ਚੀਨ ਦੇ ਰਾਸ਼ਟਰਪਤੀ ਨੇ ਹਾਂਗਕਾਂਗ ਦੀ ਪਹਿਲੀ ਵਿਧਾਨ ਸਭਾ ਚੋਣਾਂ ਨੂੰ ਦਿੱਤੀ ਮਾਨਤਾ

Wednesday, Dec 22, 2021 - 09:03 PM (IST)

ਬੀਜਿੰਗ-ਚੀਨ ਦੇ ਨੇਤਾ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਹਾਂਗਕਾਂਗ ਦੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਨੂੰ ਮਾਨਤਾ ਦਿੱਤੀ ਜਿਨ੍ਹਾਂ ਨੂੰ ਨਵੇਂ ਕਾਨੂੰਨਾਂ ਤਹਿਤ ਆਯੋਜਿਤ ਕੀਤਾ ਗਿਆ। ਇਸ 'ਚ ਯਕੀਨੀ ਕੀਤਾ ਗਿਆ ਕਿ ਬੀਜਿੰਗ ਦੇ ਪ੍ਰਤੀ ਵਫ਼ਾਦਾਰੀ ਦਿਖਾਉਣ ਵਾਲੇ ਸਿਰਫ 'ਦੇਸ਼ ਭਗਤ' ਹੀ ਉਮੀਦਵਾਰ ਬਣ ਸਕਣ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਮਰਥਨ ਵਾਲੇ ਨੇਤਾਵਾਂ ਨੇ ਐਤਵਾਰ ਨੂੰ 90 ਸੀਟਾਂ ਵਾਲੀ ਵਿਧਾਨ ਪ੍ਰੀਸ਼ਦ ਲਈ ਹੋਈਆਂ ਚੋਣਾਂ 'ਚ ਜਿੱਤ ਹਾਸਲ ਕੀਤੀ।

ਇਹ ਵੀ ਪੜ੍ਹੋ : ‘ਆਪ’ ਵੱਲੋਂ ਵਿਧਾਇਕ ਜੈ ਸਿੰਘ ਰੋੜੀ ’ਤੇ ਹੋਏ ਜਾਨਲੇਵਾ ਹਮਲੇ ਦੀ ਕੀਤੀ ਗਈ ਸਖ਼ਤ ਨਿੰਦਾ

ਸਿਰਫ 20 ਸੀਟਾਂ 'ਤੇ ਸਿੱਧਾ ਚੋਣਾਂ ਹੋਈਆਂ ਅਤੇ 1997 'ਚ ਬ੍ਰਿਟੇਨ ਵੱਲੋਂ ਚੀਨ ਨੂੰ ਹਾਂਗਕਾਂਗ ਸੌਂਪੇ ਜਾਣ ਤੋਂ ਬਾਅਦ ਸਭ ਤੋਂ ਘੱਟ 30.2 ਫੀਸਦੀ ਵੋਟਿੰਗ ਹੋਈ। ਸਾਰੇ ਉਮੀਦਵਾਰਾਂ ਨੂੰ ਬੀਜਿੰਗ ਸਮਰਥਕ ਕਮੇਟੀ ਨੇ ਨਾਮਜ਼ਦਗੀ ਤੋਂ ਪਹਿਲਾਂ ਮਨਜ਼ੂਰੀ ਦਿੱਤੀ। ਸ਼ੀ ਨੇ ਬੁੱਧਵਾਰ ਨੂੰ ਬੀਜਿੰਗ 'ਚ ਹਾਂਗਕਾਂਗ ਦੇ ਮੁੱਖ ਕਾਰਜਕਾਰੀ ਕੈਰੀ ਨੂੰ ਕਿਹਾ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਭਰੋਸਾ ਹੋ ਗਿਆ ਹੈ ਕਿ ਹਾਂਗਕਾਂਗ 'ਚ ਨਿਵਾਸੀ 'ਚੀਨੀ ਖੇਤਰ ਦੀ ਏਕਤਾ' 'ਚ ਸ਼ਾਮਲ ਹੋਣਗੇ। ਸ਼ੀ ਨੇ ਕਿਹਾ ਕਿ ਨਵੀਂ ਚੋਣ ਵਿਵਸਥਾ 'ਇਕ ਦੇਸ਼ ਦੋ ਵਿਵਸਥਾ' ਦੇ ਸਿਧਾਂਤ ਨੂੰ ਲਾਗੂ ਕਰਨਾ ਹੈ।

ਇਹ ਵੀ ਪੜ੍ਹੋ : ਕਾਂਗਰਸ ਦੀ ਰੈਲੀ 'ਚ ਮੂਧੇ-ਮੂੰਹ ਡਿੱਗੇ ਰਾਜਾ ਵੜਿੰਗ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News