ਚੀਨੀ ਸੁਰੱਖਿਆ ਮੁਲਾਜ਼ਮਾਂ ਨੇ ਹੁਮਲਾ ''ਚ ਨੇਪਾਲੀ ਟੀਮ ਨੂੰ ਬਣਾਇਆ ਨਿਸ਼ਾਨਾ, ਹੰਝੂ ਗੈਸ ਦੇ ਛੱਡੇ ਗੋਲੇ

10/12/2020 2:01:47 AM

ਕਠਮੰਡੂ (ਏਜੰਸੀ)- ਚੀਨ ਦੀ ਕਰੂਰਤਾ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਚੀਨੀ ਸੁਰੱਖਿਆ ਮੁਲਾਜ਼ਮਾਂ ਨੇ ਹਮਖਾ ਜ਼ਿਲੇ ਦੇ ਨਮਖਾ ਪਿੰਡ ਵਿਚ ਨਗਰਪਾਲਿਕਾ ਦੇ ਉਪ ਪ੍ਰਧਾਨ ਦੀ ਨਿਗਰਾਨੀ ਵਿਚ ਪਹੁੰਚੀ ਨੇਪਾਲੀ ਟੀਮ 'ਤੇ ਹੰਝੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ।
ਨੇਪਾਲੀ ਟੀਮ ਜਿਸ ਦੀ ਅਗਵਾਈ ਨੇਪਾਲੀ ਕਾਂਗਰਸ (ਨੇਕਾਂ) ਦੇ ਨੇਤਾ ਜੀਵਨ ਬਹਾਦੁਰ ਸ਼ਾਹੀ ਕਰ ਰਹੇ ਸਨ ਜਦੋਂ ਹੁਮਲਾ ਵਿਚ ਸਰਹੱਦੀ ਖੰਭਿਆਂ ਦੀ ਨਿਗਰਾਨੀ ਤੋਂ ਬਾਅਦ ਬਾਦਾਮ ਨਮਖਾ ਤੋਂ ਪਰਤ ਰਹੇ ਸਨ ਤਾਂ ਚੀਨੀ ਸੁਰੱਖਿਆ ਮੁਲਾਜ਼ਮਾਂ ਨੇ ਨੇਪਾਲੀ ਟੀਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਹੰਝੂ ਗੈਸ ਦੇ ਗੋਲੇ ਦਾਗੇ
ਲਾਮਾ ਨੇ ਕਿਹਾ ਕਿ ਚੀਨੀ ਸੁਰੱਖਿਆ ਮੁਲਾਜ਼ਮਾਂ ਨੇ ਨਮਖਾ ਗ੍ਰਾਮੀਣ ਨਗਰਪਾਲਿਕਾ ਵਿਚ ਸਰਹੱਦੀ ਖੰਭਿਆਂ ਦੀ ਨਿਗਰਾਨੀ ਦੌਰਾਨ ਹੰਝੂ ਗੈਸ ਚਲਾਈ। ਉਨ੍ਹਾਂ ਨੇ ਕਿਹਾ ਕਿ 5ਵੇਂ, 6ਵੇਂ, 7ਵੇਂ ਅਤੇ 8ਵੇਂ ਸਰਹੱਦੀ ਖੰਭਿਆਂ ਦੀ ਨਿਗਰਾਨੀ ਤੋਂ ਬਾਅਦ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਖੰਭਾ ਨੰਬਰ 9 ਦੇ ਹੰਝੂ ਗੈਸ ਦਾਗ ਦਿੱਤੀ ਗਈ ਜਿਸ ਨਾਲ ਲਾਮਾ ਦੀਆਂ ਅੱਖਾਂ 'ਤੇ ਮਾਮੂਲੀ ਸੱਟ ਲੱਗੀ ਹੈ।


Sunny Mehra

Content Editor

Related News