ਪਾਕਿ :ਕ੍ਰਿਸ਼ਚੀਅਨ ਨੌਜਵਾਨ ਦਾ ਕਤਲ ਕਰ ਕੇ ਲਾਸ਼ ਨੂੰ ਦਰੱਖ਼ਤ ’ਤੇ ਲਟਕਾਇਆ
Sunday, Sep 20, 2020 - 08:05 AM (IST)
![ਪਾਕਿ :ਕ੍ਰਿਸ਼ਚੀਅਨ ਨੌਜਵਾਨ ਦਾ ਕਤਲ ਕਰ ਕੇ ਲਾਸ਼ ਨੂੰ ਦਰੱਖ਼ਤ ’ਤੇ ਲਟਕਾਇਆ](https://static.jagbani.com/multimedia/2020_9image_08_05_368041106gt.jpg)
ਗੁਰਦਾਸਪੁਰ/ਪਾਕਿਸਤਾਨ, (ਜ. ਬ.)- ਬੀਤੇ ਦਿਨੀਂ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸਬਾ ਸਾਹੀਵਾਲ ’ਚ 22 ਸਾਲ ਦੇ ਕ੍ਰਿਸ਼ਚੀਅਨ ਨੌਜਵਾਨ ਨੂੰ ਇਸ ਲਈ ਕਤਲ ਕਰ ਕੇ ਲਾਸ਼ ਨੂੰ ਦਰੱਖ਼ਤ ਨਾਲ ਲਟਕਾ ਦਿੱਤਾ, ਕਿਉਂਕਿ ਉਸ ਨੇ ਇਸਲਾਮ ਧਰਮ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਸਰਹੱਦ ਪਾਰ ਸੂਤਰਾਂ ਅਨੁਸਾਰ ਕ੍ਰਿਸ਼ਚੀਅਨ ਫਿਰਕੇ ਦਾ ਨੌਜਵਾਨ ਸਰਫਰਾਜ ਮਸੀਹ ਵਾਸੀ ਸਾਹੀਵਾਲ ਕੁਝ ਦਿਨਾਂ ਤੋਂ ਘਰ ਵਿਚ ਆ ਕੇ ਕਹਿ ਰਿਹਾ ਸੀ ਕਿ ਕੁਝ ਮੁਸਲਿਮ ਨੌਜਵਾਨ ਉਸ ਨੂੰ ਇਸਲਾਮ ਧਰਮ ਅਪਣਾਉਣ ਲਈ ਦਬਾਅ ਪਾ ਰਹੇ ਹਨ। ਇਸ ਸਬੰਧੀ ਮ੍ਰਿਤਕ ਦੇ ਪਿਤਾ ਨੇ ਸਾਹੀਵਾਲ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਸੀ। ਇਸ ਸਬੰਧੀ ਪੁਲਸ ਨੂੰ 2 ਮੁਸਲਿਮ ਨੌਜਵਾਨ ਮੁਹੰਮਦ ਇਫਰਾਨ ਅਤੇ ਸਾਦਿਕ ਇਫਰਾਨ ਵਾਸੀ ਸਾਹੀਵਾਲ ਦੇ ਨਾਮ ਵੀ ਪੁਲਸ ਨੂੰ ਦੱਸੇ ਸੀ ਜੋ ਸਰਫਰਾਜ ਨੂੰ ਇਸਲਾਮ ਧਰਮ ਅਪਣਾਉਣ ਲਈ ਦਬਾਅ ਪਾ ਰਹੇ ਸੀ ਪਰ ਹੁਣ ਸਰਫਰਾਜ ਦੀ ਲਾਸ਼ ਮਿਲੀ।
ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਤਾਂ ਪੁਲਸ ਦੀ ਹਾਜ਼ਰੀ ’ਚ ਸਰਫਰਾਜ ਦੀ ਲਾਸ਼ ਦਰੱਖ਼ਤ ਤੋਂ ਜਦ ਉਤਾਰੀ ਗਈ ਤਾਂ ਉਸ ਦੇ ਸਰੀਰ ’ਤੇ ਕੁੱਟ-ਮਾਰ ਦੇ ਕਾਫੀ ਨਿਸ਼ਾਨ ਸੀ ਅਤੇ ਲਾਸ਼ ਨੂੰ ਵੇਖ ਕੇ ਹੀ ਸਪੱਸ਼ਟ ਹੋ ਜਾਂਦਾ ਸੀ ਕਿ ਉਸ ਦੀ ਹੱਤਿਆ ਕਰ ਕੇ ਲਾਸ਼ ਨੂੰ ਦਰੱਖ਼ਤ ’ਤੇ ਲਟਕਾਇਆ ਗਿਆ ਹੈ। ਇਸ ਸਬੰਧੀ ਪੁਲਸ ਨੇ ਬੇਸ਼ੱਕ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਪਰ ਪੁਲਸ ਇਸ ਨੂੰ ਆਤਮ ਹੱਤਿਆ ਦਾ ਮਾਮਲਾ ਦੱਸ ਰਹੀ ਹੈ।