ਅਮਰੀਕਾ 'ਚ ਭਾਰਤੀ ਡਾਕਟਰ 'ਤੇ ਮਹਿਲਾ ਮਰੀਜ਼ਾਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼

Tuesday, Jul 22, 2025 - 10:30 AM (IST)

ਅਮਰੀਕਾ 'ਚ ਭਾਰਤੀ ਡਾਕਟਰ 'ਤੇ ਮਹਿਲਾ ਮਰੀਜ਼ਾਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼

ਨਿਊਜਰਸੀ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਨਿਊਜਰਸੀ ਵਿੱਚ ਪ੍ਰੈਕਟਿਸ ਕਰ ਰਹੇ ਇਕ 51 ਸਾਲਾ ਭਾਰਤੀ ਡਾਕਟਰ ਰਿਤੇਸ਼ ਕਾਲੜਾ 'ਤੇ ਨਸ਼ੀਲੇ ਪਦਾਰਥ ਲਿਖਣ ਦੇ ਬਦਲੇ ਮਹਿਲਾ ਮਰੀਜ਼ਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਡਾਕਟਰੀ ਧੋਖਾਧੜੀ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਉਹ ਇਸ ਸਮੇਂ ਘਰ ਵਿੱਚ ਨਜ਼ਰਬੰਦ ਹੈ ਅਤੇ ਕੇਸ ਦੀ ਸੁਣਵਾਈ ਹੋਣ ਤੱਕ ਉਸ 'ਤੇ ਪ੍ਰੈਕਟਿਸ ਕਰਨ ਅਤੇ ਦਵਾਈਆਂ ਲਿਖਣ 'ਤੇ ਅਦਾਲਤ ਵੱਲੋਂ ਪਾਬੰਦੀ ਲਗਾਈ ਗਈ ਹੈ। 

ਨਿਊਜਰਸੀ ਦੇ ਸੇਕਾਕਸ ਦੇ ਨਿਵਾਸੀ ਰਿਤੇਸ਼ ਕਾਲੜਾ ਨੂੰ ਅਦਾਲਤ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਉਸ 'ਤੇ ਮੈਡੀਕਲ ਅਭਿਆਸ ਕਰਨ ਅਤੇ ਦਵਾਈਆਂ ਲਿਖਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਰਿਤੇਸ਼ ਕਾਲੜਾ ਦੇ ਕਈ ਸਾਬਕਾ ਕਰਮਚਾਰੀਆਂ ਨੇ ਕਿਹਾ ਹੈ ਕਿ ਮਹਿਲਾ ਮਰੀਜ਼ਾਂ ਨੇ ਦੋਸ਼ ਲਗਾਇਆ ਹੈ ਕਿ ਡਾਕਟਰ ਨੇ ਉਨ੍ਹਾਂ ਨੂੰ ਅਸ਼ਲੀਲ ਢੰਗ ਨਾਲ ਛੂਹਿਆ ਅਤੇ ਦਵਾਈ ਦੇਣ ਦੇ ਬਦਲੇ ਸਰੀਰਕ ਸੰਬੰਧ ਬਣਾਉਣ ਦੀ ਮੰਗ ਕੀਤੀ। ਇੱਕ ਮਰੀਜ਼ ਨੇ ਕਿਹਾ ਕਿ ਡਾਕਟਰ ਰਿਤੇਸ਼ ਨੇ ਕਈ ਵਾਰ ਉਸਦਾ ਸਰੀਰਕ ਸ਼ੋਸ਼ਣ ਕੀਤਾ ਸੀ। ਡਾਕਟਰ 'ਤੇ ਇੱਕ ਅਪੌਇੰਟਮੈਂਟ ਦੌਰਾਨ ਕਲੀਨਿਕ ਵਿੱਚ ਇੱਕ ਮਰੀਜ਼ ਨਾਲ ਜ਼ਬਰਦਸਤੀ ਜਿਨਸੀ ਸੰਬੰਧ ਬਣਾਉਣ ਦਾ ਵੀ ਦੋਸ਼ ਲੱਗਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਰਹਿ ਰਹੇ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ

ਭਾਰਤੀ ਮੂਲ ਦੇ ਰਿਤੇਸ਼ ਕਾਲੜਾ ਦੇ ਐਸੈਕਸ ਕਾਉਂਟੀ (ਨਿਊਜਰਸੀ) ਦੇ ਸੁਧਾਰ ਕੇਂਦਰ ਵਿੱਚ ਕੈਦ ਦੌਰਾਨ ਵਿਅਕਤੀ ਨੇ ਉਸ ਦੇ ਨਾਂ 'ਤੇ ਕਿਸੇ ਹੋਰ ਮਰੀਜ਼ ਨੂੰ ਦਵਾਈ ਦਿੱਤੀ ਸੀ। ਮਰੀਜ਼ ਕਦੇ ਵੀ ਡਾਕਟਰ ਨੂੰ ਨਹੀਂ ਮਿਲਿਆ। ਯੂ.ਐਸ. ਅਟਾਰਨੀ ਦਫ਼ਤਰ ਅਨੁਸਾਰ ਡਾ. ਰਿਤੇਸ਼ ਨੇ ਆਕਸੀਕੋਡੋਨ ਵਰਗੇ ਸ਼ਕਤੀਸ਼ਾਲੀ ਓਪੀਔਡਜ਼ ਦਿੱਤੇ ਸਨ, ਭਾਵੇਂ ਕਿ ਉਨ੍ਹਾਂ ਦੀ ਕੋਈ ਡਾਕਟਰੀ ਲੋੜ ਨਹੀਂ ਸੀ। ਉਸ 'ਤੇ ਪੰਜ ਦੋਸ਼ ਲਗਾਏ ਗਏ ਹਨ, ਤਿੰਨ ਗੈਰ-ਕਾਨੂੰਨੀ ਡਰੱਗ ਪ੍ਰਸ਼ਾਸਨ ਦੇ ਅਤੇ ਤਿੰਨ ਡਾਕਟਰੀ ਪੇਸ਼ੇ ਨਾਲ ਧੋਖਾਧੜੀ ਦੇ ਦੋਸ਼ ਹਨ। ਇਸਤਗਾਸਾ ਪੱਖ ਦਾ ਦਾਅਵਾ ਹੈ ਕਿ ਡਾ. ਰਿਤੇਸ਼ ਕਾਲੜਾ ਨੇ ਆਪਣੇ ਮੈਡੀਕਲ ਲਾਇਸੈਂਸ ਦੀ ਵਰਤੋਂ ਉਨ੍ਹਾਂ ਮਰੀਜ਼ਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਕੀਤੀ ਜੋ ਇਲਾਜ ਲਈ ਨਹੀਂ, ਸਗੋਂ ਨਸ਼ਿਆਂ ਦੇ ਆਦੀ ਸਨ। ਜਨਵਰੀ 2019 ਅਤੇ ਫਰਵਰੀ 2015 ਵਿਚਕਾਰ ਡਾ. ਰਿਤੇਸ਼ 'ਤੇ ਆਕਸੀਕੋਡੋਨ ਦੀਆਂ 31,000 ਤੋਂ ਵੱਧ ਖੁਰਾਕਾਂ ਲਿਖਣ ਦਾ ਦੋਸ਼ ਹੈ। ਡਾ. ਰਿਤੇਸ਼ ਕਾਲੜਾ 'ਤੇ ਨਿੱਜੀ ਮੁਲਾਕਾਤਾਂ ਅਤੇ ਕਾਉਂਸਲਿੰਗ ਸੈਸ਼ਨਾਂ ਲਈ ਝੂਠੇ ਬਿੱਲ ਬਣਾਉਣ ਦਾ ਵੀ ਦੋਸ਼ ਲੱਗਾ ਹੈ।

ਉਹ ਨੇਵਾਰਕ ਸੰਘੀ ਅਦਾਲਤ ਵਿੱਚ ਪੇਸ਼ ਹੋਇਆ। ਅਦਾਲਤ ਨੇ ਉਸਨੂੰ ਘਰ ਵਿੱਚ ਨਜ਼ਰਬੰਦ ਰੱਖਣ ਅਤੇ 100,000 ਲੱਖ ਡਾਲਰ ਦੇ ਅਸੁਰੱਖਿਅਤ ਬਾਂਡ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ। ਜੇਕਰ ਡਾਕਟਰ ਰਿਤੇਸ਼ ਕਾਲੜਾ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸਨੂੰ ਨਿਯੰਤਰਿਤ ਦਵਾਈਆਂ ਲਿਖਣ ਦੇ ਹਰੇਕ ਦੋਸ਼ ਲਈ 20 ਸਾਲ ਤੱਕ ਦੀ ਕੈਦ ਅਤੇ ਇਕ ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਸ ਨੂੰ ਡਾਕਟਰੀ ਧੋਖਾਧੜੀ ਦੇ ਹਰੇਕ ਦੋਸ਼ ਲਈ 10 ਸਾਲ ਤੱਕ ਦੀ ਕੈਦ ਅਤੇ 250,000 ਡਾਲਰ ਤੱਕ ਜੁਰਮਾਨਾ ਵੀ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News