ਪੋਪ ਦੇ ਦੇਹਾਂਤ ਨਾਲ ਇਸਾਈ ਭਾਈਚਾਰੇ ''ਚ ਮਾਤਮ, ਗਰਭਪਾਤ ਅਤੇ ਆਤਮ ਹੱਤਿਆ ਦਾ ਕੀਤਾ ਸਖ਼ਤ ਵਿਰੋਧ
Monday, Apr 21, 2025 - 04:58 PM (IST)

ਰੋਮ (ਦਲਵੀਰ ਸਿੰਘ ਕੈਂਥ)- ਦੁਨੀਆ ਭਰ ਦੇ ਇਸਾਈ ਭਾਈਚਾਰੇ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਰੋਮ ਸਥਿਤ ਘਰ ਸੈਂਟਾ ਮਾਰਟਾ ਵਿਖੇ ਸਵੇਰੇ 7:35ਵਜੇ ਕੈਥੋਲਿਕ ਚਰਚ ਦੇ 266ਵੇਂ ਮੁੱਖੀ ਪੋਪ ਫ੍ਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਤੇ ਜਦੋਂ ਉਹ ਨੂੰ ਜੈਮੇਲੀ ਹਸਪਤਾਲ ਤੋਂ ਬਾਹਰ ਆਏ ਸਨ ਤਾਂ ਡਾਕਟਰਾਂ ਨੇ ਉਹਨਾਂ ਨੂੰ ਰੋਮ ਤਬਦੀਲ ਕਰ ਦਿੱਤਾ ਸੀ। 12 ਸਾਲ 39 ਦਿਨ ਪੋਪ ਮੁੱਖੀ ਰਹੇ ਪੋਪ ਫ੍ਰਾਂਸਿਸ ਦਾ ਅਸਲ ਨਾਮ ਜੋਰਜ ਮਾਰੀਓ ਬਰਗੋਲਿਓ ਸੀ, ਜਿਹਨਾਂ ਦਾ ਜਨਮ 17 ਦਸੰਬਰ 1936 ਈਃਨੂੰ ਅਰਜਨਟੀਨਾ ਵਿੱਚ ਹੋਇਆ। ਇਹ ਆਪਣੇ ਮਾਪਿਆਂ ਦੀ ਪਹਿਲੀ ਔਲਾਦ ਸਨ।
17 ਸਾਲ ਦੀ ਉਮਰ ਵਿੱਚ ਪੋਪ ਨੇ ਚਰਚ ਦਾ ਪੁਜਾਰੀ ਬਣਨ ਦਾ ਫੈਸਲਾ ਕਰ ਲਿਆ ਸੀ ਤੇ ਧਰਮ ਸ਼ਾਸਤਰ ਵਿੱਚ ਡਿਗਰੀ ਕਰਨ ਦੇ ਨਾਲ-ਨਾਲ ਫ੍ਰੈਂਚ, ਇਤਾਲਵੀ, ਜਰਮਨੀ, ਅੰਗਰੇਜ਼ੀ, ਲਾਤੀਨੀ ਤੇ ਯੂਨਾਨੀ ਭਸ਼ਾਵਾਂ ਵੀ ਸਿੱਖੀਆਂ ।13 ਦਸੰਬਰ 1969 ਨੂੰ ਪੋਪ ਫ੍ਰਾਂਸਿਸ ਨੂੰ ਪਹਿਲੀ ਵਾਰ ਪਾਦਰੀ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਤੇ 13 ਮਾਰਚ, 2013 ਤੋਂ ਲੈਕੇ 21 ਅਪ੍ਰੈਲ, 2025 ਤੱਕ ਉਹ ਕੈਥੋਲਿਕ ਚਰਚ ਦੇ 266ਵੇਂ ਪੋਪ ਵਜੋਂ ਆਖ਼ਰੀ ਸਾਹ ਤੱਕ ਸੇਵਾ ਨਿਭਾਉਂਦੇ ਰਹੇ।
ਪੜ੍ਹੋ ਇਹ ਅਹਿਮ ਖ਼ਬਰ-ਜਾਣੋ ਕਿਵੇਂ ਹੁੰਦੀ ਹੈ ਪੋਪ ਦੀ ਚੋਣ
ਪੋਪ ਫ੍ਰਾਂਸਿਸ ਨੇ ਐਤਵਾਰ ਨੂੰ ਸਮੁੱਚੇ ਭਾਈਚਾਰੇ ਨੂੰ ਈਸਟਰ ਦੀਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ਸਨ ਤੇ ਉਹਨਾਂ ਆਪਣੇ ਆਖ਼ਰੀ ਭਾਸ਼ਣ ਵਿੱਚ ਵੀ ਕੋਈ ਨੂੰ ਪਿਆਰ ਸ਼ਾਂਤੀ ਤੇ ਉਮੀਦ ਨਾਲ ਰਲ ਮਿਲ ਰਹਿਣ ਨੂੰ ਕਿਹਾ। ਇਸ ਮੌਕੇ ਵੈਟੀਕਨ ਮੀਡੀਏ ਅਨੁਸਾਰ 35000 ਦੇ ਇੱਕਠ ਨੇ ਪੋਪ ਦੇ ਦਰਸ਼ਨ ਕੀਤੇ। ਪੋਪ ਫ੍ਰਾਂਸਿਸ ਗਰਭਪਾਤ ਅਤੇ ਆਤਮ ਹੱਤਿਆ ਦੇ ਸਖ਼ਤ ਵਿਰੋਧੀ ਸਨ ਉਹਨਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੁਨੀਆ ਵਿੱਚ ਸ਼ਾਂਤੀ ਹਥਿਆਰਾਂ ਨਾਲ ਨਹੀਂ ਸਗੋਂ ਚੰਗੇ ਵਿਚਾਰਾਂ ਹੋ ਸਕਦੀ ਹੈ। ਉਹਨਾਂ ਨੇ ਸਮਲਿੰਗੀ ਲੋਕਾਂ ਲਈ ਜਿੱਥੇ ਸਤਿਕਾਰ ਦੀ ਮਹੱਤਤਾ ਸਿਖਾਈ ਉੱਥੇ ਸਮਲਿੰਗੀ ਵਿਆਹ ਦਾ ਵਿਰੋਧ ਵੀ ਕੀਤਾ। ਪੋਪ ਨੇ ਉਹਨਾਂ ਪੁਜਾਰੀਆਂ ਦੀ ਆਲੋਚਨਾ ਕੀਤੀ ਜਿਹਨਾਂ ਅਣਵਿਆਹੇ ਮਾਪਿਆਂ ਦੇ ਬੱਚਿਆਂ ਨੂੰ ਬਪਤਿਸਮਾ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਬੱਚਿਆਂ ਦੀ ਜਿਨਸੀ ਪਛਾਣ ਦੇ ਸੰਬੰਧ ਵਿੱਚ ਵਿੱਦਿਅਕ ਹੇਰਾਫੇਰੀ ਵਿਰੁੱਧ ਆਵਾਜ਼ ਬੁਲੰਦ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।