ਜਨਮ ਦਰ ''ਚ ਵਾਧੇ ਲਈ ਚੀਨੀ ਪ੍ਰੋਫੈਸਰ ਨੇ ਹਰੇਕ ਪਰਿਵਾਰ ਨੂੰ 1.14 ਕਰੋੜ ਰੁਪਏ ਦੇਣ ਦੀ ਕੀਤੀ ਮੰਗ
Thursday, May 13, 2021 - 03:56 PM (IST)
ਬੀਜਿੰਗ (ਬਿਊਰੋ): ਚੀਨ ਦੇ ਇਕ ਪ੍ਰੋਫੈਸਰ ਨੇ ਆਪਣੇ ਦੇਸ਼ ਦੀ ਜਨਮ ਦਰ ਵਿਚ ਵਾਧੇ ਲਈ ਸਰਕਾਰ ਨੂੰ ਮਹੱਤਵਪੂਰਨ ਸੁਝਾਅ ਦਿੱਤਾ ਹੈ। ਪ੍ਰੋਫੈਸਰ ਨੇ ਚੀਨ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਡਿੱਗਦੀ ਹੋਈ ਜਨਮ ਦਰ ਨੂੰ ਰੋਕਣ ਲਈ ਨਵਜੰਮੇ ਬੱਚਿਆਂ ਦੇ ਮਾਤਾ-ਪਿਤਾ ਨੂੰ ਹਰੇਕ ਬੱਚੇ ਦਾ ਪਾਲਣ-ਪੋਸ਼ਣ ਲਈ ਇਕ ਮਿਲੀਅਨ ਯੁਆਨ ਮਤਲਬ 1.14 ਕਰੋੜ ਰੁਪਏ ਦੇਵੇ। ਇਸ ਦੇ ਪਿੱਛੇ ਉਹਨਾਂ ਦੇ ਬਚਿਆਂ ਦੇ ਪਾਲਣ-ਪੋਸ਼ਣ ਵਿਚ ਹੋਣ ਵਾਲੇ ਖਰਚਿਆਂ ਵਿਚ ਵਾਧੇ ਅਤੇ ਦੇਸ਼ ਵਿਚ ਘੱਟ ਹੁੰਦੀ ਜਨਮ ਦਰ ਦਾ ਹਵਾਲਾ ਦਿੱਤਾ ਹੈ।
ਨਾਕਾਫੀ ਹੈ ਵਰਕਫੋਰਸ
2010-20 ਦੇ ਦਹਾਕਿਆਂ ਵਿਚ ਚੀਨ ਦੀ ਆਬਾਦੀ ਸਭ ਤੋਂ ਹੌਲੀ ਦਰ ਨਾਲ ਵਧੀ। ਹਾਲ ਹੀ ਵਿਚ ਹੋਈ ਦੇਸ਼ ਦੀ ਮਰਦਮਸ਼ੁਮਾਰੀ ਤੋਂ ਪਤਾ ਚੱਲਿਆ ਹੈ ਕਿ ਦੇਸ਼ ਦੀ ਘੱਟਦੀ ਵਰਕਫੋਰਸ (Workforce) ਬਜ਼ੁਰਗਾਂ ਦੀ ਵੱਧਦੀ ਆਬਾਦੀ ਨੂੰ ਸਪੋਰਟ ਕਰਨ ਲਈ ਲੋੜੀਂਦੀ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ -ਨੇਪਾਲ : ਐਵਰੈਸਟ 'ਤੇ ਦੋ ਵਿਦੇਸ਼ੀ ਪਰਬਤਾਰੋਹੀਆਂ ਦੀ ਮੌਤ
Weibo 'ਤੇ ਪ੍ਰੋਫੈਸਰ ਨ ਸ਼ੇਅਰ ਕੀਤੀ ਵੀਡੀਓ
ਚੀਨ ਦੀ ਪੇਕਿੰਗ ਯੂਨੀਵਰਸਿਟੀ ਦੇ ਸਕੂਲ ਆਫ ਇਕਨੌਮਿਕਸ ਦੇ ਪ੍ਰੋਫੈਸਰ ਅਤੇ ਟ੍ਰੈਵਲ ਸਰਵਿਸ ਪ੍ਰੋਵਾਈਡਰ ਸੀਟ੍ਰਿਪ ਦੇ ਫਾਊਂਡਰ ਲਿਯਾਂਗ ਜਿਯਾਨਜ਼ੈਂਗ ਨੇ Weibo 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਜਿਯਾਨਜ਼ੈਂਗ ਨੇ ਕਿਹਾ ਕਿ ਮੌਜੂਦਾ 1.3 ਫੀਸਦੀ ਜਨਮ ਦਰ ਨੂੰ 2.1 ਫੀਸਦੀ ਤੱਕ ਲਿਜਾਣ ਲਈ ਚੀਨ ਦੀ ਜੀ.ਡੀ.ਪੀ. ਦਾ 10 ਫੀਸਦੀ ਪੈਸਾ ਖਰਚ ਹੋਵੇਗਾ। ਉਹਨਾਂ ਨੇ ਕਿਹਾ,''ਹਰੇਕ ਬੱਚੇ ਨੂੰ 1 ਮਿਲੀਅਨ ਯੁਆਨ ਦੀ ਇਹ ਰਾਸ਼ੀ ਨਕਦ, ਟੈਕਸਾਂ ਵਿਚ ਛੋਟ ਜਾਂ ਰਿਹਾਇਸ਼ ਸਬਸਿਡੀ ਦੇ ਤੌਰ 'ਤੇ ਵੰਡੀ ਜਾ ਸਕਦੀ ਹੈ। ਮੈਂ ਬਹੁਤ ਸਾਰੇ ਬਾਲਗਾਂ ਨਾਲ ਗੱਲ ਕੀਤੀ ਹੈ ਅਤੇ ਜਾਣਿਆ ਹੈ ਕਿ ਜੇਕਰ ਉਹਨਾਂ ਨੂੰ ਕੁਝ ਯੁਆਨ ਦਿੱਤੇ ਜਾਣਗੇ ਤਾਂ ਉਹ ਇਕ ਹੋਰ ਬੱਚਾ ਪੈਦਾ ਕਰਨ ਲਈ ਉਤਸ਼ਾਹਿਤ ਨਹੀਂ ਹੋਣਗੇ।''
ਪੜ੍ਹੋ ਇਹ ਅਹਿਮ ਖਬਰ - ਯੂਕੇ: ਭਾਰਤੀ ਕੋਰੋਨਾ ਵਾਇਰਸ ਦੇ ਰੂਪਾਂ ਕਾਰਨ ਤਾਲਾਬੰਦੀ ਖਾਤਮੇ 'ਚ ਹੋ ਸਕਦੀ ਹੈ ਦੇਰੀ
ਸੋਸ਼ਲ ਮੀਡੀਆ 'ਤੇ ਛਿੜੀ ਬਹਿਸ
ਆਪਣੇ ਵੀਡੀਓ ਵਿਚ ਲਿਯਾਂਗ ਜਿਯਾਨਜ਼ੈਂਗ ਨੇ ਅੱਗੇ ਕਿਹਾ ਕਿ ਜੇਕਰ ਇਕ ਪਰਿਵਾਰ ਦੂਜੇ ਨੂੰ ਬੱਚੇ ਨੂੰ ਜਨਮ ਦਿੰਦਾ ਹੈ ਤਾਂ ਉਸ ਬੱਚੇ ਦਾ ਸਮਾਜਿਕ ਸੁਰੱਖਿਆ, ਟੈਕਸ ਰੈਵੀਨਿਊ ਵਿਚ ਯੋਗਦਾਨ ਇਕ ਮਿਲੀਅਨ ਯੁਆਨ ਤੋਂ ਵੱਧ ਹੋਵੇਗਾ। ਉਹਨਾਂ ਨੇ ਕਿਹਾ ਕਿ ਅਜਿਹੇ ਵਿਚ ਸਰਕਾਰ ਨੂੰ ਇਹ ਰਾਸ਼ੀ ਬੱਚਿਆਂ ਦੇ ਮਾਤਾ-ਪਿਤਾ ਨੂੰ ਦੇਣੀ ਹੋਵੇਗੀ ਤਾਂ ਜੋ ਜਨਮ ਦਰ ਵਿਚ ਵਾਧਾ ਹੋ ਸਕੇ। ਜਿਯਾਨਜ਼ੈਂਗ ਦੇ ਇਸ ਸੁਝਾਅ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਹੈ ਕੀ ਇਸ ਤਰ੍ਹਾਂ ਪੈਸਾ ਖਰਚ ਕਰਨਾ ਦੇਸ਼ ਲਈ ਸਹੀ ਹੋਵੇਗਾ ਜਾਂ ਨਹੀਂ। ਇਸ ਮੁੱਦੇ 'ਤੇ ਲੋਕ ਵੰਡੇ ਹੋਏ ਨਜ਼ਰ ਆਏ ਅਤੇ ਕੁਝ ਨੇ ਪ੍ਰੋਫੈਸਰ ਦਾ ਸਮਰਥਨ ਕੀਤਾ ਤਾਂ ਕੁਝ ਉਹਨਾਂ ਦੇ ਇਸ ਵਿਚਾਰ ਤੋਂ ਸਹਿਮਤ ਨਹੀਂ ਦਿਸੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।