ਇਸ ਦੇਸ਼ 'ਚ ਨਹੀਂ ਮਨਾਈ ਜਾਂਦੀ ਕ੍ਰਿਸਮਿਸ, ਜਾਣੋ ਕੀ ਹੈ ਵਜ੍ਹਾ
Thursday, Dec 25, 2025 - 03:11 PM (IST)
ਇੰਟਰਨੈਸ਼ਨਲ ਡੈਸਕ : ਕ੍ਰਿਸਮਿਸ ਦਾ ਤਿਉਹਾਰ ਪੂਰੀ ਦੁਨੀਆਂ 'ਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਰੂਸ 'ਚ ਕ੍ਰਿਸਮਿਸ ਦਾ ਤਿਉਹਾਰ ਨਹੀਂ ਮਨਾਇਆ ਜਾਂਦਾ। ਦਰਅਸਲ ਰੂਸ 'ਚ 7 ਜਨਵਰੀ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸਦਾ ਕਾਰਨ ਕੇਵਲ ਕੈਲੰਡਰ ਦੀ ਤਾਰੀਖ ਨਹੀਂ ਹੈ, ਬਲਕਿ ਇਹ ਲੰਬੀ ਕਹਾਣੀ ਹੈ ਕਿ ਆਸਥਾ ਅਤੇ ਇਤਿਹਾਸ ਨਾਲ ਜੁੜੇ ਇਸ ਮਾਮਲੇ 'ਚ ਕਿਵੇਂ ਇਕ ਦੇਸ਼ ਨੇ ਆਪਣੀ ਪਰੰਪਰਾਵਾਂ ਨੂੰ ਬਣਾਈ ਰੱਖਣ ਲਈ ਅਜਿਹਾ ਫੈਸਲਾ ਕੀਤਾ ਹੋਵੇਗਾ।
ਸਦੀਆਂ ਪੁਰਾਣੀ ਹੈ ਪਰੰਪਰਾ
ਰੂਸ 'ਚ ਕ੍ਰਿਸਮਿਸ ਦੀ ਤਾਰੀਖ ਸਦੀਆਂ ਪੁਰਾਣੀ ਹੈ। ਉਸ ਸਮੇਂ ਪੂਰਾ ਈਸਾਈ ਸਮਾਜ ਜੂਲੀਅਨ ਕੈਲੰਡਰ ਨੂੰ ਹੀ ਮੰਨਦਾ ਸੀ। 1582 'ਚ ਰੂਸ ਦੇ ਜ਼ਿਆਦਾਤਰ ਹਿੱਸਿਆਂ 'ਚ ਗ੍ਰੇਗੋਰਿਅਨ ਕੈਲੰਡਰ ਸ਼ੁਰੂ ਹੋਇਆ ਹਾਲਾਂਕਿ ਰੂਸੀ ਆਰਥੋਡਾਕਸ ਚਰਚ ਨੇ ਧਾਰਮਿਕ ਕੰਮਾਂ ਲਈ ਪੁਰਾਣੀ ਪ੍ਰਣਾਲੀ ਨੂੰ ਹੀ ਬਣਾਏ ਰੱਖਣ ਦਾ ਫੈਸਲਾ ਕੀਤਾ। ਇਹ ਦੇਸ਼ ਅੱਜ ਵੀ ਅਧਿਕਾਰਤ ਤੌਰ 'ਤੇ ਆਪਣੇ ਰੋਜ਼ਾਨਾ ਕੰਮਾਂ ਲਈ ਗ੍ਰੇਗੋਰਿਅਨ ਕੈਲੰਡਰ ਦਾ ਇਸਤੇਮਾਲ ਕਰਦਾ ਹੈ। ਸਮੇਂ ਨਾਲ ਦੋਨੋਂ ਕੈਲੰਡਰਾਂ 'ਚ 13 ਦਿਨਾਂ ਦਾ ਅੰਤਰ ਹੋ ਗਿਆ ਅਤੇ ਰੂਸੀ ਚਰਚ ਜੂਲੀਅਨ ਕੈਲੰਡਰ ਅਨੁਸਾਰ ਕ੍ਰਿਸਮਿਸ ਮਨਾਉਣ ਲੱਗਾ।
ਕ੍ਰਿਸਮਿਸ ਤੋਂ ਪਹਿਲਾਂ ਵਰਤ ਰੱਖਦੇ ਹਨ ਲੋਕ
ਰੂਸ 'ਚ ਕ੍ਰਿਸਮਿਸ ਤੋਂ ਇਕ ਸ਼ਾਮ ਪਹਿਲਾਂ ਕਈ ਘਰਾਂ 'ਚ ਲੋਕ ਵਰਤ ਰੱਖਦੇ ਹਨ। ਇਸ ਮੌਕੇ ਪ੍ਰਭੂ ਈਸਾ ਮਸੀਹ ਦਾ ਸਨਮਾਨ ਕਰਨ ਲਈ 12 ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਅਤੇ ਫਿਰ ਕ੍ਰਿਸਮਿਸ ਵਾਲੇ ਦਿਨ ਸ਼ਾਮ ਨੂੰ ਲੋਕ ਚਰਚ 'ਚ ਜਾਂਦੇ ਹਨ ਆਪਣੇ ਪ੍ਰਭੂ ਦਾ ਗੁਣਗਾਨ ਕਰਦੇ ਹਨ। ਇਸ ਦਿਨ ਇਕ-ਦੂਸਰੇ ਨੂੰ ਮਿਠਾਈਆਂ ਵੀ ਵੰਡਦੇ ਹਨ।
