ਸੀਤਕਾਲੀਨ ਓਲੰਪਿਕ ਦੇ ਸਫਲ ਆਯੋਜਨ ਲਈ 50,000 ਤੋਂ ਵਧੇਰੇ ਕਰਮਚਾਰੀ ਪਰਿਵਾਰਾਂ ਤੋਂ ਹੋਏ ਦੂਰ
Monday, Feb 14, 2022 - 10:12 AM (IST)
ਬੀਜਿੰਗ (ਭਾਸ਼ਾ): ਚੀਨ ਵਿੱਚ ਸੀਤਕਾਲੀਨ ਓਲੰਪਿਕ ਦੇ ਆਯੋਜਨ ਨੂੰ ਸਫਲ ਬਣਾਉਣ ਲਈ ਕਰਮਚਾਰੀ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਰਹੇ ਹਨ ਅਤੇ 50,000 ਤੋਂ ਵੱਧ ਕਰਮਚਾਰੀ ਗ੍ਰੇਟ ਵਾਲ ਵਰਗੀ ਵਾੜਬੰਦੀ ਦੇ ਅੰਦਰ ਹਨ ਤਾਂ ਜੋ ਕੋਰੋਨਾ ਵਾਇਰਸ ਦਾ ਸੰਕਰਮਣ ਨਾ ਫੈਲੇ। ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਖਿਆਲ ਰੱਖਣ ਲਈ ਉਨ੍ਹਾਂ ਦੇ ਚੀਨੀ ਮੇਜ਼ਬਾਨ ਆਪਣੇ ਪਰਿਵਾਰ ਤੋਂ ਦੂਰ ਰਹਿ ਰਹੇ ਹਨ। ਚੀਨ ਵਿਚ ਓਲੰਪਿਕ ਖੇਡਾਂ ਦੀ ਸ਼ੁਰੂਆਤ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਦੇਸ਼ ਲੂਨਰ ਨਿਊ ਯੀਅਰ ਦੀਆਂ ਛੁੱਟੀਆਂ ਮਨਾ ਰਿਹਾ ਹੈ।
ਚੀਨ ਦੇ ਅਧਿਕਾਰੀਆਂ ਨੇ ਸੰਕਰਮਣ ਰੋਧੀ ਕਈ ਕਦਮ ਚੁੱਕਦੇ ਹੋਏ ਉੱਚੀਆਂ ਕੰਧਾਂ ਬਣਾਈਆਂ ਹਨ, ਪੁਲਸ ਗਸ਼ਤ ਕਰਦੀ ਹੈ, ਢੇਰਾਂ ਸੁਰੱਖਿਆ ਕੈਮਰੇ ਲਗਾਏ ਗਏ ਹਨ, ਲਾਜ਼ਮੀ ਦੈਨਿਕ ਜਾਂਚ ਅਤੇ ਕੀਟਨਾਸ਼ਕਾਂ ਦਾ ਕਈ ਵਾਰੀ ਛਿੜਕਾਅ ਜਿਹੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ। ਸੀਤਕਾਲੀਨ ਓਲੰਪਿਕ ਖੇਡ ਸਥਾਨ ਨੂੰ ਚੀਨ ਦੇ ਬਾਕੀ ਹਿੱਸੇ ਤੋਂ ਬਿਲਕੁੱਲ ਵੱਖ ਕਰ ਦਿੱਤਾ ਗਿਆ ਹੈ। ਕੈਥੀ ਚੇਨ ਵੀ ਓਲੰਪਿਕ ਕਰਮਚਾਰੀਆਂ ਵਿਚੋਂ ਇਕ ਹੈ। ਉਸ ਨੇ ਨਿਊ ਯੀਅਰ 'ਤੇ ਆਪਣੇ ਪਤੀ ਇਸਾਕ ਅਤੇ ਦੋ ਬੇਟੀਆਂ ਛੇ ਸਾਲ ਦੀ ਕਿਆਰਾ ਅਤੇ 18 ਮਹੀਨੇ ਦੀ ਸੀਆ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ। ਅਗਲੇ ਐਤਵਾਰ ਨੂੰ ਸਮਾਪਨ ਸਮਾਰੋਹ ਦੇ ਨਾਲ ਓਲੰਪਿਕ ਖੇਡਾਂ ਖ਼ਤਮ ਹੋਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ -ਨਿਊਜ਼ੀਲੈਂਡ 'ਚ ਕੋਵਿਡ ਦੇ 981 ਨਵੇਂ ਮਾਮਲੇ ਆਏ ਸਾਹਮਣੇ
ਇਸ ਦੇ ਬਾਅਦ ਉਹ ਇੱਕ ਜਾਂ ਦੋ ਹਫ਼ਤੇ ਦੇ ਲਈ ਬੀਜਿੰਗ ਵਿੱਚ ਇਕਾਂਤਵਾਸ ਵਿੱਚ ਰਹੇਗੀ ਅਤੇ ਫਿਰ ਦੋ ਮਹੀਨਿਆਂ ਬਾਅਦ ਉਸ ਨੂੰ ਆਪਣੇ ਪਰਿਵਾਰ ਨਾਲ ਮਿਲਣ ਦਾ ਮੌਕਾ ਮਿਲੇਗਾ। ਚੇਨ ਨੇ ਕਿਹਾ ਕਿ ਮੈਂ ਇੱਕ ਹੋਰ ਦਿਨ ਉਡੀਕ ਨਹੀਂ ਕਰ ਸਕਦੀ। ਮੈਂ ਆਪਣੀ ਛੋਟੀ ਬੱਚੀ ਨੂੰ ਸਭ ਤੋਂ ਜ਼ਿਆਦਾ ਯਾਦ ਕਰਦੀ ਹਾਂ।ਉੱਧਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਇਕ ਮਹੀਨੇ ਤੋਂ ਪਹਿਲਾਂ ਚਾਰ ਜਨਵਰੀ ਤੋਂ ਸੁਰੱਖਿਆ ਕਵਚ ਮਤਲਬ ''ਬਬਲ'' ਬਣਾਉਣ ਦੀ ਘੋਸ਼ਣਾ ਕਰ ਦਿੱਤੀ ਸੀ, ਜਿਸ ਕਾਰਨ ਕਰਮਚਾਰੀਆਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਸੁਰੱਖਿਆ ਘੇਰੇ ਦੇ ਅੰਦਰ ਰਹਿਣਾ ਪੈ ਰਿਹਾ ਹੈ।
ਨੋਟ-ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।