ਈਸਾਈਆਂ ਨੂੰ ਨਹੀਂ ਹੋਵੇਗਾ ਕੋਰੋਨਾ ਕਹਿਣ ਵਾਲਾ ਪਾਦਰੀ ਗ੍ਰਿਫਤਾਰ

08/07/2020 12:16:48 AM

ਮਿਆਂਮਾਰ - ਮਿਆਂਮਾਰ ਦੇ ਇਕ ਕੈਨੇਡੀਆਈ ਪਾਦਰੀ ਨੂੰ ਕੋਰੋਨਾਵਾਇਰਸ ਨਾਲ ਸਬੰਧਿਤ ਨਿਯਮ ਤੋੜਣ ਦੇ ਜ਼ੁਰਮ ਵਿਚ 3 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡੇਵਿਡ ਲਾ ਇਕ ਕੈਨੇਡੀਆਈ ਪਾਦਰੀ ਹੈ ਜੋ ਮਿਆਂਮਾਰ ਵਿਚ ਰਹਿ ਰਿਹਾ ਹੈ। ਉਹ ਇਹ ਪ੍ਰਚਾਰ ਕਰ ਰਹੇ ਸਨ ਕਿ ਈਸਾਈ ਧਰਮ ਨੂੰ ਮੰਨਣ ਵਾਲਿਆਂ ਨੂੰ ਕੋਰੋਨਾ ਨਾਲ ਕੁਝ ਨਹੀਂ ਹੋਵੇਗਾ। ਹਾਲਾਂਕਿ ਉਹ ਖੁਦ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਵੀਰਵਾਰ ਨੂੰ ਮਿਆਂਮਾਰ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਕੋਰੋਨਾਵਾਇਰਸ ਕਾਰਨ ਜਿਹੜੇ ਨਿਯਮ ਲਾਗੂ ਕੀਤੇ ਗਏ ਹਨ, ਉਨਾਂ ਨਿਯਮਾਂ ਨੂੰ ਤੋੜਣ ਦਾ ਦੋਸ਼ੀ ਪਾਇਆ ਗਿਆ ਅਤੇ ਉਨ੍ਹਾਂ ਨੂੰ 3 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਕੈਨੇਡੀਆਈ ਪਾਦਰੀ ਨੇ ਯੰਗੂਨ ਵਿਚ ਈਸਾਈਆਂ ਦੀ ਇਕ ਵੱਡੀ ਸਭਾ ਨੂੰ ਸੰਬੋਧਿਤ ਕੀਤਾ ਸੀ। 43 ਸਾਲ ਦੇ ਡੇਵਿਡ ਲਾ ਦਾ ਜਨਮ ਮਿਆਂਮਾਰ ਵਿਚ ਹੀ ਹੋਇਆ ਸੀ, ਪਰ ਬਾਅਦ ਵਿਚ ਕੈਨੇਡਾ ਚੱਲੇ ਗਏ ਸਨ। ਉਨ੍ਹਾਂ ਨੇ ਅਪ੍ਰੈਲ ਵਿਚ ਇਹ ਧਾਰਮਿਕ ਆਯੋਜਨ ਕੀਤਾ ਸੀ ਜਦ ਪੂਰੇ ਮਿਆਂਮਾਰ ਵਿਚ ਭੀੜ ਜਮ੍ਹਾ ਕਰਨਾ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਸ ਆਯੋਜਨ ਤੋਂ ਬਾਅਦ ਪਾਦਰੀ ਅਤੇ ਉਨ੍ਹਾਂ ਦੇ 20 ਸਮਰਥਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਨੇ ਕੋਰੋਨਾ ਦੇ ਬਾਰੇ ਵਿਚ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਜੇਕਰ ਤੁਹਾਡੇ ਦਿਲ ਵਿਚ ਈਸਾ ਮਸੀਹ ਵੱਸਦੇ ਹਨ ਤਾਂ ਤੁਹਾਨੂੰ ਕਦੇ ਵੀ ਬੀਮਾਰੀ (ਕੋਰੋਨਾ) ਨਹੀਂ ਹੋਵੇਗੀ। ਉਨ੍ਹਾਂ ਦਾ ਇਹ ਭਾਸ਼ਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਉਥੇ ਜਾਨ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਮਿਆਂਮਾਰ ਵਿਚ ਫਿਲਹਾਲ 357 ਕੋਰੋਨਾ ਪਾਜ਼ੇਟਿਵ ਮਾਮਲੇ ਹਨ ਅਤੇ ਹੁਣ ਤੱਕ ਕੋਰੋਨਾ ਨਾਲ ਉਥੇ 6 ਲੋਕਾਂ ਦੀ ਮੌਤ ਹੋਈ ਹੈ।


Khushdeep Jassi

Content Editor

Related News