ਅਮਰੀਕਾ ''ਚ ਚੀਨੀ ਵਿਗਿਆਨਿਕ ਗ੍ਰਿਫ਼ਤਾਰ, ਜੈਵਿਕ ਸਮੱਗਰੀ ਦੀ ਗੈਰਕਾਨੂੰਨੀ ਤਸਕਰੀ ਦੇ ਦੋਸ਼

Tuesday, Jun 10, 2025 - 09:45 AM (IST)

ਅਮਰੀਕਾ ''ਚ ਚੀਨੀ ਵਿਗਿਆਨਿਕ ਗ੍ਰਿਫ਼ਤਾਰ, ਜੈਵਿਕ ਸਮੱਗਰੀ ਦੀ ਗੈਰਕਾਨੂੰਨੀ ਤਸਕਰੀ ਦੇ ਦੋਸ਼

ਇੰਟਰਨੈਸ਼ਨਲ ਡੈਸਕ : ਅਮਰੀਕਾ 'ਚ ਇੱਕ ਹੋਰ ਚੀਨੀ ਵਿਗਿਆਨਿਕ ਨੂੰ ਜੈਵਿਕ ਸਮੱਗਰੀ ਦੀ ਗੈਰਕਾਨੂੰਨੀ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਐਤਵਾਰ ਨੂੰ ਡੈਟਰਾਇਟ ਏਅਰਪੋਰਟ 'ਤੇ ਹੋਈ, ਜਦੋਂ ਉਹ ਵਿਗਿਆਨਿਕ ਚੀਨ ਤੋਂ ਅਮਰੀਕਾ ਆਈ ਸੀ। ਇਸ ਤੋਂ ਪਹਿਲਾਂ ਵੀ ਅਜਿਹੇ ਹੀ ਇਕ ਹੋਰ ਮਾਮਲੇ 'ਚ ਦੋ ਚੀਨੀ ਵਿਗਿਆਨਿਕਾਂ ਉੱਤੇ ਕਾਰਵਾਈ ਹੋ ਚੁੱਕੀ ਹੈ।
ਐਫ.ਬੀ.ਆਈ. ਦੇ ਮੁਤਾਬਕ ਗ੍ਰਿਫ਼ਤਾਰ ਕੀਤੀ ਵਿਗਿਆਨਿਕ ਚੀਨ ਦੀ ਵੁਹਾਨ ਸਥਿਤ ਹੁਆਝੋਂਗ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨੋਲੋਜੀ ਤੋਂ ਪੀਐਚ.ਡੀ. ਕਰ ਰਹੀ ਸੀ ਅਤੇ ਮਿਸੀਗਨ ਯੂਨੀਵਰਸਿਟੀ 'ਚ ਇੱਕ ਸਾਲ ਦਾ ਰਿਸਰਚ ਪ੍ਰੋਜੈਕਟ ਪੂਰਾ ਕਰਨ ਲਈ ਅਮਰੀਕਾ ਆਈ ਸੀ।ਉਸ ਉੱਤੇ ਦੋਸ਼ ਹੈ ਕਿ ਉਸਨੇ ਸਰਕਾਰੀ ਇਜਾਜ਼ਤ ਤੋਂ ਬਿਨਾਂ ਕੀੜਿਆਂ ਨਾਲ ਸਬੰਧਤ ਜੈਵਿਕ ਸਮੱਗਰੀ ਪਹਿਲਾਂ ਹੀ ਮਿਸੀਗਨ ਯੂਨੀਵਰਸਿਟੀ ਦੀ ਇਕ ਲੈਬ ਵਿਚ ਭੇਜ ਦਿੱਤੀ ਸੀ। ਐਫ.ਬੀ.ਆਈ. ਅਨੁਸਾਰ ਇਹ ਜੈਵਿਕ ਸਮੱਗਰੀ ਕਿਤਾਬ ਵਿੱਚ ਲੁਕਾ ਕੇ ਭੇਜੀ ਗਈ ਸੀ। ਅਮਰੀਕੀ ਅਧਿਕਾਰੀਆਂ ਵੱਲੋਂ ਇਹ ਸਮੱਗਰੀ ਪਿਛਲੇ ਸਾਲ ਅਤੇ ਇਸ ਸਾਲ ਦੀ ਸ਼ੁਰੂਆਤ ਵਿੱਚ ਜਬਤ ਕੀਤੀ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Shubam Kumar

Content Editor

Related News