਵਿਚ ਮੌਜੂਦ ਅਮਰੀਕਾ ਏਅਰਬੇਸ 'ਤੇ ਰਾਕੇਟ ਵੀ ਦਾਗੇ ਸਨ।

ਉਥੇ, ਈਰਾਨ ਦੇ ਮੇਹਨ ਨਿਊਜ਼ ਮੁਤਾਬਕ, ਕੁਦਸ ਫੋਰਸ ਦੇ ਕਮਾਂਡਰ ਲੈਫਟੀਨੈਂਟ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਦੀ ਯੋਜਨਾ ਬਣਾਉਣ ਵਿਚ ਮੁਖ ਭੂਮਿਕਾ ਨਿਭਾਉਣ ਵਾਲੇ ਸੀ. ਆਈ. ਏ. ਦੇ ਟਾਪ ਅਧਿਕਾਰੀ ਚੀਫ ਪਲੇਨ ਕ੍ਰੈਸ਼ ਵਿਚ ਮਾਰੇ ਗਏ ਹਨ। ਦੱਸ ਦਈਏ ਕਿ ਪਹਿਲਾਂ ਅਜਿਹੀ ਖਬਰ ਆ ਰਹੀ ਸੀ ਕਿ ਗਜ਼ਨੀ ਦੇ ਡਿਹ ਯਾਕ ਜ਼ਿਲੇ ਵਿਚ ਇਕ ਕਮਰਸ਼ੀਅਲ ਜਹਾਜ਼ ਹਾਦਸਾਗ੍ਰਸਤ ਹੋਇਆ ਹੈ। ਥੋਡ਼ੀ ਦੇਰ ਬਾਅਦ ਤਾਲਿਬਾਨ ਨੇ ਦਾਅਵਾ ਕੀਤਾ ਕਿ ਉਸ ਨੇ ਅਮਰੀਕਾ ਦੇ ਮਿਲਟਰੀ ਜਹਾਜ਼ ਨੂੰ ਢੇਰ ਕੀਤਾ ਹੈ ਅਤੇ ਇਸ ਵਿਚ ਕਈ ਲੋਕ ਮਾਰੇ ਗਏ ਹਨ। ਜਹਾਜ਼ ਅਫਗਾਨਿਸਤਾਨ ਵਿਚ ਅਮਰੀਕੀ ਬੇਸ ਨੇਡ਼ੇ ਕ੍ਰੈਸ਼ ਹੋਇਆ ਸੀ।

ਪੈਂਟਾਗਨ ਨੇ ਹਾਲਾਂਕਿ ਬਾਅਦ ਵਿਚ ਇਹ ਤਾਂ ਮੰਨ ਲਿਆ ਕਿ ਉਸ ਦਾ ਈ-11-ਏ ਜਹਾਜ਼ ਕ੍ਰੈਸ਼ ਹੋਇਆ ਹੈ ਪਰ ਤਾਲਿਬਾਨ ਦੇ ਦਾਅਵਿਆਂ ਨੂੰ ਖਾਰਿਜ਼ ਕਰ ਦਿੱਤਾ ਸੀ। ਉਥੇ, ਗਜ਼ਨੀ ਦੇ ਪੁਲਸ ਚੀਫ ਖਾਲੇਦ ਵਰਦਕ ਨੇ ਦੱਸਿਆ ਕਿ ਏਅਰ ਫੋਰਸ ਨੇ ਘਟਨਾ ਵਾਲੀ ਥਾਂ ਨੂੰ ਕਵਰ ਕਰ ਲਿਆ ਹੈ। ਕੁਝ ਲੋਕ ਆਖ ਰਹੇ ਹਨ ਕਿ ਘਟਨਾ ਵਾਲੀ ਥਾਂ 'ਤੇ 2 ਲਾਸ਼ਾਂ ਸਨ, ਜਦਕਿ ਕੁਝ ਦਾ ਆਖਣਾ ਹੈ ਕਿ ਜ਼ਿਆਦਾ ਲਾਸ਼ਾਂ ਦੇਖੀਆਂ ਗਈਆਂ ਹਨ।

ਡੀ ਐਂਡ੍ਰੀਆ ਨੂੰ ਓਸਾਮਾ ਨੂੰ ਲੱਭਣ ਦਾ ਕ੍ਰੈਡਿਟ
ਡੀ ਐਂਡ੍ਰੀਆ ਨੂੰ 2017 ਵਿਚ ਸੀ. ਆਈ. ਏ. ਦੀ ਈਰਾਨ ਮਿਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਦਾ ਅਲਕਾਇਦਾ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਲੱਭਣ ਵਿਚ ਵੀ ਅਹਿਮ ਰੋਲ ਰਿਹਾ ਹੈ। ਇਸ ਤੋਂ ਇਲਾਵਾ ਅੱਤਵਾਦੀਆਂ ਨੂੰ ਡ੍ਰੋਨ ਦੇ ਜ਼ਰੀਏ ਖਦੇਡ਼ਣ ਵਾਲੇ ਅਮਰੀਕੀ ਅਭਿਆਨ ਦਾ ਵੀ ਉਹ ਮੁਖ ਚਿਹਰਾ ਰਹੇ ਹਨ।
 


Khushdeep Jassi

Content Editor

Related News