ਸੋਧ ਦਾ ਦਾਅਵਾ : ਕੋਰੋਨਾ ਵਾਇਰਸ ਦੇ ਖਤਰੇ ਨੂੰ ਘਟਾਉਂਦੀ ਹੈ ਕੋਲੈਸਟ੍ਰੋਲ ਦੀ ਦਵਾਈ
Wednesday, Jul 15, 2020 - 01:03 PM (IST)

ਯੇਰੂਸ਼ਲਮ- ਹਿਬਰੂ ਯੂਨੀਵਰਸਿਟੀ ਦੇ ਇਕ ਖੋਜਕਰਤਾ ਨੇ ਦਾਅਵਾ ਕੀਤਾ ਹੈ ਕਿ ਵੱਡੇ ਪੈਮਾਨੇ 'ਤੇ ਵਰਤੋਂ ਹੋਣ ਵਾਲੀ ਕੋਲੈਸਟ੍ਰੋਲ ਰੋਕੂ ਦਵਾਈ 'ਫੇਨੋਫਾਈਬਰੇਟ' ਕੋਰੋਨਾ ਵਾਇਰਸ ਸੰਕਰਮਣ ਦੇ ਖਤਰੇ ਦੇ ਲੈਵਲ ਨੂੰ ਸਾਧਾਰਣ ਜੁਕਾਮ ਦੇ ਲੈਵਲ ਤਕ ਕਰਨ ਵਿਚ ਮਦਦਗਾਰ ਹੈ। ਇਹ ਦਾਅਵਾ ਸੰਕਰਮਿਤ ਮਨੁੱਖੀ ਕੋਸ਼ਿਕਾਵਾਂ 'ਤੇ ਦਵਾਈ ਦੀ ਵਰਤੋਂ ਦੇ ਬਾਅਦ ਕੀਤਾ ਗਿਆ।
ਯੂਨੀਵਰਸਿਟੀ ਦੇ ਗ੍ਰਾਸਸ ਸੈਂਟਰ ਆਫ ਬਾਇਓਇੰਜੀਨੀਅਰਿੰਗ ਵਿਚ ਡਾਇਰੈਕਟਰ ਯਾਕੋਵ ਨਾਹਮਿਆਸ ਨੇ ਨਿਊਯਾਪਰ ਦੇ ਮਾਊਂਟ ਸਿਨਾਈ ਮੈਡੀਕਲ ਸੈਂਟਰ ਵਿਚ ਬੈਂਜਾਮਿਨ ਟੇਨੋਏਵਰ ਨਾਲ ਸਾਂਝੀ ਸੋਧ ਵਿਚ ਪਾਇਆ ਕਿ ਨੋਵਲ ਕੋਰੋਨਾ ਵਾਇਰਸ ਇਸ ਲਈ ਖਤਰਨਾਕ ਹੈ ਕਿਉਂਕਿ ਇਸ ਕਾਰਨ ਫੇਫੜਿਆਂ ਵਿਚ ਚਰਬੀ ਜਮ੍ਹਾ ਹੋ ਜਾਂਦੀ ਹੈ, ਜਿਸ ਨੂੰ ਦੂਰ ਕਰਨ ਲਈ ਫੇਮੋਫਾਈਬਰੇਟ ਮਦਦਗਾਰ ਹੈ।
ਯੂਨੀਵਰਸਿਟੀ ਵਲੋਂ ਜਾਰੀ ਪ੍ਰੈੱਸ ਬਰੀਫ ਨਿਚ ਨਾਹਮਿਆਸ ਵਲੋਂ ਕਿਹਾ ਕਿ ਅਸੀਂ ਜਿਸ ਨਤੀਜੇ 'ਤੇ ਪੁੱਜੇ ਹਾਂ ਜੇਕਰ ਉਸ ਦੀ ਪੁਸ਼ਟੀ ਸੋਧਾਂ ਵਿਚ ਵੀ ਹੁੰਦੀ ਹੈ ਤਾਂ ਇਸ ਇਲਾ ਨਾਲ ਕੋਰੋਨਾ ਵਾਇਰਸ ਦੇ ਖਤਰੇ ਨੂੰ ਘੱਟ ਕੀਤਾ ਜਾਵੇਗਾ ਅਤੇ ਇਹ ਸਾਧਾਰਣ ਜੁਕਾਮ ਦੀ ਤਰ੍ਹਾਂ ਹੋ ਜਾਵੇਗਾ।